ਪੰਜਾਬ ਪੁਲੀਸ ਨੇ ਅਗਨੀ ਪੀੜਿਤਾਂ ਨੂੰ ਵੰਡਿਆ ਰਾਸ਼ਨ
ਐਸ ਏ ਐਸ ਨਗਰ, 20 ਅਪ੍ਰੈਲ - ਬੀਤੇ ਦਿਨੀਂ ਪਿੰਡ ਬੈਰੋਪੁਰ ਭਾਗੋਮਾਜਰਾ ਨੇੜੇ ਝੁੱਗੀਆਂ ਨੂੰ ਅਲੱਗ ਲੱਗ ਜਾਣ ਕਾਰਨ ਉੱਥੇ ਰਹਿੰਦੇ 30 ਦੇ ਕਰੀਬ ਪਰਿਵਾਰਾਂ ਨੂੰ ਪੰਜਾਬ ਪੁਲੀਸ ਵਲੋਂ ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਦੀ ਅਗਵਾਈ ਹੇਠ ਰਾਸ਼ਨ ਵੰਡਿਆ ਗਿਆ।

ਡੀ ਐਸ ਪੀ ਹਰਸਿਮਰਨ ਸਿੰਘ ਬੱਲ ਨੇ ਕਿਹਾ ਕਿ ਇਹਨਾਂ ਲੋਕਾਂ ਦਾ ਸਾਰਾ ਕੁੱਝ ਹੀ ਸੜ ਕੇ ਸੁਆਹ ਹੋ ਗਿਆ ਹੈ ਅਤੇ ਮਨੁੱਖਤਾ ਦੇ ਨਾਤੇ ਇਹਨਾਂ ਨੂੰ ਰਾਸ਼ਨ ਦਾ ਲੋੜੀਂਦੇ ਸਾਮਾਨ ਦੀਆਂ ਕਿੱਟਾਂ ਵੰਡੀਆਂ ਗਈਆਂ ਹਨ। ਇਸ ਮੌਕੇ ਸਨੇਟਾ ਚੌਂਕੀ ਇੰਚਾਰਜ ਸਬ ਇੰਸਪੈਕਟਰ ਬਲਜਿੰਦਰ ਸਿੰਘ ਕੰਗ ਅਤੇ ਹੋਰ ਪੁਲੀਸ ਮੁਲਾਜਮ ਹਾਜਿਰ ਸਨ।