ਨਗਰ ਨਿਗਮ ਵੱਲੋਂ ਅਵਾਰਾ ਪਸ਼ੂਆਂ ਨੂੰ ਫੜਨ ਲਈ ਟੀਮ ਦਾ ਗਠਨ

ਹੁਸ਼ਿਆਰਪੁਰ - ਕਮਿਸ਼ਨਰ ਨਗਰ ਨਿਗਮ ਅਮਨਦੀਪ ਕੌਰ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਪੈਂਦੇ ਮੁੱਖ ਚੌਕਾ ਅਤੇ ਮੁਹੱਲਿਆਂ ਵਿਚ ਅਵਾਰਾ ਪਸ਼ੂ ਘੁੰਮ ਰਹੇ ਹਨ, ਜਿਨ੍ਹਾਂ ਨਾਲ ਆਮ ਆਵਾਜਾਈ ਵਿਚ ਵਿਘਨ ਪੈਂਦਾ ਹੈ ਅਤੇ ਨਾਲ ਹੀ ਉਥੇ ਦੁਰਘਟਨਾ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।

 ਇਸ ਲਈ ਸਮੱਸਿਆ ਨੂੰ ਨਜਿੱਠਣ ਲਈ ਨਗਰ ਨਿਗਮ ਵੱਲੋਂ ਅਵਾਰਾ ਪਸ਼ੂਆ ਨੂੰ ਫੜਨ ਲਈ ਟੀਮ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਸੈਨੇਟਰੀ ਇੰਸਪੈਕਟਰ ਜਨਕ ਰਾਜ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ 6 ਹੋਰ ਮੈਂਬਰਾਂ ਨੂੰ ਵੀ ਇਸ ਕਮੇਟੀ ਵਿਚ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਟੀਮ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਪੈਟਰੋਲਿੰਗ ਕਰਕੇ ਅਵਾਰਾ ਪਸ਼ੂਆ ਨੂੰ ਫੜ ਕੇ ਪਿੰਡ ਫਲਾਹੀ ਗਊਸ਼ਾਲਾ ਵਿਖੇ ਛੱਡਿਆ ਜਾਵੇਗਾ। 
ਉਨ੍ਹਾਂ ਦੱਸਿਆ ਕਿ ਇਸ ਤਹਿਤ ਊਨਾ ਰੋਡ ਨੇੜੇ ਗੰਜਾ ਸਕੂਲ ਤੋਂ 6 ਅਵਾਰਾ ਪਸ਼ੂਆਂ ਨੂੰ ਫੜਿਆ ਗਿਆ, ਜਿਨ੍ਹਾਂ ਨੂੰ ਫਲਾਹੀ ਗਊਸ਼ਾਲਾ ਵਿਖੇ ਛੱਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਆਮ ਆਵਾਜਾਈ ਪ੍ਰਭਾਵਿਤ ਹੋਣ ਤੋਂ ਬਚੇਗੀ, ਉਥੇ ਦੁਰਘਟਨਾਵਾਂ ਦੀ ਸਮੱਸਿਆ ਤੋਂ ਕਾਫੀ ਨਿਜ਼ਾਤ ਮਿਲੇਗਾ।