ਗਾਇਕ ਸੋਨੀ ਸਰੋਆ ਮਨੁੱਖੀ ਅਧਿਕਾਰ ਮੰਚ ਦਾ ਜ਼ਿਲ੍ਹਾ ਵਾਈਸ ਪ੍ਰਧਾਨ ਨਿਯੁਕਤ

ਨਵਾਂਸ਼ਹਿਰ - ਮਨੁੱਖੀ ਅਧਿਕਾਰ ਮੰਚ ਰਜਿ ਪੰਜਾਬ ਦੀ ਇਕ ਅਹਿਮ ਮੀਟਿੰਗ ਵੈਦ ਬਲਵੀਰ ਸਿੰਘ (ਚੇਅਰਮੈਨ ਮੈਡੀਕਲ ਸੈੱਲ) ਦੀ ਰਹਿਨੁਮਾਈ ਹੇਠ ਹੋਈ। ਇਸ ਮੌਕੇ ਮਨੁੱਖੀ ਅਧਿਕਾਰ ਮੰਚ ਦੇ ਕੌਮੀ ਪ੍ਰਧਾਨ ਡਾ ਜਸਵੰਤ ਸਿੰਘ ਖੇੜਾ ਨੇ ਵਿਸ਼ੇਸ਼ ਤੌਰ ਸ਼ਿਰਕਤ ਕੀਤੀ।

ਇਸ ਮੌਕੇ ਡਾ ਖੇੜਾ ਨੇ ਮਨੁੱਖੀ ਅਧਿਕਾਰਾਂ ਬਾਰੇ ਜਾਗਰੂਕ ਕੀਤਾ ਅਤੇ ਮੰਚ ਵਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਚਾਨਣਾ ਪਾਇਆ ਡਾ ਖੇੜਾ ਨੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੀ ਵੰਡੇ। ਇਸ ਮੌਕੇ ਪੰਜਾਬੀ ਲੋਕ ਗਾਇਕ ਸੋਨੀ ਸਰੋਆ ਨੂੰ ਮੰਚ ਦਾ ਜ਼ਿਲ੍ਹਾ ਵਾਈਸ ਪ੍ਰਧਾਨ ਨਿਯੁੱਕਤ ਕੀਤਾ। ਗਾਇਕ ਸੋਨੀ ਸਰੋਆ ਨੇ ਮੰਚ ਦੇ ਕੌਮੀ ਪ੍ਰਧਾਨ ਡਾ ਖੇੜਾ ਤੇ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋਂ ਮੰਚ ਨੇ ਮੈਨੂੰ ਜ਼ਿੰਮੇਵਾਰੀ ਸੌਂਪੀ ਹੈ ਉਸ ਨੂੰ ਮੈਂ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਵਾਂਗਾ।
ਇਸ ਮੌਕੇ ਨਿਰਮਲ ਭਾਰਟਾ ਚੇਅਰਮੈਨ ਐੱਨ ਆਰ ਆਈ ਵਿੰਗ, ਹੁਸਨ ਲਾਲ ਸੂੰਢ,ਰਾਮ ਜੀ ਲਾਲ ਰਿਟਾਇਰ ਐੱਸ ਪੀ, ਗੀਤਕਾਰ ਬਿੰਦਰੀ ਬੇਗਮਪੁਰੀਆ,ਵੈਦ  ਬਲਵੀਰ ਸਿੰਘ, ਪਰਮਜੀਤ ਕੌਰ, ਡਾ ਵਿਜੇ, ਚਰਨਜੀਤ ਸਿੰਘ ਵਜੀਦਪੁਰ ਪਰਮਜੀਤ ਕੌਰ ਆਦਿ ਹਾਜ਼ਰ ਸਨ।