ਸ਼ਾਨਦਾਰ ਸੇਵਾਵਾਂ ਲਈ ਰਾਜਵੀਰ ਸਿੰਘ ਬੈਂਸ ਕਮੇਟੀ ਵੱਲੋਂ ਸਨਮਾਨਿਤ

ਮਾਹਿਲਪੁਰ - ਓਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਕਮੇਟੀ ਗੜਸ਼ੰਕਰ ਵੱਲੋਂ ਉੱਘੇ ਸਮਾਜ ਸੇਵਕ ਅਤੇ ਖੇਡ ਪ੍ਰਮੋਟਰ ਰਾਜਵੀਰ ਸਿੰਘ ਬੈਂਸ ਨੂੰ ਪੰਜਾਬ ਪਧਾਰਨ ਮੌਕੇ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਮੇਟੀ ਪ੍ਰਬੰਧਕ ਰੋਸ਼ਨਜੀਤ ਸਿੰਘ ਨੇ ਕਿਹਾ ਕਿ ਰਾਜਬੀਰ ਸਿੰਘ ਬੈਂਸ ਦੇ ਦਾਦਾ ਸ੍ਰੀ ਰਾਮਜੀਤ ਸਿੰਘ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਦੇ ਬਾਨੀ ਪ੍ਰਬੰਧਕ ਸਕੱਤਰ ਅਤੇ ਅਨਾਉਂਸਰ ਰਹੇ ਹਨ l

ਮਾਹਿਲਪੁਰ - ਓਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਕਮੇਟੀ ਗੜਸ਼ੰਕਰ ਵੱਲੋਂ ਉੱਘੇ ਸਮਾਜ ਸੇਵਕ ਅਤੇ ਖੇਡ ਪ੍ਰਮੋਟਰ ਰਾਜਵੀਰ ਸਿੰਘ ਬੈਂਸ ਨੂੰ ਪੰਜਾਬ ਪਧਾਰਨ ਮੌਕੇ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਮੇਟੀ ਪ੍ਰਬੰਧਕ ਰੋਸ਼ਨਜੀਤ ਸਿੰਘ ਨੇ ਕਿਹਾ ਕਿ ਰਾਜਬੀਰ ਸਿੰਘ ਬੈਂਸ ਦੇ ਦਾਦਾ ਸ੍ਰੀ ਰਾਮਜੀਤ ਸਿੰਘ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਦੇ ਬਾਨੀ ਪ੍ਰਬੰਧਕ ਸਕੱਤਰ ਅਤੇ ਅਨਾਉਂਸਰ ਰਹੇ ਹਨ l ਇਹਨਾਂ ਦੇ ਪਿਤਾ ਰਿਟਾਇਰਡ ਐਸਪੀ ਸ਼ਵਿੰਦਰਜੀਤ ਸਿੰਘ ਬੈਂਸ ਜਿੱਥੇ ਆਪਣੇ ਸਮੇਂ ਦੇ ਉੱਘੇ ਫੁਟਬਾਲਰ ਅਤੇ ਕੋਚ ਰਹੇ ਹਨ ਉੱਥੇ ਇੱਕ ਸਨਮਾਨਤ ਅਧਿਕਾਰੀ ਵੀ ਰਹੇ ਹਨ। ਇਸ ਤਰਾਂ ਇਹ ਪਰਿਵਾਰ ਪੰਜਾਬ ਨੂੰ ਸਿਹਤਮੰਦ ਬਣਾਉਣ ਵਿੱਚ ਬੜੇ ਲੰਮੇ ਸਮੇਂ ਤੋਂ ਜੁਟਿਆ ਹੋਇਆ ਹੈ। ਉਹ ਪੂਰੇ ਪੰਜਾਬ ਵਿੱਚ ਹੋਣ ਵਾਲੀਆਂ ਫੁਟਬਾਲ ਸਰਗਰਮੀਆਂ ਵਿੱਚ ਆਪਣਾ ਉੱਘਾ ਤੇ ਨਿੱਘਾ ਯੋਗਦਾਨ ਪਾਉਂਦੇ ਹਨ। ਇਸ ਮੌਕੇ ਸਤਨਾਮ ਸਿੰਘ ਸੰਘਾ, ਰਾਜਵੀਰ ਸਿੰਘ, ਸ਼ਵਿੰਦਰਜੀਤ ਸਿੰਘ ਬੈਂਸ ਰਿਟਾਇਰਡ ਐਸਪੀ ਪੀਪੀਐਸ, ਰਣਜੀਤ ਸਿੰਘ ਖੱਖ,ਯੋਗਰਾਜ ਗੰਭੀਰ ਆਦਿ ਕਮੇਟੀ ਮੈਂਬਰ ਸ਼ਾਮਿਲ ਸਨ। ਅਮਨਦੀਪ ਸਿੰਘ ਬੈਂਸ ਨੇ ਰਾਜਵੀਰ ਸਿੰਘ ਬੈਂਸ ਅਤੇ ਉਹਨਾਂ ਦੇ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਅੱਜ ਸਾਡਾ ਪੰਜਾਬ ਵੱਖ ਵੱਖ ਖੇਤਰਾਂ ਵਿੱਚ ਤਰੱਕੀ ਕਰ ਰਿਹਾ ਹੈ ਤਾਂ ਉਸ ਵਿੱਚ ਆਪ ਜਿਹੇ ਐਨਆਰਆਈ ਭਰਾਵਾਂ ਦਾ ਵਿਸ਼ੇਸ਼ ਯੋਗਦਾਨ ਹੈ। ਓਲੰਪੀਅਨ ਜਰਨੈਲ ਸਿੰਘ ਮਮੋਰੀਅਲ ਫੁਟਬਾਲ ਕਮੇਟੀ ਆਪ ਜੀ ਦੇ ਯੋਗਦਾਨ ਦੀ ਸ਼ਲਾਘਾ ਕਰਦੀ ਹੋਈ ਆਪ ਨੂੰ ਸਨਮਾਨਿਤ ਕਰਕੇ ਮਾਣ ਮਹਿਸੂਸ ਕਰਦੀ ਹੈ।