ਹਰ ਬੱਚੇ ਅਤੇ ਮਹਿਲਾ ਨੂੰ ਸਿਹਤ ਅਤੇ ਸਸ਼ਕਤ ਬਨਾਉਣਾ ਹੀ ਸਰਕਾਰ ਦਾ ਟੀਚਾ-ਆਰਤੀ ਸਿੰਘ ਰਾਓ
ਚੰਡੀਗੜ੍ਹ, 2 ਸਤੰਬਰ-ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਰਾਜ ਸਰਕਾਰ ਦਾ ਟੀਚਾ ਹੈ ਕਿ ਰਾਜ ਦਾ ਹਰ ਬੱਚਾ ਅਤੇ ਹਰ ਮਹਿਲਾ ਪੂਰੀ ਤਰ੍ਹਾਂ ਸਿਹਤਮੰਦ ਅਤੇ ਸਸ਼ਕਤ ਬਨਣ। ਡਿਵਰਮਿੰਗ ਮੁਕਤੀ ਹਰਿਆਣਾ-ਸਿਹਤਮੰਦ ਹਰਿਆਣਾ ਦਾ ਸੁਪਨਾ ਉੱਦੋਂ ਪੂਰਾ ਹੋਵੇਗਾ ਜਦੋਂ ਸਮਾਜ ਦੀ ਮੂਲ ਸ਼ਕਤੀ ਮਹਿਲਾਵਾਂ ਅਤੇ ਬੱਚੇ ਪੂਰੀ ਤਰਾਂ੍ਹ ਸਿਹਤਮੰਦ ਹੋਣਗੇ।

ਉਨ੍ਹਾਂ ਨੇ ਅੱਜ ਮਾਪ-ਅਪ ਦਿਵਸ 'ਤੇ ਕਿਹਾ ਕਿ ਬੱਚੇ, ਯੁਵਾ ਅਤੇ ਪ੍ਰਜਨਨ ਆਯੁ ਵਰਗ ਦੀ ਮਹਿਲਾਵਾਂ ਨੂੰ ਕੀੜੇ ਦੀ ਲਾਗ ਤੋਂ ਮੁਕਤ ਕਰਨ ਲਈ ਲਗਾਤਾਰ ਠੋਸ ਕਦਮ ਚੱਕ ਰਹੀ ਹੈ। ਇਸ ਲੜੀ ਵਿੱਚ ਦੇਸ਼ਭਰ ਵਿੱਚ ਕੌਮੀ ਡਿਵਰਮਿੰਗ ਮੁਕਤੀ ਦਿਵਸ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ।
ਉਨ੍ਹਾਂ ਨੇ ਦੱਸਿਆ ਕਿ ਕੀੜੇ ਦੀ ਲਾਗ ਬੱਚਿਆਂ ਅਤੇ ਕਿਸ਼ੋਰਾਂ ਦੀ ਸਿਹਤ ਅਤੇ ਪੋਸ਼ਣ ਪੱਧਰ 'ਤੇ ਡੂੰਗਾ ਅਸਰ ਪਾਉਂਦਾ ਹੈ। ਇਸ ਕਾਰਨ ਖੂਨ ਦੀ ਕਮੀ, ਕੁਪੋਸ਼ਣ, ਭੁੱਖ ਨਾ ਲਗਣਾ, ਪੇਟ ਦਰਦ ਅਤੇ ਕਮਜੋਰੀ ਜਿਹੀ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਇਸ ਲਈ ਸਰਕਾਰ ਨੇ 1 ਤੋਂ 19 ਸਾਲ ਦੀ ਉਮਰ ਵਰਗ ਦੇ ਬੱਚਿਆਂ ਅਤੇ ਕਿਸ਼ੋਰਾਂ ਅਤੇ 20 ਤੋਂ 24 ਸਾਲ ਦੀ ਉਨ੍ਹਾਂ ਪ੍ਰਜਨਨ ਉਮਰ ਵਰਗ ਦੀ ਮਹਿਲਾਵਾਂ ਨੂੰ ਕੀੜਿਆਂ ਨੂੰ ਮਾਰਨ ਦੀ ਦਵਾਈ ਐਲਬੇਂਡਾਜੋਲ ਫ੍ਰੀ ਮੁਹੱਈਆ ਕਰਵਾਈ ਹੈ।
ਸਿਹਤ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਇਹ ਦਵਾਈ 26 ਅਗਸਤ 2025 ਨੂੰ ਰਾਜ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਰਾਹੀਂ ਬੱਚਿਆ ਅਤੇ ਮਹਿਲਾਵਾਂ ਨੂੰ ਦਿੱਤੀ ਗਈ। ਜੋ ਕਿਸੇ ਕਾਰਨ ਤੋਂ ਇਸ ਦਵਾਈ ਤੋਂ ਵਾਂਝੇ ਰਹਿ ਗਏ ਉਨ੍ਹਾਂ ਨੂੰ ਅੱਜ ਮਾਪ-ਅਪ ਦਿਵਸ 'ਤੇ 2 ਸਤੰਬਰ 2025 ਨੂੰ ਇਹ ਦਵਾਈ ਦਿੱਤੀ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਬੱਚਿਆਂ ਅਤੇ ਮਹਿਲਾਵਾਂ ਦੀ ਸਿਹਤ ਹੀ ਸਮਾਜ ਅਤੇ ਰਾਸ਼ਟਰ ਦੀ ਵਾਸਤਵਿਕ ਪੂੰਜੀ ਹੈ। ਇਸੇ ਸੋਚ ਨਾਲ ਸੂਬੇਭਰ ਦੇ ਅਧਿਆਪਕਾਂ, ਆਂਗਨਵਾੜੀ ਕਰਮਚਾਰੀਆਂ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਨਾਲ ਮਿਲ ਕੇ ਇਸ ਅਭਿਆਨ ਨੂੰ ਵਿਆਪਕ ਸਫਲਤਾ ਦਿਵਾਈ। ਸਾਰੀਆਂ ਨੇ ਇਹ ਤੈਅ ਕੀਤਾ ਕਿ ਕੋਈ ਵੀ ਬੱਚਾ ਜਾਂ ਮਹਿਲਾ ਡਿਵਰਮਿੰਗ ਮੁਕਤ ਅਭਿਆਨ ਵਿੱਚ ਪਿੱਛੇ ਨਾ ਰਹਿ ਜਾਵੇ।