ਦੇਸ਼ ਭਗਤ ਯੂਨੀਵਰਸਿਟੀ ਵਿੱਚ ਨੌਂ ਰੋਜ਼ਾ ਐਨ.ਸੀ.ਸੀ. ਕੈਂਪ ਹੋਇਆ ਸ਼ੁਰੂ

ਮੰਡੀ ਗੋਬਿੰਦਗੜ੍ਹ, 10 ਜੂਨ - ਨੈਸ਼ਨਲ ਕੈਡਿਟ ਕੋਰ 1 ਪੀਬੀ, ਐਨਯੂ ਐਨਸੀਸੀ, ਨਯਾ ਨੰਗਲ (ਨੇਵੀ ਵਿੰਗ) ਵੱਲੋਂ ਚਾਂਸਲਰ ਡਾ: ਜ਼ੋਰਾ ਸਿੰਘ ਅਤੇ ਪ੍ਰੋ.- ਚਾਂਸਲਰ ਡਾ. ਤਜਿੰਦਰ ਕੌਰ ਦੀ ਅਗਵਾਈ ਹੇਠ ਦੇਸ਼ ਭਗਤ ਯੂਨੀਵਰਸਿਟੀ ਵਿਖੇ ਨੌਂ ਰੋਜ਼ਾ ਸਾਲਾਨਾ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ।

ਮੰਡੀ ਗੋਬਿੰਦਗੜ੍ਹ, 10 ਜੂਨ - ਨੈਸ਼ਨਲ ਕੈਡਿਟ ਕੋਰ 1 ਪੀਬੀ, ਐਨਯੂ ਐਨਸੀਸੀ, ਨਯਾ ਨੰਗਲ (ਨੇਵੀ ਵਿੰਗ) ਵੱਲੋਂ ਚਾਂਸਲਰ ਡਾ: ਜ਼ੋਰਾ ਸਿੰਘ ਅਤੇ ਪ੍ਰੋ.- ਚਾਂਸਲਰ ਡਾ. ਤਜਿੰਦਰ ਕੌਰ ਦੀ ਅਗਵਾਈ ਹੇਠ ਦੇਸ਼ ਭਗਤ ਯੂਨੀਵਰਸਿਟੀ ਵਿਖੇ ਨੌਂ ਰੋਜ਼ਾ ਸਾਲਾਨਾ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦਾ ਉਦਘਾਟਨ  ਕੈਪਟਨ ਹਰਜੀਤ ਸਿੰਘ ਦਿਓਲ (ਕਮਾਂਡਿੰਗ ਅਫਸਰ) ਅਤੇ ਸ਼ਗਨ ਪਾਲ ਸ਼ਰਮਾ (ਚੀਫ ਅਫਸਰ) ਨੇ ਡਾ. ਸੁਦੀਪ ਮੁਖਰਜੀ, ਰਜਿਸਟਰਾਰ ਡੀ.ਬੀ.ਯੂ. ਅਤੇ ਡਾ. ਸੁਰਜੀਤ ਕੌਰ ਪਥੇਜਾ (ਡਾਇਰੈਕਟਰ ਮੀਡੀਆ) ਦੀ ਹਾਜ਼ਰੀ ਵਿੱਚ ਕੀਤਾ। ਕੈਂਪ ਦੌਰਾਨ ਸ੍ਰੀ ਗੁਰਦੇਵ ਸਿੰਘ (ਡਿਪਟੀ ਕੈਂਪ ਕਮਾਂਡੈਂਟ) ਨਾਲ ਦੇਸ਼ ਭਗਤ ਯੂਨੀਵਰਸਿਟੀ ਦੇ ਐਨ.ਸੀ.ਸੀ.ਸੀ.ਟੀ.ਓਜ਼  ਸ਼੍ਰੀਮਤੀ ਚਮਨਪ੍ਰੀਤ ਕੌਰ (ਸੀ.ਟੀ.ਓ., ਨੇਵੀ ਵਿੰਗ), ਸ਼੍ਰੀ ਗੁਰਜੀਤ ਸਿੰਘ ਪੰਧੇਰ (ਸੀ.ਟੀ.ਓ., ਏਅਰ ਵਿੰਗ ਅਤੇ ਐਚ.ਓ.ਡੀ. ਸੀ.ਐੱਸ.ਏ. ਵਿਭਾਗ) ਅਤੇ ਡਾ. ਅਜੈਪਾਲ ਸਿੰਘ (ਸੀ.ਟੀ.ਓ., ਆਰਮੀ ਵਿੰਗ)  ਤਾਲਮੇਲ ਕਰਨਗੇ। ਉਹ ਦੇਸ਼ ਭਗਤ ਯੂਨੀਵਰਸਿਟੀ ਲਈ ਡਾ. ਪ੍ਰਮੋਦ ਮੰਡਲ (ਡਾਇਰੈਕਟਰ ਅਕਾਦਮਿਕ) ਦੀ ਅਗਵਾਈ ਹੇਠ ਏ.ਟੀ.ਸੀ. ਕੈਂਪ ਲਈ ਕੰਮ ਕਰਨਗੇ। ਇਸ ਕੈਂਪ ਵਿੱਚ 17 ਸਕੂਲ-ਏ ਐਨ ਓ /ਸੀ ਟੀ ਓ (17), ਜੇ  ਡੀ (227), ਜੇ ਡਬਲਿਊ (139), ਐਸ ਡੀ (09), ਐਸ ਡਬਲਿਊ (05), ਸਿਵਲ ਸਟਾਫ (16), ਜੀ ਸੀ ਆਈ (01) ਭਾਗ ਲੈ ਰਹੇ ਹਨ।