
ਐਡਵੋਕੇਟ ਬਲਬੀਰ ਸਿੰਘ ਬਾਸੀ ਨੂੰ ਦੇਸ਼ ਭਗਤ ਯਾਦਗਾਰ ਹਾਲ 'ਚ ਸ਼ਰਧਾਂਜਲੀ
ਜਲੰਧਰ - ਦੇਸ਼ ਭਗਤ ਯਾਦਗਾਰ ਹਾਲ ਅੰਦਰ ਲੱਗਣ ਲੱਗੇ ਮੇਲੇ ਸਬੰਧੀ ਬਣੀ ਮੇਲਾ ਤਿਆਰੀ ਕਮੇਟੀ ਦੀ ਮੁਢਲੀ ਪਾਲ਼ 'ਚ ਸ਼ੁਮਾਰ ਰਹੀ ਐਡਵੋਕੇਟ ਬਲਬੀਰ ਸਿੰਘ ਬਾਸੀ ਦੇ ਸਦੀਵੀ ਵਿਛੋੜੇ ਮੌਕੇ, ਅੱਜ ਉਹਨਾਂ ਨੂੰ ਦੇਸ਼ ਭਗਤ ਯਾਦਗਾਰ ਹਾਲ 'ਚ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸ਼ਰਧਾਂਜਲੀ ਭੇਟ ਕਰਦੇ ਹੋਏ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਦੇ ਸੀਨੀਅਰ ਟਰਸਟੀ ਸੁਰਿੰਦਰ ਕੁਮਾਰੀ ਕੋਛੜ, ਰਣਜੀਤ ਸਿੰਘ ਔਲਖ ਨੇ ਸੰਬੋਧਨ ਕੀਤਾ।
ਜਲੰਧਰ - ਦੇਸ਼ ਭਗਤ ਯਾਦਗਾਰ ਹਾਲ ਅੰਦਰ ਲੱਗਣ ਲੱਗੇ ਮੇਲੇ ਸਬੰਧੀ ਬਣੀ ਮੇਲਾ ਤਿਆਰੀ ਕਮੇਟੀ ਦੀ ਮੁਢਲੀ ਪਾਲ਼ 'ਚ ਸ਼ੁਮਾਰ ਰਹੀ ਐਡਵੋਕੇਟ ਬਲਬੀਰ ਸਿੰਘ ਬਾਸੀ ਦੇ ਸਦੀਵੀ ਵਿਛੋੜੇ ਮੌਕੇ, ਅੱਜ ਉਹਨਾਂ ਨੂੰ ਦੇਸ਼ ਭਗਤ ਯਾਦਗਾਰ ਹਾਲ 'ਚ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸ਼ਰਧਾਂਜਲੀ ਭੇਟ ਕਰਦੇ ਹੋਏ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਦੇ ਸੀਨੀਅਰ ਟਰਸਟੀ ਸੁਰਿੰਦਰ ਕੁਮਾਰੀ ਕੋਛੜ, ਰਣਜੀਤ ਸਿੰਘ ਔਲਖ ਨੇ ਸੰਬੋਧਨ ਕੀਤਾ। ਬੁਲਾਰਿਆਂ ਕਿਹਾ ਕਿ ਨੌਨਿਹਾਲ ਸਿੰਘ ਦੇ ਬੋਲਾਂ ਨੇ ਤਿੰਨ ਦਹਾਕੇ ਤੋਂ ਪਹਿਲਾਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਅੰਦਰ ਖੇਡਦੀ ਜੁਆਨੀ ਨੂੰ ਐਸੀ ਚੁੰਡੀ ਵੱਢੀ ਜਿਸਨੇ ਗ਼ਦਰੀ ਬਾਬਿਆਂ ਦੇ ਮੇਲੇ ਨੂੰ ਜਨਮ ਦਿੱਤਾ। ਨੌਨਿਹਾਲ ਸਿੰਘ ਨੇ ਕਿਹਾ ਨੌਜਵਾਨੋ! ਖੇਡ ਵੀ ਜ਼ਰੂਰ ਲਿਆ ਕਰੋ, ਪਰ ਦੇਸ਼ ਭਗਤ ਯਾਦਗਾਰ ਹਾਲ ਅੰਦਰ ਜਿਨ੍ਹਾਂ ਦੇਸ਼ ਭਗਤਾਂ ਦੀਆਂ ਤਸਵੀਰਾਂ ਲੱਗੀਆਂ ਉਹ ਆਜ਼ਾਦੀ ਬਰਾਬਰੀ ਲਈ ਜਾਨਾਂ ਤੇ ਖੇਡ ਗਏ, ਉਹਨਾਂ ਨੂੰ ਵੀ ਕਦੇ ਯਾਦ ਕਰ ਲ਼ਿਆ ਕਰੋ। ਇਹ ਨਸੀਹਤ ਨੌਜਵਾਨਾਂ ਦੇ ਕਲੇਜੇ ਵੱਜੇ ਤੀਰ ਵਾਂਗ ਖੁਭ ਗਈ। ਇਉਂ ਨੌਜਵਾਨਾਂ ਦੀ ਟੀਮ ਨੇ ਸਿਰ ਜੋੜਿਆ, ਬਾਬਿਆਂ ਦਿੱਤਾ ਥਾਪੜਾ ਇਉਂ ਮੇਲੇ ਦਾ ਹੋਇਆ ਆਗਾਜ਼। ਬੱਸ ਫਿਰ ਚੱਲ ਸੋ ਚੱਲ ਅੱਜ ਕਿਸੇ ਜਾਣਕਾਰੀ ਦਾ ਮੁਥਾਜ ਨਹੀਂ, ਮੇਲਾ ਗ਼ਦਰੀ ਬਾਬਿਆਂ ਦਾ। ਇਸ ਟੀਮ 'ਚ ਸ਼ੁਮਾਰ ਸੀ ਐਡਵੋਕੇਟ ਬਲਬੀਰ ਸਿੰਘ ਬਾਸੀ। ਬਲਬੀਰ ਸਿੰਘ ਇਹਨੀਂ ਦਿਨੀਂ ਆਪਣੇ ਸਪੁੱਤਰ ਕੋਲ਼ ਸੈਕਰਾਮੈਂਟੋ (ਅਮਰੀਕਾ) ਰਹਿੰਦਾ ਸੀ। ਜਿੱਥੇ ਉਹਨਾਂ ਦਾ ਦੇਹਾਂਤ ਹੋ ਗਿਆ। ਇਸ ਮੌਕੇ ਹਾਜ਼ਰ ਕਮੇਟੀ ਮੈਂਬਰਾਂ ਨੇ ਬਲਬੀਰ ਬਾਸੀ ਦੇ ਪਰਿਵਾਰ,ਸਾਕ ਸਬੰਧੀਆਂ ਅਤੇ ਸੰਗੀ ਸਾਥੀਆਂ ਨਾਲ਼ ਦੁੱਖ਼ ਸਾਂਝਾ ਕੀਤਾ। ਦੇਸ਼ ਭਗਤ ਯਾਦਗਾਰ ਕਮੇਟੀ ਕਮੇਟੀ ਮੈਂਬਰ ਗੁਰਮੀਤ ਨੇ ਸ਼ੋਕ ਸੁਨੇਹੇ ਰਾਹੀਂ ਬਲਬੀਰ ਸਿੰਘ ਦੀ ਯਾਦਾਂ ਤਾਜ਼ਾ ਕਰਦੇ ਹੋਏ ਉਹਨਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ।
