
ਗੁਰਦੁਆਰਾ ਥੜ੍ਹਾ ਸਾਹਿਬ ਵਿਖੇ ਖਾਲਸੇ ਦਾ ਸਥਾਪਨਾ ਦਿਵਸ 13 ਨੂੰ
ਲੁਧਿਆਣਾ - ਗੁਰਦੁਆਰਾ ਥੜ੍ਹਾ ਸਾਹਿਬ ਵਾਲੀ ਕਲਾਂ ਵਿਖੇ ਖਾਲਸਾ ਪੰਥ ਦੀ ਸਥਾਪਨਾ ਦਿਵਸ ਨੂੰ ਸਮਰਪਿਤ ਗੁਰਮਤ ਕੀਰਤਨ ਦਰਬਾਰ ਸ਼ਾਮ ਗੁਰਦੁਆਰਾ ਥੜਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਖਾਲਸਾ ਸਥਾਪਨਾ ਦਿਵਸ 13 ਨੂੰ ਮਨਾਇਆ ਜਾਵੇਗਾ।
ਲੁਧਿਆਣਾ - ਗੁਰਦੁਆਰਾ ਥੜ੍ਹਾ ਸਾਹਿਬ ਵਾਲੀ ਕਲਾਂ ਵਿਖੇ ਖਾਲਸਾ ਪੰਥ ਦੀ ਸਥਾਪਨਾ ਦਿਵਸ ਨੂੰ ਸਮਰਪਿਤ ਗੁਰਮਤ ਕੀਰਤਨ ਦਰਬਾਰ ਸ਼ਾਮ ਗੁਰਦੁਆਰਾ ਥੜਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਖਾਲਸਾ ਸਥਾਪਨਾ ਦਿਵਸ 13 ਨੂੰ ਮਨਾਇਆ ਜਾਵੇਗਾ।
ਸੰਤ ਬਾਬਾ ਨਰਿੰਦਰ ਸਿੰਘ ਜੀ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਸ੍ਰੀ ਹਜੂਰ ਸਾਹਿਬ ਵਾਲਿਆਂ ਦੇ ਜੱਥੇਦਾਰ ਬਾਬਾ ਗੁਰਜੀਤ ਸਿੰਘ ਨੇ ਦੱਸਿਆ ਕਿ ਵਿਸਾਖੀ ਵਾਲੇ ਦਿਨ ਸ਼ਾਮ 7 ਵਜੇ ਤੋਂ ਰਾਤ 9 ਵਜੇ ਤੱਕ ਹਜੂਰੀ ਰਾਗੀ ਭਾਈ ਗੁਰਸੇਵਕ ਸਿੰਘ ਜੀ ਭਾਈ ਜਸਪ੍ਰੀਤ ਸਿੰਘ ਲੁਧਿਆਣੇ ਵਾਲੇ ਭਾਈ ਗੁਰਦੀਪ ਸਿੰਘ ਜੀ ਜੈਪੁਰ ਵਾਲੇ ਖਾਲਸੇ ਦੀ ਸਥਾਪਨਾ ਦਿਵਸ ਬਾਰੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ। ਸੰਗਤਾਂ ਵੱਧ ਤੋਂ ਵੱਧ ਪਹੁੰਚ ਕੇ ਲਾਹੇ ਪ੍ਰਾਪਤ ਕਰੋ ਜੀ। ਇਸ ਮੌਕੇ ਗੁਰੂ ਘਰ ਦੇ ਮੈਨੇਜਰ ਹੋਰਨਾਂ ਤੋਂ ਇਲਾਵਾ ਉੱਗੇ ਸਮਾਜ ਸੇਵੀ ਹਰਦੇਵ ਸਿੰਘ ਬੋਪਾ ਰਾਏ, ਬੀਬੀ ਮਹਿੰਦਰ ਕੌਰ ਪ੍ਰੋਫੈਸਰ ਕਲੋਨੀ, ਬੀਬੀ ਜਸਵੀਰ ਕੌਰ ਸਾਬਕਾ ਜਿਲਾ ਅਫਸਰ ਪੰਜਾਬ ਸਕੂਲ ਸਿੱਖਿਆ ਬੋਰਡ, ਗੁਰਪ੍ਰੀਤ ਸਿੰਘ, ਕਰਨੈਲ ਸਿੰਘ, ਮਲਕੀਤ ਸਿੰਘ ਤੇ ਕਮਲਜੀਤ ਸਿੰਘ ਆਦਿ ਹਾਜ਼ਰ ਸਨ।
