ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਆਉਟਸੋਰਸ ਤੇ ਕੰਮ ਕਰ ਰਹੀ ਸੁਪਰਵਾਈਜ਼ਰ ਰਜਨੀ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀ ਨਿਖੇਧੀ

ਐਸਏਐਸ ਨਗਰ, 6 ਅਪ੍ਰੈਲ - ਪਿਛਲੇ 6 ਸਾਲ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਆਉਟਸੋਰਸ ਤੇ ਕੰਮ ਕਰ ਰਹੀ ਸੁਪਰਵਾਈਜ਼ਰ ਸ੍ਰੀਮਤੀ ਰਜਨੀ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀ ਵੱਖ ਵੱਖ ਟਰੇਡ ਯੂਨੀਅਨਾਂ ਦੇ ਆਗੂਆਂ ਵੱਲੋਂ ਸਖਤ ਨਿਖੇਧੀ ਕੀਤੀ ਗਈ ਹੈ।

ਐਸਏਐਸ ਨਗਰ, 6 ਅਪ੍ਰੈਲ - ਪਿਛਲੇ 6 ਸਾਲ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਆਉਟਸੋਰਸ ਤੇ ਕੰਮ ਕਰ ਰਹੀ ਸੁਪਰਵਾਈਜ਼ਰ ਸ੍ਰੀਮਤੀ ਰਜਨੀ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀ ਵੱਖ ਵੱਖ ਟਰੇਡ ਯੂਨੀਅਨਾਂ ਦੇ ਆਗੂਆਂ ਵੱਲੋਂ ਸਖਤ ਨਿਖੇਧੀ ਕੀਤੀ ਗਈ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀਟੂ ਦੇ ਜਿਲਾ ਪ੍ਰਧਾਨ ਗੁਰਦੀਪ ਸਿੰਘ, ਬੋਰਡ ਕਾਰਪੋਰੇਸ਼ਨ ਮਹਾਸੰਘ ਦੇ ਪ੍ਰਧਾਨ ਤਾਰਾ ਸਿੰਘ, ਜਨਰਲ ਸਕੱਤਰ ਰਾਜ ਕੁਮਾਰ, ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਵਿਨੋਦ ਕੁਮਾਰ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ 50 ਦੇ ਕਰੀਬ ਸਫਾਈ ਕਰਮਚਾਰੀ ਆਉਟਸੋਰਸ ਦੇ ਅਧਾਰ ਤੇ ਕੰਮ ਕਰ ਰਹੇ ਹਨ। ਆਗੂਆਂ ਨੇ ਕਿਹਾ ਕਿ ਇਹ ਕਰਮਚਾਰੀ ਲਗਭਗ 10 ਸਾਲ ਤੋਂ ਕੰਮ ਕਰ ਰਹੇ ਹਨ, ਪਰ ਇਨਾਂ ਤੇ ਕੋਈ ਵੀ ਕਿਰਤ ਕਾਨੂੰਨ ਲਾਗੂ ਨਹੀਂ ਹੈ। ਉਹਨਾਂ ਕਿਹਾ ਕਿ ਬੇਰਡ ਦਾ ਠੇਕੇਦਾਰ ਈ.ਪੀ.ਐਫ, ਈ.ਐਸ.ਆਈ ਆਦਿ ਦੀ ਸਹੂਲਤ ਦੇਣ ਲਈ ਪਾਬੰਦ ਹੈ ਪਰ ਸਫਾਈ ਕਰਮਚਾਰੀ ਨੂੰ ਨਾਂ ਤਾਂ ਈ. ਪੀ. ਐਫ. ਖਾਤਾ ਨੰਬਰਾਂ ਦਾ ਪਤਾ ਹੈ ਤੇ ਨਾਂ ਹੀ ਉਹਨਾਂ ਦੇ ਈ. ਐਸ. ਆਈ. ਕਾਰਡ ਬਣੇ ਹਨ।

ਆਗੂਆਂ ਨੇ ਕਿਹਾ ਕਿ ਜਦੋਂ ਇਹਨਾਂ ਕਰਮਚਾਰੀਆਂ ਨੇ ਆਪਣੇ ਸੋਸ਼ਣ ਵਿਰੁੱਧ ਅਵਾਜ਼ ਉਠਾਈ ਤਾਂ ਬੋਰਡ ਠੇਕੇਦਾਰ ਵੱਲੋਂ ਇਹਨਾਂ ਨੂੰ ਬਰਖਾਸਤ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਇਹਨਾਂ ਦੀ ਥਾਂ ਨਵੀਂ ਭਰਤੀ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਇਹਨਾਂ ਕਰਮਚਾਰੀਆਂ ਵਲੋਂ ਇਸ ਧੱਕੇਸ਼ਾਹੀ ਵਿਰੁੱਧ ਅਵਾਜ਼ ਉਠਾਉਣ ਲਈ ਆਪਣੀ ਜਥੇਬੰਦੀ ਪੰਜਾਬ ਸਕੂਲ ਸਿੱਖਿਆ ਬੋਰਡ ਸਫਾਈ ਸੇਵਕ ਯੂਨੀਅਨ ਦਾ ਗਠਨ ਕੀਤਾ ਗਿਆ ਹੈ ਤੇ ਆਪਣਾ ਮੰਗ ਪੱਤਰ ਬੋਰਡ ਦੇ ਸਕੱਤਰ, ਸਫਾਈ ਕਰਮਚਾਰੀਆਂ ਦੇ ਠੇਕੇਦਾਰ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਭੇਜਿਆ ਗਿਆ ਹੈ। ਮੰਗ ਪੱਤਰ ਵਿੱਚ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਸੁਪਰਵਾਈਜਰ ਨੂੰ ਨੌਕਰੀ ਤੇ ਬਹਾਲ ਨਾ ਕੀਤਾ ਗਿਆ ਤੇ ਕਿਰਤ ਕਾਨੂੰਨ ਨਾ ਲਾਗੂ ਕੀਤੇ ਗਏ ਤਾਂ ਸਫਾਈ ਸੇਵਕ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਸਫਾਈ ਸੇਵਕ ਯੂਨੀਅਨ ਦੇ ਪ੍ਰੈਸ ਸਕੱਤਰ ਹਰਕੇਸ਼ ਰਾਣਾ, ਡੇਲੀਵੇਜ ਕਰਮਚਾਰੀ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਮਨਦੀਪ ਸਿੰਘ, ਜਨਰਲ ਸਕੱਤਰ ਇੰਦਰਜੀਤ ਸਿੰਘ, ਬੂਟਾ ਸਿੰਘ, ਨਵਪ੍ਰੀਤ ਸਿੰਘ ਕਰਨ ਸਿੰਘ ਅਤੇ ਪੀ ਐਸ ਆਈ ਈ ਸੀ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਦੀਪਾ ਰਾਮ, ਵਿੱਤ ਸਕੱਤਰ ਬਲਵੰਤ ਸਿੰਘ, ਤੇਜਿੰਦਰ ਸਿੰਘ ਆਦਿ ਹਾਜ਼ਰ ਸਨ।