ਖਾਲਸਾ ਕਾਲਜ ਮਾਹਿਲਪੁਰ ਦੀ ਲਾਇਬਰੇਰੀ ਵਿੱਚ ਵਿਦਿਆਰਥੀ ਲੇਖਕ ਸੈਕਸ਼ਨ ਲਈ ਲੇਖਕ ਬਲਜਿੰਦਰ ਮਾਨ ਵੱਲੋਂ ਪੁਸਤਕਾਂ ਭੇਂਟ

ਮਾਹਿਲਪੁਰ, 20 ਅਪਰੈਲ- ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਸਥਿਤ ਸੰਤ ਬਾਬਾ ਹਰੀ ਸਿੰਘ ਯਾਦਗਾਰੀ ਲਾਇਬਰੇਰੀ ਵਿੱਚ ਕਾਲਜ ਦੇ ਵਿਦਿਆਰਥੀ-ਲੇਖਕ ਸੈਕਸ਼ਨ ਲਈ ਸ਼੍ਰੋਮਣੀ ਬਾਲ ਸਾਹਿਤ ਐਵਾਰਡ ਜੇਤੂ ਲੇਖਕ ਬਲਜਿੰਦਰ ਮਾਨ ਵੱਲੋਂ ਆਪਣੀਆਂ ਲਿਖੀਆਂ ਪੁਸਤਕਾਂ ਦੀ ਸੈੱਟ ਭੇਂਟ ਕੀਤੇ ਗਏ।

ਮਾਹਿਲਪੁਰ, 20 ਅਪਰੈਲ- ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਸਥਿਤ ਸੰਤ ਬਾਬਾ ਹਰੀ ਸਿੰਘ ਯਾਦਗਾਰੀ ਲਾਇਬਰੇਰੀ ਵਿੱਚ ਕਾਲਜ ਦੇ ਵਿਦਿਆਰਥੀ-ਲੇਖਕ ਸੈਕਸ਼ਨ ਲਈ ਸ਼੍ਰੋਮਣੀ ਬਾਲ ਸਾਹਿਤ ਐਵਾਰਡ ਜੇਤੂ ਲੇਖਕ ਬਲਜਿੰਦਰ ਮਾਨ ਵੱਲੋਂ ਆਪਣੀਆਂ ਲਿਖੀਆਂ ਪੁਸਤਕਾਂ ਦੀ ਸੈੱਟ ਭੇਂਟ ਕੀਤੇ ਗਏ। 
ਇਸ ਮੌਕੇ ਪ੍ਰਿੰ‌ ਡਾ ਪਰਵਿੰਦਰ ਸਿੰਘ ਨੇ ਦੱਸਿਆ ਕਿ ਕਾਲਜ ਤੋਂ ਪੜੇ ਵਿਦਿਆਰਥੀ-ਲੇਖਕਾਂ ਦੀਆਂ ਵੱਖ ਵੱਖ ਵਿਸ਼ਿਆਂ ਨਾਲ ਸੰਬੰਧਿਤ ਪੁਸਤਕਾਂ ਨੂੰ ਲਾਇਬਰੇਰੀ ਵਿੱਚ ਵੱਖਰੇ ਇੰਦਰਾਜ ਦੇ ਕੇ ਇੱਕ ਅਲੱਗ ਸੈਕਸ਼ਨ ਦਾ ਨਿਰਮਾਣ ਕੀਤਾ ਗਿਆ ਹੈ ਤਾਂ ਜੋ ਕਾਲਜ ਵਿੱਚ ਮੌਜੂਦਾ ਸਮੇਂ ਸਿੱਖਿਆ ਹਾਸਿਲ ਕਰ ਰਹੇ ਵਿਦਿਆਰਥੀ ਇਹਨਾਂ ਲੇਖਕਾਂ ਤੋਂ ਸੇਧ ਹਾਸਲ ਕਰ ਸਕਣ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ ਜੇ ਬੀ ਸੇਖੋ ਨੇ ਦੱਸਿਆ ਕਿ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਵਿੱਚ ਸਾਹਿਤ ਅਕਾਦਮੀ ਜੇਤੂ ਪੁਰਸਕਾਰ ਗੁਲਜਾਰ ਸਿੰਘ ਸੰਧੂ,‌ ਪ੍ਰਯੋਗਵਾਦੀ ਲੇਖਕ ਅਜਾਇਬ ਕਮਲ, ਗੁਰਦੇਵ ਚੌਹਾਨ ਕੈਨੇਡਾ, ਪ੍ਰੇਮ ਸਾਹਿਲ ਦੇਹਰਾਦੂਨ ,ਸੁਰਿੰਦਰ ਸੀਹਰਾ‌ ਇੰਗਲੈਂਡ ਸਮੇਤ ਅਨੇਕਾਂ ਸਾਹਿਤਕਾਰ ਸ਼ਾਮਿਲ ਹਨ ਜਿਨਾਂ ਦੀਆਂ ਪੁਸਤਕਾਂ ਦੇ ਸੈਟ ਇਸ ਵੱਖਰੇ ਸੈਕਸ਼ਨ ਵਿੱਚ ਰੱਖੇ ਜਾ ਰਹੇ ਹਨ। ਇਸ ਮੌਕੇ ਸਾਹਿਤਕਾਰ ਬਲਜਿੰਦਰ ਮਾਨ ਸਮੇਤ ਲੇਖਕ ਡਾ ਬਲਵੀਰ ਕੌਰ ਅਤੇ ਲੇਖਕ ਸੁਖਮਨ ਨੇ ਵੀ ਆਪਣੀਆਂ ਪੁਸਤਕਾਂ ਦੇ ਸੈਟ ਇਸ ਸੈਕਸ਼ਨ ਲਈ ਭੇਟ ਕੀਤੇ। ਲੇਖਕ ਬਲਜਿੰਦਰ ਮਾਨ ਨੇ ਧੰਨਵਾਦੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਇਸ ਕਾਲਜ ਤੋਂ ਪੜ੍ਹ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਅਨੇਕਾਂ ਲੇਖਕ ਆਪਣੇ ਖੇਤਰਾਂ ਵਿੱਚ ਸਰਗਰਮ ਹਨ ਜਿਨਾਂ ਦੀਆਂ ਸਿਰਜਣਾਤਮਕ ਲਿਖਤਾਂ ਨੂੰ ਵਿਸ਼ੇਸ਼ ਤੌਰ ਤੇ ਸਾਂਭਣਾ ਇਸ ਸੰਸਥਾ ਵੱਲੋਂ ਆਪਣੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕਰਨਾ ਹੈ।
ਇਸ ਮੌਕੇ ਡਾ‌ ਪ੍ਰਭਜੋਤ ਕੌਰ, ਪ੍ਰੋ ਤਜਿੰਦਰ ਸਿੰਘ, ਪ੍ਰੋ ਅਸ਼ੋਕ ਕੁਮਾਰ ਅਤੇ ਲਾਇਬਰੇਰੀ ਰਿਸਟੋਰਰ ਸ਼ਸ਼ੀ ਕੁਮਾਰ ਕਪੂਰ ਆਦਿ ਵੀ ਹਾਜ਼ਰ ਸਨ।