ਸਿਹਤ ਮੰਤਰੀ ਆਰਤੀ ਸਿੰਘ ਰਾਓ ਅਤੇ ਉਨ੍ਹਾਂ ਦੇ ਸਟਾਫ਼ ਨੇ ਬਣਵਾਏ ਆਭਾ ਕਾਰਡ

ਚੰਡੀਗੜ੍ਹ, 16 ਜੂਨ-ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਆਯੁਸ਼ਮਾਨ ਭਾਰਤ ਡਿਜ਼ਿਟਲ ਮਿਸ਼ਨ ਨੂੰ ਅੱਗੇ ਵਧਾਉਣ ਲਈ ਹਰਿਆਣਾ ਦੀ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਅੱਜ ਆਪਣਾ ਅਤੇ ਆਪਣੇ ਸਟਾਫ਼ ਦਾ ਆਭਾ ਕਾਰਡ ਬਣਵਾਇਆ। ਇਸ ਦੌਰਾਨ ਉਨ੍ਹਾਂ ਨੇ ਆਯੁਸ਼ਮਾਨ ਭਾਰਤ ਡਿਜ਼ਿਟਲ ਮਿਸ਼ਨ ਦੇ ਕੰਮਾਂ ਦੀ ਸਮੀਖਿਆ ਵੀ ਕੀਤੀ। ਇਸ ਮੌਕੇ 'ਤੇ ਉਨ੍ਹਾਂ ਨੇ ਦੱਸਿਆ ਕਿ ਆਯੁਸ਼ਮਾਨ ਸੰਚਾਲਨ ਯੋਗ ਡਿਜ਼ਿਟਲ ਸਿਹਤ ਪਾਰਿਸਥਿਤਿਕੀ ਤੰਤਰ ਬਣਾ ਕੇ ਭਾਰਤ ਦੇ ਸਿਹਤ ਸੇਵਾ ਖੇਤਰ ਨੂੰ ਡਿਜ਼ਿਟਲ ਬਨਾਉਣਾ ਹੈ।

ਇਸ ਯੋਜਨਾ ਦੀ ਮੁੱਖ ਵਿਸ਼ੇਸ਼ਤਾਵਾਂ ਡਿਜ਼ਿਟਲ ਜਨਤਕ ਚੀਜਾਂ ਦਾ ਲਾਭ ਚੁੱਕਣਾ ਹੈ। ਇਹ ਯੋਜਨਾ ਕੜੇ ਡੇਟਾ ਸੁਰੱਖਿਆ ਉਪਾਆਂ ਨਾਲ ਬਣਾਈ ਗਈ ਹੈ। ਮਰੀਜ ਦਾ ਡੇਟਾ ਸਿਰਫ਼ ਸਪਸ਼ਟ ਸਹਿਮਤੀ ਨਾਲ ਸਾਂਝਾ ਕੀਤਾ ਜਾਂਦਾ ਹੈ। ਸਿਹਤ ਡੇਟਾ ਸਿਹਤ ਸੇਵਾ ਪ੍ਰਦਾਤਾਵਾਂ ਕੋਲ ਰਹਿੰਦਾ ਹੈ। ਏਬੀਡੀਐਮ ਸੰਵੇਦਨਸ਼ੀਲਤਾ ਸਿਹਤ ਡੇਟਾ ਨੂੰ ਕੇਂਦਰੀਕ੍ਰਿਤ ਰੂਪ ਵਿੱਚ ਇਕੱਠਾ ਕਰਨ ਦੀ ਥਾਂ ਸੁਰੱਖਿਅਤ ਲੇਣ ਦੇਣ ਦੀ ਸਹੂਲਤ ਪ੍ਰਦਾਨ ਕਰਦਾ ਹੈ। ਕੁੱਝ ਡੇਟਾ ਨੂੰ ਅੰਤਰ ਸੰਚਾਲਨੀਅਤਾ ਅਤੇ ਭਰੋਸੇ ਲਈ ਕੇਂਦਰੀ ਰੂਪ ਨਾਲ ਇਕੱਠਾ ਕੀਤਾ ਜਾਂਦਾ ਹੈ।
ਮਰੀਜ ਆਪਣੇ ਸਿਤਹ ਰਿਕਾਰਡ ਨੂੰ ਆਪਣੀ ਆਭਾ ਆਈਡੀ ਨਾਲ ਲਿੰਕ ਕਰ ਸਕਦਾ ਹੈ। ਉਹ ਆਪਣੀ ਸਹਿਮਤੀ ਨਾਲ ਡਿਜ਼ਿਟਲ ਸਿਹਤ ਰਿਕਾਰਡ ਨੂੰ ਸੁਰੱਖਿਅਤ , ਐਕਸੈਸ ਅਤੇ ਸਾਂਝਾ ਕਰ ਸਕਦਾ ਹੈ। ਹਰਿਆਣਾ ਵਿੱਚ ਸੰਚਾਲਨ ਲਈ ਏਬੀਡੀਐਮ ਟੀਮ ਜਾਗਰੂਕਤਾ ਪੈਦਾ ਕਰਨ ਅਤੇ ਆਭਾ ਆਈਡੀ ਬਨਾਉਣ ਦੀ ਸਹੂਲਤ ਲਈ ਸਰਗਰਮ ਰੂਪ ਨਾਲ ਕੰਮ ਕਰ ਰਹੀ ਹੈ।
ਆਯੁਸ਼ਮਾਨ ਭਾਰਤ ਡਿਜ਼ਿਟਲ ਮਿਸ਼ਨ ਰਾਜ ਮਿਸ਼ਨ ਨਿਦੇਸ਼ਕ ਸ੍ਰੀਮਤੀ ਸੰਗੀਤਾ ਤੇਤਰਵਾਲ ਦੀ ਅਗਵਾਈ ਹੇਠ ਚਲਾਇਆ ਜਾ ਰਿਹਾ ਹੈ।
ਇਸ ਮੌਕੇ 'ਤੇ ਆਯੁਸ਼ਮਾਨ ਭਾਰਤ ਡਿਜ਼ਿਟਲ ਮਿਸ਼ਨ ਦੇ ਸਾਂਝੇ ਨਿਦੇਸ਼ਕ ਸ੍ਰੀ ਕੈਲਾਸ਼ ਸੋਨੀ ਨੇ ਆਯੁਸ਼ਮਾਨ ਭਾਰਤ ਡਿਜ਼ਿਟਲ ਮਿਸ਼ਨ ਬਾਰੇ ਵਿਸਥਾਰ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਭਾ ਕਾਰਡ ਬਨਾਉਣ ਦੇ ਲਾਭ ਦੱਸੇ ਅਤੇ ਇਸ ਮਿਸ਼ਨ ਦੇ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਤੋਂ ਵੱਖ ਹੋਣ ਬਾਰੇ ਵਿਸਥਾਰ ਜਾਣਕਾਰੀ ਦਿੱਤੀ। ਉਨ੍ਹਾਂ ਨੇ 100 ਮਾਈਕੋ੍ਰਸਾਇਟ ਪੋ੍ਰਜੈਕਟ ਬਾਰੇ ਵਿੱਚ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਹਰਿਆਣਾ ਵਿੱਚ ਹੁਣ ਤੱਕ 1.63 ਕਰੋੜ ਤੋਂ ਵੱਧ ਆਭਾ ਕਾਰਡ ਬਣਾਏ ਜਾ ਚੁੱਕੇ ਹਨ। 
ਉਨ੍ਹਾਂ ਨੇ ਕਿਹਾ ਕਿ ਸੀਐਚਸੀ ਮੁਲਾਨਾ ਨੂੰ ਆਭਾ ਕਾਰਡ ਧਾਰਕਾਂ ਲਈ ਸੂਬੇ ਦਾ ਪਹਿਲਾ ਆਧੁਨਿਕ ਸਿਹਤ ਸਹੂਲਤ ਕੇਂਦਰ ਬਣਾਇਆ ਗਿਆ ਹੈ, ਜੋ ਪੂਰੀ ਤਰ੍ਹਾਂ ਕਾਰਜਸ਼ੀਲ ਹੈ। ਸੀਐਚਸੀ ਮੁਲਾਨਾ ਵਿੱਚ ਮਰੀਜਾਂ ਨੂੰ ਰਜਿਸਟ੍ਰੇਸ਼ਨ ਲਈ ਲਾਇਨਾਂ ਵਿੱਚ ਖੜੇ ਹੋਣ ਦੀ ਜਰੂਰਤ ਨਹੀ ਹੈ। ਜਲਦ ਹੀ ਇਹ ਯੋਜਨਾ ਰਾਜ ਦੇ 22 ਜ਼ਿਲ੍ਹਿਆਂ ਵਿੱਚ ਪ੍ਰਤੀ ਸਿਹਤ ਸੰਸਥਾਨ 2 ਸਿਹਤ ਕੇਂਦਰਾਂ ਯਾਂਨੀ ਕੁਲ੍ਹ 44 ਸਿਹਤ ਸੰਸਥਾਨਾਂ ਵਿੱਚ ਲਾਗੂ ਕੀਤੀ ਜਾਵੇਗੀ। ਸਿਹਤ ਸੰਸਥਾਨਾਂ ਦੇ ਡਿਜ਼ਿਟਲੀਕਰਨ ਦੇ ਖੇਤਰ ਵਿੱਚ ਇਹ ਇੱਕ ਨਵੀਂ ਅਤੇ ਪਰਿਵਰਤਨਕਾਰੀ ਪਹਿਲ ਸਾਬਿਤ ਹੋਵੇਗੀ।
ਮੀਟਿੰਗ ਵਿੱਚ ਤਕਨੀਕੀ ਟੀਮ ਦੇ ਮੈਂਬਰ ਆਯੁਸ਼ਮਾਨ ਭਾਰਤ ਡਿਜ਼ਿਟਲ ਮਿਸ਼ਨ ਦੇ ਪਰਿਯੋਜਨਾ ਪ੍ਰਬੰਧਕ ਸ੍ਰੀ ਡਾਰਵਿਨ ਅਰੋੜਾ ਅਤੇ ਐਚਐਮਆਈਐਸ ਪ੍ਰਬੰਧਕ ਸ੍ਰੀ ਉਮੇਸ਼ ਸੈਣੀ ਵੀ ਮੌਜ਼ੂਦ ਰਹੇ।