ਵਿਦਿਆ ਸਾਗਰ ਪਬਲਿਕ ਸਕੂਲ ਵਿੱਚ ਆਤਮ ਸੁਰੱਖਿਆ ਸਬੰਧੀ ਵਿਸ਼ੇਸ ਪ੍ਰੇਰਨਾ ਕੈਂਪ ਲਗਾਇਆ

ਗੜਸ਼ੰਕਰ, 4 ਮਈ - ਇਥੋਂ ਦੇ ਵਿਦਿਆ ਸਾਗਰ ਪਬਲਿਕ ਸਕੂਲ ਵਿੱਚ ਅੱਜ ਆਤਮ ਸੁਰੱਖਿਆ ਕਰਨ ਦੇ ਮੰਤਵ ਨੂੰ ਮੁੱਖ ਰੱਖਦੇ ਹੋਏ ਇਕ ਦਿਨਾਂ ਵਿਸ਼ੇਸ ਪ੍ਰੇਰਣਾ ਕੈਂਪ ਲਗਾਇਆ ਗਿਆ। ਸੇਵਾ ਭਾਰਤੀ ਗੜਸ਼ੰਕਰ ਦੇ ਪ੍ਰਧਾਨ ਰਜਿੰਦਰ ਪ੍ਰਸਾਦ ਖੁਰਮੀ ਨੇ ਦੱਸਿਆ ਕਿ ਇਹ ਕੈਂਪ ਸੇਵਾ ਭਾਰਤੀ ਦੇ ਯਤਨਾਂ ਸਦਕਾ ਲਗਾਇਆ ਗਿਆ ਜਿਸ ਵਿੱਚ ਵਿਸ਼ੇਸ ਸਹਿਯੋਗ ਵਿੱਦਿਆ ਸਾਗਰ ਪਬਲਿਕ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਰਣਜੀਤ ਸਿੰਘ ਰਾਣਾ ਦਾ ਰਿਹਾ।

ਪ੍ਰੇਰਣਾ ਕੈਂਪ ਦੌਰਾਨ ਤਾਈਕਮਾਂਡੋ ਦੇ ਕੋਚ ਕਮਲ ਕਿਸ਼ੋਰ ਨੂਰੀ ਨੇ ਵਿਸ਼ੇਸ ਤੌਰ ਤੇ ਬੱਚਿਆਂ ਨੂੰ ਆਤਮ ਸੁਰੱਖਿਆ ਦੇ ਅਨੇਕਾਂ ਨੁਕਤੇ ਸਾਂਝੇ ਕੀਤੇ। ਇਸ ਮੌਕੇ ਉਨਾਂ ਨੇ ਬੱਚਿਆਂ ਨੂੰ ਆਤਮ ਸੁਰੱਖਿਆ ਦੀ ਟ੍ਰੇਨਿੰਗ ਦੇ ਮਹੱਤਵ ਦੀ ਕਾਫੀ ਬਾਰੀਕੀ ਵਿੱਚ ਜਾਣਕਾਰੀ ਦਿੱਤੀ।
ਇਸ ਮੌਕੇ ਸੇਵਾ ਭਾਰਤੀ ਤੋਂ ਸੁਨੀਤਾ ਸ਼ਰਮਾ, ਬਿ੍ਰਜ ਭੂਸ਼ਣ ਗੁਪਤਾ, ਸੁਨੀਤਾ ਰਾਣੀ ਰਣਦੇਵ, ਚੰਦਰ ਸ਼ੇਖਰ ਮਹਿਤਾ, ਰੁਪੇਸ਼ ਖੰਨਾ, ਅਮਿਤ ਮਹਿਤਾ, ਸ਼ਸੀ ਪਾਲ ਸ਼ਰਮਾ, ਆਸ਼ੀਸ ਲੂੰਬਾ, ਅਦਿਤਿਆ ਰਣਦੇਵ, ਸਾਹਿਤ ਸਕੂਲ ਸਟਾਫ ਤੋਂ ਪਿ੍ਰੰਸੀਪਲ ਜਲਜੀਤ ਕੌਰ ਦੇ ਨਾਲ ਮੈਡਮ ਸੋਨੀਆ, ਮੈਡਮ ਰੀਤੂ, ਮੈਡਮ ਨਿਤਾਸਾ, ਮੈਡਮ ਨੇਹਾ, ਮੈਡਮ ਮਲਕਾ ਅਤੇ ਕਮਲ ਵੀ ਹਾਜਰ ਸਨ।