ਮੁਸਲਿਮ ਭਾਈਚਾਰੇ ਵੱਲੋਂ ਵਕਫ ਕਾਨੂਨ ਖਿਲਾਫ ਸੈਕਟਰ 56 ਵਿੱਚ ਪੈਦਲ ਰੋਸ ਮਾਰਚ, ਭਾਜਪਾ ਸਰਕਾਰ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ

ਮੋਹਾਲੀ- ਵਕਫ ਕਾਨੂਨ ਖਿਲਾਫ ਮੁਸਲਿਮ ਭਾਈਚਾਰੇ ਵੱਲੋਂ ਅੱਜ ਸੈਕਟਰ 56 ਵਿੱਚ ਪੈਦਲ ਰੋਸ ਮਾਰਚ ਕੀਤਾ ਗਿਆ ਇਸ ਦੌਰਾਨ ਪ੍ਰਦਰਸ਼ਨਕਾਰੀਆ ਦੇ ਹੱਥਾਂ ਵਿੱਚ ਵਕਫ ਬਿਲ ਵਾਪਸ ਲਓ ਦੇ ਨਾਰੇ ਲਿਖਿਆ ਤਖਤੀਆਂ ਫੜੀਆਂ ਹੋਈਆਂ ਸਨ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ|

 ਇਸ ਮੌਕੇ ਗੱਲਬਾਤ ਕਰਦਿਆਂ ਰੋਸ ਮਾਰਚ ਦੇ ਪ੍ਰਬੰਧਕਾਂ ਦੇ ਵਿੱਚ ਸੋਨੂ ਖਾਨ ਕੌਂਸਲਰ ਮਨੋਵਰ ਅੰਸਾਰੀ ਵੱਲੋਂ ਦੱਸਿਆ ਗਿਆ ਕਿ ਇਸ ਕਾਨੂੰਨ ਵਿੱਚ ਵਕਫ ਜਾਇਦਾਦਾ ਅਤੇ ਉਨਾਂ ਦੇ ਪ੍ਰਬੰਧਨ ਉੱਤੇ ਭਾਜਪਾ ਵੱਲੋਂ ਮਨਮਰਜ਼ੀ ਦੀਆਂ ਪਾਬੰਦੀਆਂ ਲਗਾਉਣ ਦੀ ਤਜਵੀਜ ਹੈ ਇਸ ਨਾਲ ਮੁਸਲਿਮ ਭਾਈਚਾਰੇ ਦੀ ਧਾਰਮਿਕ ਖੁਦ ਮੁਖਤਿਆਰੀਆਂ ਕਮਜ਼ੋਰ ਹੋ ਜਾਵੇਗੀ ਇਹ ਪਾਬੰਦੀਆਂ ਇਸਲਾਮੀ ਕਾਨੂੰਨ ਅਤੇ ਰਿਵਾਇਤ ਅਨੁਸਾਰ ਬੇਭੂ ਨਿਆਦ ਹਨ|
 ਇਸ ਕਾਨੂੰਨ ਨਾਲ ਮੁਸਲਮਾਨਾਂ ਨੂੰ ਕੋਈ ਫਾਇਦਾ ਨਹੀਂ ਹੋਵੇਗਾ ਬਲਕਿ ਇਸ ਨਾਲ ਮਦਰਸਿਆ ਨੂੰ ਨਿਸ਼ਾਨਾ ਬਣਾਇਆ ਜਾਵੇਗਾ ਕਿਉਂਕਿ ਕਾਨੂੰਨ ਬਣਨ ਨਾਲ ਹੁਣ ਵਕਫ ਬੋਰਡ ਦੀਆ ਸੰਪਤੀਆਂ ਦੇ ਮਾਮਲਿਆਂ ਦਾ ਨਬੇੜਾ ਗੈਰ ਮੁਸਲਿਮ ਲੋਕ ਕਰਨਗੇ ਉਹਨਾਂ ਨੇ ਦੋਸ਼ ਲਾਇਆ ਹੈ ਕਿ ਭਾਜਪਾ ਸਰਕਾਰ ਇੱਕ ਇੱਕ ਫਿਰਕੇ ਨੂੰ ਬਲੀ ਦਾ ਬਕਰਾ ਬਣਾ ਰਹੀ ਹੈ|
 ਮੋਦੀ ਸਰਕਾਰ ਵੱਲੋਂ ਜੋ ਅੱਜ ਮੁਸਲਮਾਨਾਂ ਨਾਲ ਕੀਤਾ ਜਾ ਰਿਹਾ ਅਤੇ ਮੁਸਲਿਮ ਹੱਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹੀ ਕੁਝ ਆਉਣ ਵਾਲੇ ਸਮੇਂ ਵਿੱਚ ਸਿੱਖਾ ਅਤੇ ਇਸਾਈਆਂ ਨਾਲ ਵੀ ਹੋ ਸਕਦਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਮੁੱਦੇ ਦੀ ਗੰਭੀਰਤਾ ਨੂੰ ਸਮਝਣ ਅਤੇ ਇੱਕ ਜੁੜਤਾ ਦਿਖਾਉਂਦੇ ਹੋਏ ਰੋਸ ਜਾਹਿਰ ਕਰਨ