ਸਿੱਖ ਨੈਸ਼ਨਲ ਕਾਲਜ ਦੀ ਵਿਦਿਆਰਥਣ ਰਾਜਪਾਲ ਪੰਜਾਬ ਵਲੋਂ ਡਿਗਰੀ ਤੇ ਗੋਲਡ ਮੈਡਲ ਨਾਲ ਸਨਮਾਨਿਤ

ਨਵਾਂਸ਼ਹਿਰ - ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਸੈਸ਼ਨ 2021-22 ਦੇ ਐਲਾਨੇ ਨਤੀਜਿਆਂ ਵਿੱਚ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਵਿਦਿਆਰਥਣ ਅਮਨਜੀਤ ਕੌਰ ਨੇ ਐਮ ਏ ਅੰਗਰੇਜੀ ਵਿੱਚੋਂ ਯੂਨੀਵਰਸਿਟੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਜਿਸ ਦੇ ਫਲਸਰੂਪ ਜੀ ਐਨ ਡੀ ਯੂ ਵਲੋਂ 6 ਅਪ੍ਰੈਲ ਨੂੰ ਆਯੋਜਿਤ ਹੋਈ ਕਨਵੈਨਸ਼ਨ ਵਿੱਚ ਪੰਜਾਬ ਦੇ ਮਾਨਯੋਗ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਡਿਗਰੀ ਅਤੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ।

 ਇਸ ਮੌਕੇ ਯੂਨੀਵਰਸਿਟੀ ਦੇ ਉਪ ਕੁਲਪਤੀ ਡਾਕਟਰ ਜਸਪਾਲ ਸਿੰਘ ਸੰਧੂ ਵੀ ਮੌਜੂਦ ਸਨ। ਇਸ ਉਪਲਬੱਧੀ ਤੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਤਰਸੇਮ ਸਿੰਘ ਭਿੰਡਰ ਨੇ ਅਮਨਜੀਤ ਕੌਰ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਇਸ ਜਮਾਤ ਦੀ ਇਕ ਹੋਰ ਵਿਦਿਆਰਥਣ ਸ਼ਰੂਤੀ ਨੇ ਯੂਨੀਵਰਸਿਟੀ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ ਸੀ। ਉਹਨਾਂ ਨੇ ਇਹ ਵੀ ਜਿਕਰ ਕੀਤਾ ਕਿ ਇਕ ਹੋਰ ਵਿਦਿਆਰਥਣ ਜਸਕਿਰਨ ਕੌਰ ਨੇ ਸੈਸ਼ਨ 2022-23 ਵਿੱਚ ਯੂਨੀਵਰਸਿਟੀ ਮੈਰਿਟ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ। ਜਿਕਰਯੋਗ ਹੈ ਕਿ ਕਾਲਜ ਦੇ ਐਮ ਏ ਅੰਗਰੇਜੀ ਦੇ ਵਿਦਿਆਰਥੀ ਪਿਛਲੇ ਕਈ ਸਾਲਾਂ ਤੋਂ ਇਸੇ ਤਰ੍ਹਾਂ ਨਾਲ ਕਾਲਜ ਦਾ ਮਾਣ ਵਧਾ ਰਹੇ ਹਨ। ਪ੍ਰਿੰਸੀਪਲ ਡਾਕਟਰ ਤਰਸੇਮ ਸਿੰਘ ਭਿੰਡਰ ਨੇ ਇਸ ਉਪਲੱਬਧੀ ਲਈ ਵਿਭਾਗ ਮੁਖੀ ਡਾਕਟਰ ਰਾਜੇਸ਼ ਕੁਮਾਰ ਸ਼ਰਮਾ ਸਮੇਤ ਸਾਰੇ ਵਿਭਾਗ ਦੀ ਸਲਾਘਾ ਕੀਤੀ। 
ੳਪਰੰਤ ਡਾਕਟਰ ਰਾਜੇਸ਼ ਹੁਰਾਂ ਨੇ ਦੱਸਿਆ ਕਿ ਪਿਛਲੇ ਦਸ ਸਾਲਾਂ ਵਿੱਚ ਵਿਭਾਗ ਦੇ ਵਿਦਿਆਰਥੀਆਂ ਨੇ 25 ਤੋਂ ਵੱਧ ਯੂਨੀਵਰਸਿਟੀ ਪੁਜੀਸ਼ਨ ਹਾਸਿਲ ਕੀਤੀਆਂ ਹਨ। ਇਸ ਮੌਕੇ ਤੇ ਪ੍ਰੋ ਕਿਸ਼ੋਰ ਕੁਮਾਰ, ਪ੍ਰੋ ਰੂਬੀ, ਪ੍ਰੋ ਉਂਕਾਰ, ਪ੍ਰੋ ਸ਼ਿਵਾਨੀ, ਪ੍ਰੋ ਮਨਪ੍ਰੀਤ ਕੌਰ ਅਤੇ ਪਰੋ ਮਨਪ੍ਰੀਤ ਕੌਰ ਸਾਧੋਵਾਲ ਵੀ ਹਾਜ਼ਰ ਸਨ।