
ਪਿੰਡ ਬਘੋਰਾ ਵਿੱਚ ਫੁੱਟਬਾਲ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ
ਨਵਾਂਸ਼ਹਿਰ - ਪਿੰਡ ਬਘੋਰਾ ਵਿਖੇ ਕਰਵਾਏ ਗਏ 63ਵੇਂ ਫੁੱਟਬਾਲ ਕੱਪ ਵਿੱਚ ਸ਼ਾਮਿਲ ਹੋ ਕੇ ਖਿਡਾਰੀਆਂ ਦਾ ਹੌਂਸਲਾ ਅਫਜਾਈ ਕੀਤਾ ਤੇ ਪ੍ਬੰਧਕਾਂ ਨੂੰ ਵਧਾਈ ਦਿੱਤੀ, ਵਿਸ਼ੇਸ ਤੌਰ ਤੇ ਬਿੱਲਾ ਜੀ USA ਵਾਲੇ ਜਿਨ੍ਹਾਂ ਵੱਲੋਂ ਹਰ ਸਾਲ ਵਿਦੇਸ਼ ਤੋਂ ਆ ਕੱਬਡੀ ਤੇ ਫੁੱਟਬਾਲ ਕੁੱਪ ਕਰਵਾਉਣ ਵਿੱਚ ਬਹੁਤ ਯੋਗਦਾਨ ਰਹਿੰਦਾ ਹੈ।
ਨਵਾਂਸ਼ਹਿਰ - ਪਿੰਡ ਬਘੋਰਾ ਵਿਖੇ ਕਰਵਾਏ ਗਏ 63ਵੇਂ ਫੁੱਟਬਾਲ ਕੱਪ ਵਿੱਚ ਸ਼ਾਮਿਲ ਹੋ ਕੇ ਖਿਡਾਰੀਆਂ ਦਾ ਹੌਂਸਲਾ ਅਫਜਾਈ ਕੀਤਾ ਤੇ ਪ੍ਬੰਧਕਾਂ ਨੂੰ ਵਧਾਈ ਦਿੱਤੀ, ਵਿਸ਼ੇਸ ਤੌਰ ਤੇ ਬਿੱਲਾ ਜੀ USA ਵਾਲੇ ਜਿਨ੍ਹਾਂ ਵੱਲੋਂ ਹਰ ਸਾਲ ਵਿਦੇਸ਼ ਤੋਂ ਆ ਕੱਬਡੀ ਤੇ ਫੁੱਟਬਾਲ ਕੁੱਪ ਕਰਵਾਉਣ ਵਿੱਚ ਬਹੁਤ ਯੋਗਦਾਨ ਰਹਿੰਦਾ ਹੈ। ਇਸ ਮੈਚ ਦੀ ਸ਼ੁਰੂਆਤ ਡਾ ਨਛੱਤਰ ਪਾਲ ਐਮ ਐਲ ਏ ਹਲਕਾ ਨਵਾਂਸ਼ਹਿਰ ਜੀ ਨੇ ਰੀਬਨ ਕੱਟ ਕੇ ਕਰਾਈ ਉਨ੍ਹਾਂ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਖਿਡਾਰੀਆਂ ਵਿੱਚ ਰਲਮਿਲ ਕੇ ਖੇਡਣ ਨਾਲ ਆਪਸੀ ਪਿਆਰ ਵੱਧਦਾ ਹੈ ਅਤੇ ਭਾਈਚਾਰਕ ਸਾਂਝ ਪੈਦਾ ਹੁੰਦੀ ਹੈ। ਮੈਂ ਅੱਜ ਦੇ ਨੌਜਵਾਨਾ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਜੇਕਰ ਨਸ਼ਿਆਂ ਅਤੇ ਚੋਰੀਆਂ ਕਰਨ ਤੋਂ ਬਚਾਉਣਾ ਹੈ ਤਾਂ ਆਪਣੇ ਆਪ ਨੂੰ ਜੀਵਨ ਵਿੱਚ ਵਿੱਜੀ ਰੱਖੋ ਉਹ ਚਾਹੇਂ ਖੇਡਾਂ ਦਾ ਮਹੱਤਵ ਹੋਵੇ ਚਾਹੇ ਕੋਈ ਕੰਮ ਕਰਨ ਵਿੱਚ ਆਪਣੇਂ ਆਪ ਨੂੰ ਮਸਤ ਰੱਖੋਂ ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧਣ ਵਾਰੇ ਸੋਚੋ ਅਤੇ ਤੁਹਾਨੂੰ ਕੋਈ ਵੀ ਆਦਮੀ ਨਹੀਂ ਰੋਕ ਸਕਦਾ, ਵੇਹਲਾ ਮੰਨ ਛੈਤਾਨ ਦਾ ਘਰ ਹੁੰਦਾ ਹੈ। ਬਘੋਰਾ ਵਿਖੇ ਪਹੁੰਚਣ ਤੇ ਪ੍ਰਬੰਧਕੀ ਕਮੇਟੀ ਵੱਲੋਂ ਡਾ ਨਛੱਤਰ ਪਾਲ ਐਮ ਐਲ ਏ ਹਲਕਾ ਨਵਾਂਸ਼ਹਿਰ ਦਾ ਧੰਨਵਾਦ ਕੀਤਾ।
