
ਤਿੰਨ ਰੋਜ਼ਾ ਹੋਲੀ ਮੇਲਾ ਅਤੇ 24 ਤੋਂ ਭੰਡਾਰਾ
ਨਵਾਂਸ਼ਹਿਰ : ਪਿੰਡ ਰੱਕੜਾਂ ਢਾਹਾਂ ਦੇ ਚਰਨ ਸਿੰਘ ਨੇ ਦੱਸਿਆ ਕਿ ਸਮੂਹ ਸੰਗਤ ਵੱਲੋਂ 26 ਮਾਰਚ ਨੂੰ ਪਿੰਡ ਚੋਹੜਾ ਦੇ ਠਾਕੁਰਦੁਆਰਾ ਵਿਖੇ ਲੰਗਰ ਲਗਾਇਆ ਜਾਵੇਗਾ|
ਨਵਾਂਸ਼ਹਿਰ : ਪਿੰਡ ਰੱਕੜਾਂ ਢਾਹਾਂ ਦੇ ਚਰਨ ਸਿੰਘ ਨੇ ਦੱਸਿਆ ਕਿ ਸਮੂਹ ਸੰਗਤ ਵੱਲੋਂ 26 ਮਾਰਚ ਨੂੰ ਪਿੰਡ ਚੋਹੜਾ ਦੇ ਠਾਕੁਰਦੁਆਰਾ ਵਿਖੇ ਲੰਗਰ ਲਗਾਇਆ ਜਾਵੇਗਾ|
ਉਹਨਾਂ ਦੱਸਿਆ ਕਿ ਮਹੰਤ ਰਾਹੁਲ ਦਾਸ ਅਤੇ ਮਹੰਤ ਲਕਸ਼ਮਣ ਦਾਸ ਦੇ ਆਸ਼ੀਰਵਾਦ ਨਾਲ ਸਲਾਨਾ ਤਿੰਨ ਰੋਜ਼ਾ ਹੋਲੀ ਦਾ ਤਿਉਹਾਰ • ਮੇਲਾ ਅਤੇ ਭੰਡਾਰਾ 24, 25 ਅਤੇ 26 ਮਾਰਚ ਨੂੰ ਮਨਾਇਆ ਜਾਵੇਗਾ| ਸ਼੍ਰੀ ਰਾਮਾਇਣ ਦੇ ਪਾਠ 24 ਮਾਰਚ ਨੂੰ ਸ਼ੁਰੂ ਹੋਣਗੇ। 25 ਮਾਰਚ ਨੂੰ ਸ਼੍ਰੀ ਰਾਮਾਇਣ ਦੇ ਪਾਠ ਦੇ ਭੋਗ ਪਾਏ ਜਾਣਗੇ। ਜੀਵਨ ਕੱਵਾਲ ਚੋਹੜਾ ਵਾਲੇ ਕੱਵਾਲੀਆਂ ਪੇਸ਼ ਕਰਨਗੇ। ਦੁਪਹਿਰ ਨੂੰ ਲੰਗਰ ਅਤੇ ਚਾਹ ਅਤੇ ਪਕੌੜਿਆਂ ਦਾ ਲੰਗਰ ਹੋਵੇਗਾ, ਗਾਇਕ ਮਨੀ ਖਾਨ ਪ੍ਰੋਗਰਾਮ ਪੇਸ਼ ਕਰਨਗੇ। ਸ਼ਾਮ ਨੂੰ ਹੋਲਿਕਾ ਦਹਨ ਹੋਵੇਗਾ ਅਤੇ ਰਾਤ 9 ਵਜੇ ਸੁੱਖਾ ਰਾਮ ਸਰੋਆ ਐਂਡ ਪਾਰਟੀ ਵੱਲੋਂ ਨਾਟਕ ਡਰਾਮਾ ਪੇਸ਼ ਕੀਤਾ ਜਾਵੇਗਾ।
26 ਮਾਰਚ ਨੂੰ ਭੰਡਾਰਾ ਪਿੰਡ ਰਕੜਾਂ ਢਾਹਾਂ ਦੀ ਸੰਗਤ ਵਲੋਂ ਜਾਵੇਗਾ। ਦੁਪਹਿਰ ਨੂੰ ਗਾਇਕ ਹਰਮਨ-ਜਰਮਨ ਅਤੇ ਪੰਮਾ ਡੂਮੇਵਾਲੀਆ ਪ੍ਰੋਗਰਾਮ ਪੇਸ਼ ਕਰਨਗੇ। ਰਾਤ ਨੂੰ ਨੱਕਲ ਪਾਰਟੀਆਂ ਨਕਲਾਂ ਪ੍ਰੋਗਰਾਮ ਪੇਸ਼ ਕਰਨਗੀਆਂ।
