ਆਵਾਰਾ ਪਸ਼ੂਆਂ ਦੀ ਸਮੱਸਿਆ ਕਾਰਨ ਵਸਨੀਕ ਹੁੰਦੇ ਹਨ ਪਰੇਸ਼ਾਨ

ਐਸ ਏ ਐਸ ਨਗਰ, 16 ਅਪ੍ਰੈਲ - ਚੰਡੀਗੜ੍ਹ ਦੀ ਤਰਜ ਤੇ ਵਸਾਇਆ ਗਿਆ ਐਸ ਏ ਐਸ ਨਗਰ ਇਸ ਵੇਲੇ ਆਵਾਰਾ ਪਸ਼ੂਆਂ ਦੀ ਗੰਭੀਰ ਸਮੱਸਿਆ ਦਾ ਸਾਮ੍ਹਣਾ ਕਰ ਰਿਹਾ ਹੈ ਅਤੇ ਸ਼ਹਿਰ ਵਿੱਚ ਹਰ ਪਾਸੇ ਆਵਾਰਾ ਪਸ਼ੂ ਘੁੰਮਦੇ ਆਮ ਦਿਖ ਜਾਂਦੇ ਹਨ।

ਐਸ ਏ ਐਸ ਨਗਰ, 16 ਅਪ੍ਰੈਲ - ਚੰਡੀਗੜ੍ਹ ਦੀ ਤਰਜ ਤੇ ਵਸਾਇਆ ਗਿਆ ਐਸ ਏ ਐਸ ਨਗਰ ਇਸ ਵੇਲੇ ਆਵਾਰਾ ਪਸ਼ੂਆਂ ਦੀ ਗੰਭੀਰ ਸਮੱਸਿਆ ਦਾ ਸਾਮ੍ਹਣਾ ਕਰ ਰਿਹਾ ਹੈ ਅਤੇ ਸ਼ਹਿਰ ਵਿੱਚ ਹਰ ਪਾਸੇ ਆਵਾਰਾ ਪਸ਼ੂ ਘੁੰਮਦੇ ਆਮ ਦਿਖ ਜਾਂਦੇ ਹਨ।

ਸ਼ਹਿਰ ਵਿੱਚ ਘੁੰਮਦੇ ਇਹਨਾਂ ਆਵਾਰਾ ਪਸ਼ੂਆਂ ਕਾਰਨ ਆਵਾਜਾਈ ਵਿੱਚ ਵੀ ਵਿਘਨ ਪੈਂਦਾ ਹੈ ਅਤੇ ਇਹ ਆਵਾਰਾ ਪਸ਼ੂ ਕਈ ਵਾਰ ਹਾਦਸਿਆਂ ਦਾ ਕਾਰਨ ਵੀ ਬਣ ਜਾਂਦੇ ਹਨ। ਇਸ ਤੋਂ ਇਲਾਵਾ ਇਹ ਪਸ਼ੂ ਕੂੜੇ ਅਤੇ ਗੰਦਗੀ ਨੂੰ ਫਿਰੋਲ ਕੇ ਉਸ ਨੂੰ ਆਲੇ ਦੁਆਲੇ ਖਿਲਾਰ ਦਿੰਦੇ ਹਨ, ਜਿਸ ਕਾਰਨ ਦੂਰ ਤੱਕ ਗੰਦਗੀ ਖਿਲਰੀ ਦਿਖਾਈ ਦਿੰਦੀ ਹੈ। ਇਹਨਾਂ ਆਵਾਰਾ ਪਸ਼ੂਆਂ ਵਿੱਚ ਦੁਧਾਰੂ ਅਤੇ ਪਾਲਤੂ ਪਸ਼ੂ ਵੀ ਹੁੰਦੇ ਹਨ, ਜਿਹਨਾਂ ਦੇ ਮਾਲਕਾਂ ਵੱਲੋਂ ਉਹਨਾਂ ਨੂੰ ਸ਼ਹਿਰ ਵਿੱਚ ਘੁੰਮਣ ਲਈ ਖੁੱਲਾ ਛੱਡ ਦਿੱਤਾ ਜਾਂਦਾ ਹੈ।

ਸੜਕਾਂ ਗਲੀਆਂ ਵਿੱਚ ਘੁੰਮਦੇ ਇਹ ਆਵਾਰਾ ਪਸ਼ੂ ਅਕਸਰ ਕਈ ਵਾਰ ਵਿੱਚ ਲੜਦੇ ਵੀ ਹਨ, ਜਿਸ ਕਾਰਨ ਕਈ ਵਾਰ ਦਹਿਸ਼ਤ ਵਾਲਾ ਮਾਹੌਲ ਵੀ ਬਣ ਜਾਂਦਾ ਹੈ। ਇਹਨਾਂ ਪਸ਼ੂਆਂ ਕਾਰਨ ਪਿਛਲੇ ਸਮੇਂ ਦੌਰਾਨ ਅਨੇਕਾਂ ਹਾਦਸੇ ਵਾਪਰ ਚੁੱਕੇ ਹਨ ਪਰ ਪ੍ਰਸ਼ਾਸਨ ਵਲੋਂ ਅਜੇ ਤਕ ਇਹਨਾਂ ਪਸ਼ੂਆਂ ਨੂੰ ਕਾਬੂ ਕਰਨ ਲਈ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।

ਇਹ ਆਵਾਰਾ ਪਸ਼ੂ ਮਲ ਮੂਤਰ ਕਰਕੇ ਲੋਕਾਂ ਦੇ ਘਰਾਂ ਅੱਗੇ ਗੰਦਗੀ ਵੀ ਖਿਲਾਰ ਦਿੰਦੇ ਹਨ, ਜਿਸ ਕਾਰਨ ਸ਼ਹਿਰ ਵਾਸੀ ਇਹਨਾਂ ਪਸ਼ੂਆਂ ਤੋਂ ਬਹੁਤ ਪ੍ਰੇਸ਼ਾਨ ਹਨ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਆਮ ਲੋਕਾਂ ਲਈ ਜਾਨ ਦਾ ਖੌਅ ਬਣੇ ਇਹਨਾਂ ਆਵਾਰਾ ਪਸ਼ੁਆਂ ਨੂੰ ਕਾਬੂ ਕੀਤਾ ਜਾਵੇ ਅਤੇ ਸ਼ਹਿਰ ਵਿੱਚ ਆਵਾਰਾ ਘੁੰਮਣ ਖੁੱਲੇ ਛੱਡਣ ਵਾਲੇ ਪਸ਼ੂ ਮਾਲਕਾਂ ਵਿਰੁੱਧ ਕਾਰਵਾਈ ਕੀਤੀ ਜਾਵੇ।