ਦਲਿਤ ਸਮਾਜ ਦੀ ਤਰੱਕੀ ’ਚ ਬਾਬਾ ਸਾਹਿਬ ਦਾ ਸਹਿਯੋਗ ਸ਼ਲਾਘਾਯੋਗ - ਇੰਜ. ਜਸਵੰਤ ਸਿੰਘ

ਨਵਾਂਸ਼ਹਿਰ - ਕਰਿਆਮ ਰੋਡ ’ਤੇ ਸਥਿਤ ਕੇਸੀ ਪੌਲੀਟੈਕਨਿਕ ਕਾਲਜ ਵਿਖੇ ਕੈਂਪਸ ਡਾਇਰੈਕਟਰ ਡਾ: ਰਸ਼ਮੀ ਗੁਜਰਾਤੀ ਦੀ ਦੇਖ-ਰੇਖ ’ਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ.ਅੰਬੇਡਕਰ ਸਾਹਿਬ ਜੀ ਦੇ 133ਵੇਂ ਜਨਮ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਵਿਦਿਆਰਥੀਆਂ ਨੇ ਬਾਬਾ ਸਾਹਿਬ ਜੀ ਦੇ ਪੋਸਟਰ ਬਣਾਏ। ਮੁੱਖ ਵਕਤਾ ਕਾਲਜ ਦੇ ਸੀਨੀਅਰ ਪ੍ਰੋ. ਇੰਜ. ਜਸਵੰਤ ਸਿੰਘ, ਇੰਜ. ਸੋਮ ਰਾਜ, ਇੰਜ. ਮਨੀਸ਼ ਬੰਗਾ, ਵਿਦਿਆਰਥੀ ਅਭਿਸ਼ੇਕ ਸਿੰਘ, ਸਾਹਿਲ, ਕੁਲਭੂਸ਼ਣ, ਸੂਰਜ, ਪਰਮੇਸ਼ਵਰਰਹੇ।

ਉਪਰੋਕਤ ਬੁਲਾਰਿਆਂ ਨੇ ਕਿਹਾ ਕਿ ਕਰੋੜਾਂ ਲੋਕਾਂ ਦੇ ਮਸੀਹਾ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ.ਬੀ.ਆਰ.ਅੰਬੇਡਕਰ ਨੇ ਦਲਿਤ ਸਮਾਜ ਨੂੰ ਉੱਚਾ ਚੁੱਕਣ ’ਚ ਵੱਡਮੁੱਲਾ ਯੋਗਦਾਨ ਪਾਇਆ ਹੈ। ਇਹ ਬਾਬਾ ਸਾਹਿਬ ਹੀ ਹਨ ਜਿਨ੍ਹਾਂ ਨੇ ਦਲਿਤ ਸਮਾਜ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਉਨ੍ਹਾਂ ਨੂੰ ਸਿੱਖਿਆ ਪ੍ਰਦਾਨ ਕਰਨ ਅਤੇ ਉਸ ਤੋਂ ਬਾਅਦ ਨੌਕਰੀਆਂ ਪ੍ਰਾਪਤ ਕਰਨ ਦਾ ਅਧਿਕਾਰ ਦੁਆਇਆ ਹੈ। ਬਾਬਾ ਸਾਹਿਬ ਨੇ ਹਰ ਵਰਗ ਦਾ ਸਨਮਾਨ ਕਰਨ, ਸਮਾਜ ਅਤੇ ਨਾਰੀ ਸ਼ਕਤੀ ਨੂੰ ਜਾਗਰੂਕ ਕਰਨ ਲਈ ਕਿਹਾ ਹੈ। ਉਨ੍ਹਾਂ ਪਿਛਲੇ ਕਈ ਸਾਲਾਂ ਤੋਂ ਸਿੱਖਿਆ ਤੋਂ ਵਾਂਝੇ ਦਲਿਤ ਭਾਈਚਾਰੇ ਨੂੰ ਸਿੱਖਿਆ ਦਾ ਅਧਿਕਾਰ ਦਿਵਾਉਂਦਿਆਂ ਕਿਹਾ ਕਿ ਦਲਿਤ ਭਾਈਚਾਰੇ ਨੂੰ ਰਾਜਨੀਤੀ ਦੇ ਨਾਲ-ਨਾਲ ਹਰ ਖੇਤਰ ਵਿੱਚ ਭਾਗ ਲੈਣਾ ਚਾਹੀਦਾ ਹੈ। ਬਾਬਾ ਸਾਹਿਬ 64 ਵਿਸ਼ਿਆਂ ਦੇ ਮਾਹਰ ਸਨ ਅਤੇ 9 ਭਾਸ਼ਾਵਾਂ ਦੇ ਜਾਣਕਾਰ ਸਨ। ਉਹਨਾਂ ਦੇ ਕੋਲ 32 ਡਿਗਰੀਆਂ ਸਨ।  ਉਹਨਾਂ ਨੇ ਦੁਨੀਆਂ ਦੇ ਸਾਰੇ ਧਰਮਾਂ ਦਾ ਅਧਿਐਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਜ਼ਿੰਦਗੀ ਲੰਬੀ ਹੋਣ ਦੀ ਬਜਾਏ ਮਹਾਨ ਹੋਣੀ ਚਾਹੀਦੀ ਹੈ।
 ਬਾਬਾ ਸਾਹਿਬ ਦੇ ਪੋਸਟਰ ਆਕਾਸ਼, ਸੁਮਿਤ, ਗੋਲਡੀ, ਸੂਰਜ ਅਤੇ ਅਭਿਸ਼ੇਕ ਸਿੰਘ ਨੇ ਬਣਾਏ ਸਨ। ਅੰਤ ’ਚ ਸਾਰਿਆਂ ਦਾ ਸਨਮਾਨ ਕੀਤਾ ਗਿਆ। ਸਟੇਜ ਦਾ ਸੰਚਾਲਨ ਰੌਣਕ ਕੁਮਾਰ ਅਤੇ ਅਭਿਸ਼ੇਕ ਸਿੰਘ ਨੇ ਕੀਤਾ। ਮੌਕੇ ’ਤੇ ਇੰਜ. ਅਲਕਾ ਭਾਰਦਵਾਜ, ਇੰਜ. ਦਵਿੰਦਰ ਸਿੰਘ, ਇੰਜ. ਸੰਤੋਸ਼ ਕੁਮਾਰ, ਜਤਿੰਦਰ ਕੌਰ, ਕਾਜਲ, ਗੋਪਾਲ ਕ੍ਰਿਸ਼ਨ, ਸੰਜੀਵ ਕੁਮਾਰ, ਜਗਜੀਵਨ ਰਾਮ, ਰਜਿੰਦਰ ਕੁਮਾਰ ਅਤੇ ਵਿਪਨ ਕੁਮਾਰ ਆਦਿ ਹਾਜ਼ਰ ਸਨ।