
ਸਾਂਝੀ ਲੜਾਈ ਲੜ ਕੇ ਹੀ ਬਾਬਾ ਸਾਹਿਬ ਦੇ ਸੁਪਨਿਆ ਨੁੰ ਕੀਤਾ ਜਾ ਸਕਦਾ ਪੂਰਾ- ਜਗਦੀਸ਼ ਰਾਏ
ਹੁਸ਼ਿਆਰਪੁਰ 15 ਅਪ੍ਰੈਲ - ਇਥੋਂ ਅਠ ਕਿਲੋਮੀਟਰ ਦੂਰ ਪਿੰਡ ਡਾਨਸੀਵਾਲ ਵਿਖੇ ਪਿੰਡ ਵਾਸੀਆਂ ਵਲੋਂ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਇਕਾਈ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਭਾਰਤ ਦੇ ਸ਼ੋਸ਼ਿਤ ਸਮਾਜ ਦੀ ਮੁਕਤੀ ਲਈ ਪੂਰਾ ਜੀਵਨ ਲਾਉਣ ਵਾਲੇ ਡਾ.ਬੀ ਆਰ ਅੰਬੇਦਕਰ ਜੀ ਦਾ ਜਨਮ ਦਿਨ ਲੋਕ ਚੇਤਨਾ ਸੈਮੀਨਾਰ ਕਰਕੇ ਮਨਾਇਆ।
ਹੁਸ਼ਿਆਰਪੁਰ 15 ਅਪ੍ਰੈਲ - ਇਥੋਂ ਅਠ ਕਿਲੋਮੀਟਰ ਦੂਰ ਪਿੰਡ ਡਾਨਸੀਵਾਲ ਵਿਖੇ ਪਿੰਡ ਵਾਸੀਆਂ ਵਲੋਂ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਇਕਾਈ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਭਾਰਤ ਦੇ ਸ਼ੋਸ਼ਿਤ ਸਮਾਜ ਦੀ ਮੁਕਤੀ ਲਈ ਪੂਰਾ ਜੀਵਨ ਲਾਉਣ ਵਾਲੇ ਡਾ.ਬੀ ਆਰ ਅੰਬੇਦਕਰ ਜੀ ਦਾ ਜਨਮ ਦਿਨ ਲੋਕ ਚੇਤਨਾ ਸੈਮੀਨਾਰ ਕਰਕੇ ਮਨਾਇਆ।
ਸੈਮੀਨਾਰ ਵਿੱਚ ਬੋਲਦਿਆਂ ਮੁੱਖ ਬੁਲਾਰੇ ਉੱਘੇ ਵਿੱਦਿਆ ਸ਼ਾਸ਼ਤਰੀ ਜਗਦੀਸ਼ ਰਾਏ ਸੇਵਾਮੁਕਤ ਪ੍ਰਿੰਸੀਪਲ ਨੇ ਕਿਹਾ ਕਿ ਡਾ.ਅੰਬੇਦਕਰ ਜੀ ਦੀ ਜੀਵਣ ਘਾਲਣਾ ਨ਼ੂੰ ਅੱਖੋ ਪਰੋਖੇ ਨਹੀ ਕੀਤਾ ਜਾ ਸਕਦਾ ਉਹਨਾਂ ਦੀ ਸਿੱਖਿਆ ਕਿਸੇ ਇੱਕ ਵਰਗ ਨੂੰ ਸਗੋ ਪੂਰੇ ਸਮਾਜ ਦੇ ਸ਼ੋਸ਼ਿਤ ਵਰਗ ਲਈ ਹੈ| ਉਹਨਾਂ ਭਾਰਤੀ ਲੋਕਾਂ ਦੇ ਮੁੱਖ ਦੁਸ਼ਮਣਾ ਪੂੰਜੀਵਾਦ ਅਤੇ ਮਨੂੰਵਾਦ ਵਾਰੇ ਗੱਲ ਕਰਦਿਆਂ ਇਸ ਸਮੇ ਇਹਨਾਂ ਖਿਲਾਫ ਸ਼ੰਘਰਸ਼ ਕਰਨ ਦਾ ਸੱਦਾ ਦਿੱਤਾ ਅਤੇ ਸਾਂਝੀ ਲੜਾਈ ਲੜ ਕੇ ਹੀ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਪੂਰਾ ਕੀਤਾ ਜਾ ਸਕਦਾ ਹੈ ਅਤੇ ਜਾਤ ਪਾਤ ਰਹਿਤ ਸਮਾਜ ਸਿਰਜਿਆ ਜਾ ਸਕਦਾ ਹੈ।
ਇਸ ਸਮੇਂ ਡੀ ਟੀ ਅੇੱਫ ਦੇ ਸੂਬਾ ਜਨਰਲ ਸਕੱਤਰ ਮੁਕੇਸ਼ ਕੁਮਾਰ, ਕਿਸਾਨ ਆਗੂ ਹਰਮੇਸ਼ ਢੇਸੀ, ਉਘੇ ਲੇਖਕ ਅਜਮੇਰ ਸਿੱਧੂ, ਹੰਸ ਰਾਜ ਗੜਸ਼ੰਕਰ,ਮਾ.ਜਗਦੀੋਪ ਸਿੰਘ ਪੱਦੀ ਸੂਰਾ ਸਿੰਘ, ਮਾ.ਸਤਪਾਲ ਕਲੇਰ,ਮਾ ਕਰਨੈਲ ਸਿੰਘ, ਮਾ ਸੰਦੀਪ ਸਿੰਘ ਨੇ ਕਿਹਾ ਕਿ ਅਜੋਕੇ ਸਮੇ ਵਿੱਚ ਮਨੁੱਖ ਲਈ ਸਿੱਖਿਆ ਤੇ ਸਿਹਤ ਮੁੱਖ ਮੁੱਦੇ ਨੇ ਜਿਸਨੂੰ ਸਮੇ ਦੇ ਹਾਕਮ ਮਹਿੰਗੀ ਕਰਕੇ ਆਮ ਲੋਕਾਂ ਤੋ ਇਹਨਾਂ ਅਧਿਕਾਰਾ ਨੂੰ ਖੋਹ ਰਹੀ ਹੇੈ ਜਿਵੇ ਪੁਰਾਤਨ ਸਮੇ ਵਿੱਚ ਵਿਦਿਆ ਸੁਣਨ ਤੋ ਰੋਕਣ ਲਈ ਕੰਨਾਂ ਵਿੱਚ ਸਿੱਕਾ ਢਾਲਣਾ ਦੇ ਸਮਾਨ ਹੈ।
ਇਸ ਸਮੇ ਸੈਮੀਨਾਰ ਚਰਚਾ ਵਿੱਚ ਅਮਰਜੀਤ ਬੰਗੜ,ਰਜਿੰਦਰ ਸਿੰਘ,ਨਰਿੰਦਰ ਸਿੰਘ, ਮੋਹਨ ਲਾਲ,ਲਖਵੀਰ ਰਾਮ,ਸਰਬਜੀਤ ਸਿੰਘ, ਆਕਾਸ਼ ਸ਼ਰਮਾ,ਸਤਪਾਲ ਸਿੰਘ, ਦੀਪਕ ਕੁਮਾਰ ਅਤੇ ਤੀਰਥ ਰਾਮ ਅਤੇ ਮੈਡਮ ਸਾਰਾ ਸਿੱਧੂ ਅਤੇ ਗਿਫਟੀ ਵੀ ਭਾਗ ਲਿਆ ।ਅੰਤ ਵਿੱਚ ਡੀ.ਟੀ.ਐਫ ਆਗੂ ਸੁਖਦੇਵ ਡਾਨਸੀਵਾਲ ਨੇ ਮੰਚ ਸੰਚਾਲਨ ਦਾ ਕੰਮ ਸੰਭਾਲਦਿਆ ਸੈਮੀਨਾਰ ਵਿੱਚ ਆਏ ਸਭ ਸਾਥੀਆਂ ਦਾ ਧੰਨਵਾਦ ਕੀਤਾ।
