ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਤੇ ਥੀਏਟਰ ਫੋਰਮ ਨੇ ਮਨਾਇਆ ਵਿਸ਼ਵ ਰੰਗਮੰਚ ਦਿਵਸ

ਪਟਿਆਲਾ, 28 ਮਾਰਚ:- ਉਤਰੀ ਖੇਤਰ ਸੱਭਿਆਚਾਰਕ ਕੇਂਦਰ ਅਤੇ ਥੀਏਟਰ ਫੋਰਮ ਪਟਿਆਲਾ ਵੱਲੋਂ 63ਵਾਂ ਵਿਸ਼ਵ ਰੰਗਮੰਚ ਦਿਵਸ ਸਮਾਗਮ ਕਾਲੀਦਾਸ ਆਡੀਟੋਰੀਅਮ ਭਾਸ਼ਾ ਭਵਨ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਕਰਵਾਏ ਗਏ ਨਾਟਕ, ਵਿਚਾਰ ਗੋਸ਼ਟੀ ਤੇ ਸਨਮਾਨ ਸਮਾਰੋਹ ਦੇ ਮੁੱਖ ਮਹਿਮਾਨ ਮੈਡਮ ਹਰਪ੍ਰੀਤ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਸਨ। ਪ੍ਰਧਾਨਗੀ ਮੰਡਲ ਵਿੱਚ "ਪਦਮਸ਼੍ਰੀ" ਪ੍ਰਾਣ ਸੱਭਰਵਾਲ, ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਦੇ ਸੀਨੀਅਰ ਪ੍ਰੋਗਰਾਮ ਅਫ਼ਸਰ ਰਵਿੰਦਰ ਸ਼ਰਮਾ, ਉੱਘੇ ਸਮਾਜ ਸੇਵੀ ਤੇ ਕਲਾ ਪ੍ਰੇਮੀ ਭਗਵਾਨ ਦਾਸ ਗੁਪਤਾ, ਸਤਨਾਮ ਸਿੰਘ ਤੇ ਹਰਭਜਨ ਕੌਰ ਡਿਪਟੀ ਡਾਇਰੈਕਟਰ ਭਾਸ਼ਾ ਵਿਭਾਗ ਤੇ ਵਿਨੋਦ ਕੌਸ਼ਲ ਪ੍ਰਧਾਨ ਥੀਏਟਰ ਫੋਰਮ ਪਟਿਆਲਾ ਸ਼ਾਮਲ ਸਨ।

ਪਟਿਆਲਾ, 28 ਮਾਰਚ:- ਉਤਰੀ ਖੇਤਰ ਸੱਭਿਆਚਾਰਕ ਕੇਂਦਰ ਅਤੇ  ਥੀਏਟਰ ਫੋਰਮ ਪਟਿਆਲਾ ਵੱਲੋਂ 63ਵਾਂ ਵਿਸ਼ਵ ਰੰਗਮੰਚ ਦਿਵਸ ਸਮਾਗਮ ਕਾਲੀਦਾਸ ਆਡੀਟੋਰੀਅਮ ਭਾਸ਼ਾ ਭਵਨ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਕਰਵਾਏ ਗਏ ਨਾਟਕ, ਵਿਚਾਰ ਗੋਸ਼ਟੀ ਤੇ ਸਨਮਾਨ ਸਮਾਰੋਹ ਦੇ ਮੁੱਖ ਮਹਿਮਾਨ ਮੈਡਮ ਹਰਪ੍ਰੀਤ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਸਨ। ਪ੍ਰਧਾਨਗੀ ਮੰਡਲ ਵਿੱਚ "ਪਦਮਸ਼੍ਰੀ" ਪ੍ਰਾਣ ਸੱਭਰਵਾਲ, ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਦੇ ਸੀਨੀਅਰ ਪ੍ਰੋਗਰਾਮ ਅਫ਼ਸਰ ਰਵਿੰਦਰ ਸ਼ਰਮਾ, ਉੱਘੇ ਸਮਾਜ ਸੇਵੀ ਤੇ ਕਲਾ ਪ੍ਰੇਮੀ ਭਗਵਾਨ ਦਾਸ ਗੁਪਤਾ, ਸਤਨਾਮ ਸਿੰਘ ਤੇ ਹਰਭਜਨ ਕੌਰ ਡਿਪਟੀ ਡਾਇਰੈਕਟਰ ਭਾਸ਼ਾ ਵਿਭਾਗ ਤੇ ਵਿਨੋਦ ਕੌਸ਼ਲ ਪ੍ਰਧਾਨ ਥੀਏਟਰ ਫੋਰਮ ਪਟਿਆਲਾ ਸ਼ਾਮਲ ਸਨ। ਇਸ ਮੌਕੇ ਜੋਗਾ ਸਿੰਘ ਦੇ ਨਿਰਦੇਸ਼ਨ ਹੇਠ ਨਾਟਕ " ਕੋਈ ਹੈ ਜਬਾਬ" ਦਾ ਮੰਚਨ ਵੀ ਕੀਤਾ ਗਿਆ। ਨਾਟਕ ਦੇ ਕਲਾਕਾਰਾਂ  ਨੇ ਆਪਣੇ ਆਪਣੇ ਰੋਲ ਬਾਖੂਬੀ ਨਿਭਾਏ ਅਤੇ ਪਿਠਵਰਤੀ ਗਾਇਕ ਕਮਲਜੀਤ ਟਿੰਮੀ ਦੀ ਦਿਲਕਸ਼ ਆਵਾਜ਼ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਨਸ਼ਿਆਂ 'ਤੇ ਆਧਾਰਿਤ ਨਾਟਕ ਆਪਣਾ ਪ੍ਰਭਾਵ ਛੱਡਣ ਵਿੱਚ ਕਾਫ਼ੀ ਸਫਲ ਰਿਹਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰੰਗਮੰਚ ਵਿਭਾਗ ਦੇ ਸਾਬਕਾ ਮੁਖੀ ਯੋਗੇਸ਼ ਗੰਭੀਰ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਰੰਗਮੰਚ ਕਰਮੀਆਂ ਦੇ ਭਵਿੱਖ ਲਈ ਚਿੰਤਾ ਕਰਦਿਆਂ ਸਰਕਾਰ ਵਲੋਂ ਪਹਿਲਕਦਮੀ ਕਰਨ 'ਤੇ ਜ਼ੋਰ ਦਿੱਤਾ।
ਮੁੱਖ ਮਹਿਮਾਨ ਮੈਡਮ ਹਰਪ੍ਰੀਤ ਕੌਰ ਨੇ ਜਿੱਥੇ ਰੰਗਮੰਚ ਦੀ ਵਧਦੀ ਲੋਕਪ੍ਰਿਅਤਾ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਉਥੇ ਖਤਮ ਹੋ ਰਹੀਆਂ ਰੰਗਮੰਚੀ ਵਿਧਾਵਾਂ ਤੇ ਚਿੰਤਾ ਵੀ ਜਤਾਈ।
ਉੱਘੇ ਸਮਾਜਸੇਵੀ ਤੇ ਕਲਾ ਪ੍ਰੇਮੀ ਭਗਵਾਨ ਦਾਸ ਗੁਪਤਾ ਨੇ ਪੰਜਾਬ  ਥੀਏਟਰ ਫੋਰਮ ਪਟਿਆਲਾ ਦੀ ਸਮੁੱਚੀ ਟੀਮ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਦੇ ਸਹਿਯੋਗ ਨਾਲ ਉਪਨ ਏਅਰ ਥੀਏਟਰ ਦੇ ਨਿਰਮਾਣ ਲਈ ਕੀਤੇ ਉਪਰਾਲਿਆਂ ਲਈ ਫੋਰਮ ਦੀ ਭਰਵੀਂ ਸ਼ਲਾਘਾ ਕੀਤੀ।
ਮੰਚ ਸੰਚਾਲਨ ਦੇ ਫ਼ਰਜ਼ ਫ਼ੋਰਮ ਦੇ ਸਕੱਤਰ ਜਨਰਲ ਗੁਰਨੇਕ ਭੱਟੀ ਨੇ ਬਾਖੂਬੀ ਨਿਭਾਏ। ਇਸ ਮੌਕੇ ਸ਼ਹਿਰ ਦੇ ਸਮੂੰਹ ਰੰਗਕਰਮੀ ਅਤੇ ਕਲਾ ਪ੍ਰੇਮੀ ਹਾਜ਼ਰ ਸਨ।