ਛੋਟੀ ਉਮਰ 'ਚ ਦਿੱਤੀਆਂ ਕੁਰਬਾਨੀਆਂ ਨਾਲ ਦੇਸ਼ ਅਜਾਦ ਹੋਇਆ - ਮਨੀਸ਼ ਤਿਵਾੜੀ

ਨਵਾਂਸ਼ਹਿਰ - ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਕੁਰਬਾਨੀ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਦੇਸ਼ ਦੀ ਅਜਾਦੀ ਲਈ ਛੋਟੀ ਉਮਰ ਵਿੱਚ ਹੀ ਬਹੁਤ ਵੱਡੀ ਕੁਰਬਾਨੀ ਦੇ ਕੇ ਦੇਸ਼ਵਾਸੀਆਂ ਦਾ ਮਾਣ ਵਧਾਇਆ ਤੇ ਦੇਸ਼ ਨੂੰ ਅਜਾਦ ਕਰਵਾਉਣ ਵਿਚ ਅਹਿਮ ਰੋਲ ਨਿਭਾਇਆ। ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਇਹ ਸ਼ਬਦ ਪ੍ਰਗਟ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਹਨਾਂ ਕਿਹਾ ਕਿ ਸਾਨੂੰ ਇਸ ਸਮੇਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਵਰਗੇ ਯੋਧਿਆਂ ਦੀ ਸੋਚ ਨੂੰ ਅਪਨਾਉਣ ਦੀ ਲੋੜ ਹੈ।

ਨਵਾਂਸ਼ਹਿਰ - ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਕੁਰਬਾਨੀ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਦੇਸ਼ ਦੀ ਅਜਾਦੀ ਲਈ ਛੋਟੀ ਉਮਰ ਵਿੱਚ ਹੀ ਬਹੁਤ ਵੱਡੀ ਕੁਰਬਾਨੀ ਦੇ ਕੇ ਦੇਸ਼ਵਾਸੀਆਂ ਦਾ ਮਾਣ ਵਧਾਇਆ ਤੇ ਦੇਸ਼ ਨੂੰ ਅਜਾਦ ਕਰਵਾਉਣ ਵਿਚ ਅਹਿਮ ਰੋਲ ਨਿਭਾਇਆ। ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਇਹ ਸ਼ਬਦ ਪ੍ਰਗਟ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਹਨਾਂ ਕਿਹਾ ਕਿ ਸਾਨੂੰ ਇਸ ਸਮੇਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਵਰਗੇ ਯੋਧਿਆਂ ਦੀ ਸੋਚ ਨੂੰ ਅਪਨਾਉਣ ਦੀ ਲੋੜ ਹੈ। ਜਿਹਨਾਂ ਦੇਸ਼ ਦੀ ਅਜਾਦੀ ਵਾਸਤੇ ਆਪਣੀਆਂ ਜਾਨਾਂ ਵਾਰ ਦਿੱਤੀਆਂ। ਉਹਨਾਂ ਕਿਹਾ ਕਿ ਸਾਨੂੰ ਅਜਾਦੀ ਘੁਲਾਟੀਆਂ ਦੀ ਸੋਚ ਤੇ ਅਮਲ ਕਰਨਾ ਚਾਹੀਦਾ ਹੈ। ਜਿਸ ਨਾਲ ਸਾਮਰਾਜਵਾਦ ਤੇ ਪੂੰਜੀਵਾਦ ਦਾ ਖਾਤਮਾ ਹੋਵੇਗਾ। ਉਹਨਾਂ ਦੇਸ਼ ਨੂੰ ਅਜਾਦ ਕਰਵਾਉਣ ਵਾਲੇ ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਯਾਦ ਕੀਤਾ। ਜਿਹਨਾਂ ਦੇ ਬਲਿਦਾਨ ਸਦਕਾ ਅੱਜ ਅਸੀਂ ਅਜਾਦੀ ਦਾ ਸਾਹ ਲੈ ਰਹੇ ਹਾਂ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਸ਼ਹੀਦਾਂ ਦੇ ਵਿਚਾਰਾਂ ਤੇ ਚੱਲ ਕੇ ਸਮਾਜ ਦੀ ਭਲਾਈ ਲਈ ਕੰਮ ਕਰਨ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਉਹਨਾਂ ਦੇ ਸੁਪਨਿਆਂ ਦੇ ਭਾਰਤ ਦੀ ਉਸਾਰੀ ਨਾਲ ਹੀ ਮਿਲੇਗੀ। ਇਸ ਮੌਕੇ ਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸਤਵੀਰ ਸਿੰਘ ਪੱਲੀ ਝਿੱਕੀ, ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ, ਜਿਲ੍ਹਾ ਪ੍ਰਧਾਨ ਅਜੈ ਮੰਗੂਪੁਰ, ਜਿਲ੍ਹਾ ਯੂਥ ਪ੍ਰਧਾਨ ਸੁਖਮਨਪ੍ਰੀਤ ਸਿੰਘ, ਜਿਲ੍ਹਾ ਪ੍ਰੀਸ਼ਦ ਮੈਂਬਰ ਕਮਲਜੀਤ ਸਿੰਘ, ਪ੍ਰਧਾਨ ਕੁਲਵਰਨ ਸਿੰਘ ਬੰਗਾ ਬਲਾਕ, ਪ੍ਰਧਾਨ ਰਾਮ ਦਾਸ ਸਿੰਘ ਔੜ ਬਲਾਕ, ਚੇਅਰਮੈਨ ਕੇਂਦਰੀ ਸਹਿਕਾਰੀ ਬੈਂਕ ਨਵਾਂਸ਼ਹਿਰ ਹਰਜੀਤ ਸਿੰਘ ਜਾਡਲੀ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਦਰਬਜੀਤ ਪੂਨੀਆਂ, ਰਜਿੰਦਰ ਛਿੰਦੀ, ਰਜਿੰਦਰ ਸ਼ਰਮਾ, ਕਲਸੀ ਬਹਿਰਾਮ, ਚੇਅਰਮੈਨ ਨਗਰ ਕੌਂਸਲ ਰਾਹੋਂ ਅਮਰਜੀਤ ਸਿੰਘ ਬਿੱਟਾ, ਸੁਰਜੀਤ ਸਿੰਘ ਸੋਇਤਾ, ਨਵੀਨ ਆਦੋਆਣਾ, ਉਪਕਾਰ ਸਿੰਘ, ਅਮਰੀਕ ਸਿੰਘ, ਕੇਵਲ ਕ੍ਰਿਸ਼ਨ, ਚੌਧਰੀ ਰਾਮ, ਸਰਪੰਚ ਮਲਕੀਤ ਸਿੰਘ ਧੌਲ, ਤਰਲੋਚਨ ਰੱਕੜ, ਸਰਪੰਚ ਬਲਵਿੰਦਰ ਸਿੰਘ, ਹੇਮੰਤ ਕੁਮਾਰ, ਪ੍ਰਧਾਨ ਟਿੰਕੂ ਬਲਾਚੌਰ, ਸੋਮਨਾਥ ਤਕਲਾ, ਮਨਦੀਪ ਨੀਲੇਵਾੜਾ, ਰਿੱਕੀ ਬਜਾਜ, ਹਰਪਾਲ ਸਿੰਘ ਪਠਲਾਵਾ, ਡਾਕਟਰ ਅਮਰੀਕ ਸਿੰਘ ਸੋਢੀ, ਨਿਰਮਲਜੀਤ ਸਿੰਘ ਸੋਨੂੰ, ਸਾਬੀ ਕੰਗਰੋੜ, ਰਾਜ ਕੁਮਾਰ, ਯੁੱਧਵੀਰ ਸਿੰਘ ਤੇ ਬਲਵੀਰ ਖਮਾਚੋਂ ਸਮੇਤ ਵੱਡੀ ਗਿਣਤੀ ਵਿੱਚ ਹੋਰ ਸਾਥੀ ਵੀ ਮੌਜੂਦ ਸਨ।