ਪੰਜਾਬੀ ਵਿਰਸਾ ਸਭਿਆਚਾਰਕ ਅਤੇ ਵੈਲਫੇਅਰ ਸੁਸਾਇਟੀ ਵਲੋਂ 26ਵਾਂ ਵਿਸ਼ਾਲ ਖ਼ੂਨਦਾਨ ਕੈਂਪ 2 ਮਈ ਨੂੰ

ਐਸ ਏ ਐਸ ਨਗਰ, 27 ਅਪ੍ਰੈਲ - ਪੰਜਾਬੀ ਵਿਰਸਾ ਸਭਿਆਚਾਰਕ ਅਤੇ ਵੈਲਫੇਅਰ ਸੁਸਾਇਟੀ (ਰਜਿ.) ਵਲੋਂ 26ਵਾਂ ਵਿਸ਼ਾਲ ਖ਼ੂਨਦਾਨ ਕੈਂਪ 2 ਮਈ ਨੂੰ ਸੈਕਟਰ 69 ਦੇ ਗੁਰਦਵਾਰਾ ਸਿੰਘ ਸਭਾ ਵਿਖੇ ਲਗਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਸਤਵੀਰ ਸਿੰਘ ਧਨੋਆ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਡਿਪਲਾਸਟ ਪਲਾਸਟਿਕ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਕੈਂਪ ਦੌਰਾਨ ਪੀ. ਜੀ. ਆਈ. ਦੇ ਡਾਕਟਰਾਂ ਦੀ ਟੀਮ ਵਲੋਂ ਖ਼ੂਨ ਦੇ ਯੂਨਿਟ ਇਕੱਤਰ ਕੀਤੇ ਜਾਣਗੇ।

ਇਸ ਸੰਬੰਧੀ ਸੁਸਾਇਟੀ ਦੀ ਮੀਟਿੰਗ ਵਿੱਚ ਖੂਨਦਾਨ ਕੈਂਪ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਗਿਆ। ਮੀਟਿੰਗ ਦੌਰਾਨ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਖੂਨਦਾਨ ਕੈਂਪ ਲਗਾਉਣ ਦੇ ਨਾਲ ਨਾਲ ਸੁਸਾਇਟੀ ਵੱਲੋਂ ਐਮਰਜੈਂਸੀ ਵੇਲੇ ਖ਼ੂਨ ਦੀ ਪੂਰਤੀ ਲਈ ਲਗਾਤਾਰ ਨਿਰਸਵਾਰਥ ਸੇਵਾ ਕੀਤੀ ਜਾ ਰਹੀ ਹੈ ਅਤੇ ਜੇਕਰ ਕਿਸੇ ਵਿਅਕਤੀ ਨੂੰ ਕਿਸੇ ਵੇਲੇ ਵੀ ਖੂਨ ਦੀ ਲੋੜ ਪੈਂਦੀ ਹੈ, ਉਹ ਸੁਸਾਇਟੀ ਨਾਲ ਸੰਪਰਕ ਕਰ ਸਕਦਾ ਹੈ। ਉਹਨਾਂ ਕਿਹਾ ਕਿ ਸੁਸਾਇਟੀ ਦੇ ਵਲੰਟੀਅਰ ਹਰ ਵੇਲੇ ਨਿਰਸਵਾਰਥ ਸੇਵਾ ਲਈ ਤਿਆਰ ਰਹਿੰਦੇ ਹਨ।

ਇਸ ਮੌਕੇ ਅਸ਼ੋਕ ਕੁਮਾਰ ਗੁਪਤਾ (ਡਿਪਲਾਸਟ ਗਰੁੱਪ) ਨੇ ਕਿਹਾ ਕਿ ਹਰ ਨੌਜਵਾਨ ਨੂੰ ਤਿੰਨ ਮਹੀਨਿਆਂ ਬਾਅਦ ਖ਼ੂਨਦਾਨ ਕਰਨਾ ਚਾਹੀਦਾ ਹੈ। ਜਿਸ ਨਾਲ ਆਪਣਾ ਸਰੀਰ ਵੀ ਤੰਦਰੁਸਤ ਰਹਿਦਾ ਹੈ ਅਤੇ ਲੋੜਵੰਦ ਮਰੀਜ਼ਾਂ ਨੂੰ ਵੀ ਸਮੇਂ ਸਿਰ ਖੂਨ ਮਿਲ ਜਾਂਦਾ ਹੈ।

ਮੀਟਿੰਗ ਦੌਰਾਨ ਐਡਵੋਕੇਟ ਮਨਪ੍ਰੀਤ ਸਿੰਘ ਚਾਹਲ, ਮੇਜਰ ਸਿੰਘ, ਕਰਮ ਸਿੰਘ ਮਾਵੀ, ਮਨਪ੍ਰੀਤ ਸਿੰਘ ਰੂਬਲ, ਅਮਰਜੀਤ ਸਿੰਘ ਧਨੋਆ, ਦੀਪ ਇੰਦਰ ਸਿੰਘ ਦੀਪੀ, ਹਰਦੀਪ ਸਿੰਘ ਧਨੋਆ, ਕੁਲਦੀਪ ਸਿੰਘ ਭਿੰਡਰ, ਵਰਿੰਦਰਪਾਲ ਸਿੰਘ, ਰਵਿੰਦਰ ਕੁਮਾਰ ਰਾਣਾ, ਜਗਦੀਪ ਸਿੰਘ ਮਾਵੀ, ਸੁਰਿੰਦਰਜੀਤ ਸਿੰਘ, ਹਰਵਿੰਦਰ ਸਿੰਘ, ਇੰਦਰਪਾਲ ਸਿੰਘ ਧਨੋਆ, ਗੁਰਜੀਤ ਸਿੰਘ ਅਟਵਾਲ, ਨੌਨਿਹਾਲ ਸਿੰਘ, ਰਵਤੇਜ ਸਿੰਘ, ਸਤਨਾਮ ਸਿੰਘ ਸੋਢੀ, ਅਮਰਜੀਤ ਸਿੰਘ ਲਖਿਆਣ, ਗਿਆਨ ਸਿੰਘ ਆਦਿ ਹਾਜ਼ਰ ਸਨ।