62ਵਾਂ ਆਲ ਇੰਡੀਆ ਪਿ੍ਰੰ ਹਰਭਜਨ ਸਿੰਘ ਯਾਦਗਾਰੀ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸ਼ੁਰੂ

ਮਾਹਿਲਪੁਰ, 14 ਫਰਵਰੀ- ਪਿ੍ਰੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਖੇਡ ਮੈਦਾਨ ਵਿੱਚ ਕਰਵਾਇਆ ਜਾ ਰਿਹਾ 62ਵਾਂ ਆਲ ਇੰਡੀਆ ਪਿ੍ਰੰ ਹਰਭਜਨ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਸ਼ਾਨੌ ਸ਼ੌਕਤ ਨਾਲ ਸ਼ੁਰੂ ਹੋ ਗਿਆ। ਟੂਰਨਾਮੈਂਟ ਦੇ ਆਰੰਭ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।

ਮਾਹਿਲਪੁਰ, 14 ਫਰਵਰੀ- ਪਿ੍ਰੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਖੇਡ ਮੈਦਾਨ ਵਿੱਚ ਕਰਵਾਇਆ ਜਾ ਰਿਹਾ 62ਵਾਂ ਆਲ ਇੰਡੀਆ ਪਿ੍ਰੰ ਹਰਭਜਨ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਸ਼ਾਨੌ ਸ਼ੌਕਤ ਨਾਲ ਸ਼ੁਰੂ ਹੋ ਗਿਆ। ਟੂਰਨਾਮੈਂਟ ਦੇ ਆਰੰਭ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। 
ਟੂਰਨਾਮੈਂਟ ਦੇ ਉਦਘਾਟਨੀ ਮੈਚ ਮੌਕੇ ਮੁੱਖ ਮਹਿਮਾਨ ਵੱਜੋਂ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ। ਉਨ੍ਹਾਂ ਟੂਰਨਾਮੈਂਟ ਦੇ ਵਧੀਆ ਪ੍ਰਬੰਧਾਂ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਅਤੇ ਕਮੇਟੀ ਨੂੰ ਵਿੱਤੀ ਸਹਾਇਤਾ ਵੱਜੋਂ ਦਸ ਲੱਖ ਰੁਪਏ ਦੀ ਰਾਸ਼ੀ ਦਾ ਐਲਾਨ ਕੀਤਾ। 
ਇਸ ਮੌਕੇ ਸਿੱਖ ਐਜੂਕੇਸ਼ਨਲ ਕੌਂਸਲ ਦੇ ਪੈਟਰਨ ਡਾ ਜੰਗ ਬਹਾਦਰ ਸਿੰਘ ਰਾਏ, ਕੁੰਦਨ ਸਿੰਘ ਸੱਜਣ, ਸੇਵਾ ਮੁਕਤ ਪ੍ਰੋ ਗੁਰਜੀਤ ਸਿੰਘ ਸਿੱਧੂ, ਸੇਵਾ ਮੁਕਤ ਐੱਸ.ਪੀ. ਸ਼ਮਿੰਦਰਜੀਤ ਸਿੰਘ ਬੈਂਸ, ਪਿ੍ਰੰ. ਡਾ ਪਰਵਿੰਦਰ ਸਿੰਘ, ਬਹਾਦਰ ਸਿੰਘ ਬੈਂਸ ਭਾਰਟਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਅੱਜ ਦੇ ਪਹਿਲੇ ਅਕੈਡਮੀ ਵਰਗ (ਅੰਡਰ-18) ਦੇ ਮੈਚ ਵਿੱਚ ਫੁੱਟਬਾਲ ਅਕੈਡਮੀ ਮਾਹਿਲਪੁਰ ਨੇ ਹਿਮਾਚਲ ਫੁੱਟਬਾਲ ਅਕੈਡਮੀ ਨੂੰ 4-0 ਦੇ ਅੰਤਰ ਨਾਲ ਹਰਾਇਆ। 
ਮੈਚ ਦਾ ਪਹਿਲਾ ਗੋਲ ਜੇਤੂ ਟੀਮ ਵੱਲੋਂ ਮੁਹੰਮਦ ਨੌਮਨ ਨੇ ਦੂਜੇ ਮਿੰਟ ਵਿੱਚ ਕੀਤਾ ਜਦਕਿ ਦੂਜਾ ਅਤੇ ਤੀਜਾ ਗੋਲ ਰੋਹਿਤ ਕੁਮਾਰ ਨੇ ਮੈਚ ਦੇ ਕ੍ਰਮਵਾਰ 24ਵੇਂ ਤੇ 34ਵੇਂ ਮਿੰਟ ਵਿੱਚ ਕੀਤਾ। ਚੌਥਾ ਗੋਲ ਹਰਪ੍ਰੀਤ ਸਿੰਘ ਨੇ 50ਵੇਂ ਮਿੰਟ ਵਿੱਚ ਕੀਤਾ। ਕਾਲਜ ਵਰਗ ਦੇ ਦੂਜੇ ਮੈਚ ਵਿੱਚ ਫੁੱਟਬਾਲ ਅਕੈਡਮੀ ਪਾਲਦੀ ਅਤੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ ਦੀਆਂ ਟੀਮਾਂ ਅੰਤ ਤੱਕ 1-1 ਨਾਲ ਬਰਾਬਰੀ ‘ਤੇ ਰਹੀਆਂ। 
ਪਾਲਦੀ ਦੀ ਟੀਮ ਵੱਲੋਂ ਪਹਿਲਾ ਗੋਲ ਗੁਰਜੀਤ ਸਿੰਘ ਨੇ ਮੈਚ ਦੇ 33ਵੇਂ ਮਿੰਟ ਵਿੱਚ ਅਤੇ ਵਿਰੋਧੀ ਟੀਮ ਵੱਲੋਂ 97ਵੇਂ ਮਿੰਟ ਵਿੱਚ ਕੀਤਾ ਗਿਆ। ਪੈਨਲਟੀ ਕਾਰਨਰ ਨਾਲ ਹੋਏ ਫੈਸਲੇ ਵਿੱਚ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ ਦੀ ਟੀਮ 6-5 ਨਾਲ ਜੇਤੂ ਰਹੀ। ਕਲੱਬ ਵਰਗ ਦੇ ਮੈਚ ਵਿੱਚ ਆਰਸੀਐੱਫ ਕਪੂਰਥਲਾ ਨੇ ਨਾਮਧਾਰੀ ਫੁੱਟਬਾਲ ਕਲੱਬ ਦੀ ਟੀਮ ਨੂੰ 2-1 ਦੇ ਫਰਕ ਨਾਲ ਹਰਾਇਆ। ਇਸ ਮੌਕੇ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਨੇ ਸਮੂਹ ਮਹਿਮਾਨਾਂ, ਖਿਡਾਰੀਆਂ ਅਤੇ ਦਰਸ਼ਕਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਪਿ੍ਰੰ ਹਰਭਜਨ ਸਿੰਘ ਵਰਗੀ ਕਰਮਯੋਗੀ ਸ਼ਖ਼ਸੀਅਤ ਦੇ ਨਾਮ ‘ਤੇ ਚੱਲ ਰਹੇ ਇਸ ਟੂਰਨਾਮੈਂਟ ਵਿੱਚ ਦੇਸ਼ ਭਰ ਦੇ ਮਸ਼ਹੂਰ ਕਲੱਬਾਂ ਦੀਆਂ ਬਾਰਾਂ, ਕਾਲਜ ਵਰਗ ਦੀਆਂ 10 ਅਤੇ ਅੱਠ ਫੁੱਟਬਾਲ ਅਕੈਡਮੀਆਂ ਆਪਣੀ ਖੇਡ ਕਲਾ ਦਾ ਪ੍ਰਦਰਸ਼ਨ ਕਰਨਗੀਆਂ। 
ਉਨ੍ਹਾਂ ਮੁੱਖ ਮਹਿਮਾਨ ਡਾ ਇਸ਼ਾਂਕ ਕੁਮਾਰ ਐੱਮਐੱਲਏ ਸਮੇਤ ਦੇਸ਼ਾਂ ਵਿਦੇਸ਼ਾਂ ਦੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਦਲਜੀਤ ਸਿੰਘ ਬੈਂਸ ਕੈਨੇਡਾ, ਰਜਨੀਸ਼ ਕੁਮਾਰ ਗੁਲਿਆਨੀ, ਹਰਨੰਦਨ ਸਿੰਘ ਖਾਬੜਾ, ਸੁਖਦੇਵ ਸਿੰਘ, ਸਰਪੰਚ ਕ੍ਰਿਸ਼ਨਜੀਤ ਰਾਓ ਕੈਂਡੋਵਾਲ, ਸਰਪੰਚ ਪਿ੍ਰਤਪਾਲ ਕੌਰ ਸੰਘਾ, ਗੁਰਜੀਤ ਕੌਰ ਸੰਘਾ, ਡਾ. ਪਾਲ, ਜਗਵੀਰ ਸਿੰਘ ਹੀਰ, ਇੰਜ. ਤਰਲੋਚਨ ਸਿੰਘ ਸੰਧੂ, ਵੀਰਇੰਦਰ ਸ਼ਰਮਾ, ਸੇਵਕ ਸਿੰਘ ਬੈਂਸ, ਪਿ੍ਰੰ ਧੀਰਜ ਸ਼ਰਮਾ, ਕੁਲਵਰਨ ਸਿੰਘ ਬੈਂਸ , ਡਾ. ਪਰਮਪ੍ਰੀਤ ਕੈਂਡੋਵਾਲ, ਵਿਜੇ ਬੰਬੇਲੀ, ਬਾਬੂ ਅਮਰਜੀਤ ਸਿੰਘ, ਹਰਮੇਲ ਸਿੰਘ ਸੈਣੀ, ਮੋਹਨ ਸਿੰਘ ਬੈਂਸ, ਕਰਮਜੀਤ ਸਿੰਘ, ਗੁਰਮਿੰਦਰ ਸਿੰਘ ਕੈਂਡੋਵਾਲ, ਬਲਜਿੰਦਰ ਮਾਨ, ਸੁਖਦੇਵ ਸਿੰਘ, ਰੁਪਿੰਦਰਜੌਤ ਸਿੰਘ ਬੱਬੂ, ਮਾਸਟਰ ਬਨਿੰਦਰ ਸਿੰਘ, ਅਰਵਿੰਦਰ ਸਿੰਘ ਹਵੇਲੀ,ਜਗਜੀਤ ਸਿੰਘ ਗਣੇਸ਼ਪੁਰ,ਗੁਰਦਿਆਲ ਸਿੰਘ ਸਰਪੰਚ, ਪ੍ਰੋ ਸਰਵਣ ਸਿੰਘ ਆਦਿ ਸਮੇਤ ਅਨੇਕਾਂ ਫੁੱਟਬਾਲ ਪ੍ਰੇਮੀ ਹਾਜ਼ਰ ਸਨ।