ਜ਼ਿਲ੍ਹਾ ਪੁਲਿਸ ਦੀ ਧਮਾਕੇਦਾਰ ਕਾਰਵਾਈ, ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਗੋਲੀਆਂ ਸਮੇਤ ਕਈ ਕਾਬੂ।

ਨਵਾਂਸ਼ਹਿਰ, 17 ਅਪ੍ਰੈਲ- ਜ਼ਿਲ੍ਹਾ ਪੁਲਿਸ ਮੁਖੀ ਡਾ. ਮਹਿਤਾਬ ਸਿੰਘ ਦੀ ਅਗਵਾਈ ’ਚ ਪੁਲਿਸ ਵਿਭਾਗ ਨਸ਼ਾ ਤਸਕਰੀ ਨੂੰ ਰੋਕਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ ਹੈ, ਫਿਰ ਵੀ ਨਸ਼ਾ ਤਸਕਰ ਚੋਰ ਮਾਰਗਾਂ ਰਾਹੀਂ ਨਸ਼ਾ ਤਸਕਰੀ ਦਾ ਧੰਦਾ ਲਗਾਤਾਰ ਚਲਾ ਰਹੇ ਹਨ। ਅੰਦਰੂਨੀ ਇਲਾਕਿਆਂ (ਗੜ੍ਹਬੰਦੀਆਂ) ’ਚ ਤਸਕਰੀ ਹਾਲੇ ਵੀ ਅਸਮਾਨ ਛੂਹ ਰਹੀ ਹੈ। ਸਬ-ਡਵੀਜ਼ਨ ਬੰਗਾ ਦੇ ਪਿੰਡਾਂ ’ਚੋਂ ਉੱਪਰਲੇ ਪੱਧਰ ਦੇ ਅਧਿਕਾਰੀਆਂ ਨੇ ਪੁਲਿਸ ਹਰਜੀਤ ਸਿੰਘ ਲਗਾਤਾਰ ਤਸਕਰਾਂ ਦੀਆਂ ਭਜੜਾਂ ਪਵਾਉਣ ’ਚ ਕਾਮਯਾਬ ਰਹੇ ਹਨ।

ਥਾਣਾ ਸਦਰ ਨਵਾਂਸ਼ਹਿਰ ਦੇ ਥਾਣਾ ਮੁਖੀ ਅਸ਼ੋਕ ਕੁਮਾਰ ਆਪਣੇ ਹਲਕੇ ਦੇ ਪਿੰਡ ਲੰਗੜਿਆ ’ਚੋਂ ਆਮ ਜਨਤਾ ਦੇ ਸਹਿਯੋਗ ਨਾਲ ਵੱਡੇ ਪੱਧਰ ’ਤੇ ਨਸ਼ਾ ਤਸਕਰੀ ਨੂੰ ਨਜ਼ਰਬੰਦ ਕਰਨ ’ਚ ਕਾਮਯਾਬ ਹੋਏ ਹਨ, ਜਦਕਿ ਉਨ੍ਹਾਂ ਦੇ ਹਲਕੇ ਦੇ ਪਿੰਡ ਜੰਬੂਵਾਲ ਦੇ ਤਸਕਰਾਂ ਵੱਲੋਂ ਹੁਣ ਆਪਣੇ ਪਿੰਡ ’ਚੋਂ ਘਟਾ ਕੇ ਦੂਸਰੇ ਪਿੰਡਾਂ ’ਚ ਘਰ-ਘਰ ਨਸ਼ਾ ਪਹੁੰਚਾਉਣਾ ਸ਼ੁਰੂ ਕੀਤਾ ਹੋਇਆ ਹੈ, ਪਰ ਸਦਰ ਪੁਲਿਸ ਹਾਲੇ ਵੀ ਉਨ੍ਹਾਂ ਦੇ ਮਗਰ ਜ਼ਬਰਦਸਤ ਮੁਹਿੰਮ ਆਰੰਭੀ ਬੈਠੀ ਹੈ।
ਅੱਜ ਦੀ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਪੀ. ਜਾਂਚ ਸ਼ਹੀਦ ਭਗਤ ਸਿੰਘ ਨਗਰ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਥਾਣਾ ਸਦਰ ਨਵਾਂਸ਼ਹਿਰ ਅਧੀਨ ਆਉਂਦੀ ਪੁਲਿਸ ਚੌਂਕੀ ਜਾਡਲਾ ਦੀ ਇੰਚਾਰਜ ਏ.ਐੱਸ.ਆਈ. ਅਮਰਜੀਤ ਕੌਰ ਨੇ ਗਸ਼ਤ ਦੌਰਾਨ ਸਮੇਤ ਪੁਲਿਸ ਪਾਰਟੀ ਪਿੰਡ ਕਿਸ਼ਨਪੁਰ ਤੋਂ ਲੰਗੜਿਆ ਨੂੰ ਜਾਂਦੇ ਸਮੇਂ ਨਹਿਰ ਪੁੱਲ ਨੇੜੇ ਕਲਵਿੰਦਰ ਕੌਰ ਉਰਫ਼ ਸੰਨੂੰ (ਪਤਨੀ ਮਖਣ ਰਾਮ, ਵਾਸੀ ਪਿੰਡ ਜੰਬੂਵਾਲ) ਅਤੇ ਕੰਵਲਜੀਤ ਉਰਫ਼ ਕਮਲ ਕੁਮਾਰ (ਪੁੱਤਰ ਪਿਆਰਾ ਰਾਮ, ਵਾਸੀ ਪਿੰਡ ਜੰਬੂਵਾਲ, ਥਾਣਾ ਸਦਰ ਨਵਾਂਸ਼ਹਿਰ) ਨੂੰ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ 30-30 ਗੋਲੀਆਂ ਸਮੇਤ ਕਾਬੂ ਕਰਕੇ ਉਨ੍ਹਾਂ ਖਿਲਾਫ਼ ਥਾਣਾ ਸਦਰ ਨਵਾਂਸ਼ਹਿਰ ਵਿਖੇ ਮੁਕੱਦਮਾ ਨੰਬਰ 49 ਦਰਜ ਰਜਿਸਟਰ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
 ਰਿਪੋਰਟ ਅਨੁਸਾਰ, ਕਲਵਿੰਦਰ ਕੌਰ ਖਿਲਾਫ਼ ਪਹਿਲੇ ਵੀ 5 ਮਾਮਲੇ ਨਸ਼ਾ ਤਸਕਰੀ ਦੇ ਦਰਜ ਹਨ, ਜਦਕਿ ਕੰਵਲਜੀਤ ਖਿਲਾਫ਼ ਵੱਖ-ਵੱਖ ਥਾਣਿਆਂ ’ਚ 4 ਮੁਕੱਦਮੇ ਦਰਜ ਹਨ ਅਤੇ ਇਹ ਜ਼ਮਾਨਤ ’ਤੇ ਆਏ ਹੋਏ ਹਨ। ਇਸੇ ਤਰ੍ਹਾਂ, ਥਾਣਾ ਮੁਕੰਦਪੁਰ ਦੀ ਪੁਲਿਸ ਨੇ ਗੁਰਵਿੰਦਰ ਉਰਫ਼ ਪਿੰਦੂ (ਪੁੱਤਰ ਰਾਮ ਰਤਨ, ਪਿੰਡ ਝਿੰਗੜਾਂ) ਨੂੰ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ 45 ਗੋਲੀਆਂ ਸਮੇਤ ਕਾਬੂ ਕਰਕੇ ਥਾਣਾ ਮੁਕੰਦਪੁਰ ਵਿਖੇ ਮੁਕੱਦਮਾ ਨੰਬਰ 25 ਦਰਜ ਰਜਿਸਟਰ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
 ਇਸੇ ਤਰ੍ਹਾਂ, ਥਾਣਾ ਬਹਿਰਾਮ ਦੇ ਏ.ਐੱਸ.ਆਈ. ਦਾਨੀ ਚੰਦ ਨੇ ਰਵੀ ਕੁਮਾਰ (ਪੁੱਤਰ ਚਮਨ ਲਾਲ, ਵਾਸੀ ਪਿੰਡ ਮੇਹਲੀ) ਨੂੰ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ 40 ਗੋਲੀਆਂ ਸਮੇਤ ਕਾਬੂ ਕਰਕੇ ਉਸ ਕਥਿਤ ਦੋਸ਼ੀ ਦੇ ਖਿਲਾਫ਼ ਥਾਣਾ ਬਹਿਰਾਮ ਵਿਖੇ ਮੁਕੱਦਮਾ ਨੰਬਰ 32 ਦਰਜ ਰਜਿਸਟਰਡ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰੀ ਖਿਲਾਫ਼ ਪੁਲਿਸ ਵੱਲੋਂ ਲਗਾਤਾਰ ਮੁਹਿੰਮ ਜਾਰੀ ਰਹੇਗੀ ਅਤੇ ਉਪਰੋਕਤ ਗ੍ਰਿਫ਼ਤਾਰ ਕੀਤੇ ਗਏ ਕਥਿਤ ਦੋਸ਼ੀਆਂ ਨੂੰ ਨਵਾਂਸ਼ਹਿਰ ਦੀਆਂ ਮਾਣਯੋਗ ਵੱਖ-ਵੱਖ ਅਦਾਲਤਾਂ ’ਚ ਪੇਸ਼ ਕੀਤਾ ਜਾ ਰਿਹਾ ਹੈ।