
ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਆਦਮਪੁਰ ਵਿਖੇ ਮਨਾਇਆ ਗਿਆ
ਆਦਮਪੁਰ - "ਬਾਮਸੇਫ, ਡੀ.ਐੱਸ.ਫ਼ੋਰ ਤੇ ਬਸਪਾ ਸੰਸਥਾਪਕ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮਦਿਵਸ 'ਤੇ ਬਸਪਾ ਵੱਲੋਂ ਆਦਮਪੁਰ ਵਿਖੇ ਸਮਾਗਮ ਕਰਵਾਇਆ ਗਿਆ।
ਆਦਮਪੁਰ - "ਬਾਮਸੇਫ, ਡੀ.ਐੱਸ.ਫ਼ੋਰ ਤੇ ਬਸਪਾ ਸੰਸਥਾਪਕ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮਦਿਵਸ 'ਤੇ ਬਸਪਾ ਵੱਲੋਂ ਆਦਮਪੁਰ ਵਿਖੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜੀਵਨ ਸੰਘਰਸ਼ ਨੂੰ ਯਾਦ ਕੀਤਾ ਗਿਆ। ਜਿਸ ਦੁਰਾਨ ਐਡਵੋਕੇਟ ਬਲਵਿੰਦਰ ਕੁਮਾਰ ਜਨਰਲ ਸਕੱਤਰ ਬਸਪਾ ਪੰਜਾਬ ਨੇ ਕਿਹਾ ਕਿ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਨੇ ਆਪਣੇ ਜੀਵਨ ਦੇ ਸਾਰੇ ਸੁੱਖ ਤਿਆਗ ਕੇ ਬਹੁਜਨ ਸਮਾਜ ਦੇ ਲਈ ਰਾਜਨੀਤੀ ਵਿੱਚ ਇੱਕ ਵਿਸ਼ੇਸ਼ ਜਗਾ ਬਣਾਈ ਹੈ ਉਹ ਹੈ ਬਸਪਾ ਇਸ ਆਪਣੇ ਘਰ ਵਿੱਚ ਤੁਸੀਂ ਮਾਲਿਕ ਹੋ ਉਸ ਤੋਂ ਪਹਿਲਾਂ ਤੁਸਾਡਾ ਕੋਈ ਘਰ ਘਾਟ ਨਹੀਂ ਸੀ ਇਸ ਨੂੰ ਹੁਣ ਤੱਕ ਭੈਣ ਮਾਇਆਵਤੀ ਜੀ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਦੀ ਚਾਰ ਚਾਰ ਵਾਰ ਬਣੀ ਮੁੱਖ ਮੰਤਰੀ ਹੈ ਇਸ ਮੌਕੇ ਤੇ ਉਨ੍ਹਾਂ ਸਾਹਿਬ ਦੇ ਜਨਮ ਦਿਨ ਦੇ ਮੌਕੇ ਤੇ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਭੈਣ ਮਾਇਆਵਤੀ ਜੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਹੈ।ਇਸ ਦੌਰਾਨ ਬਸਪਾ ਆਗੂ ਇੰਜ. ਜਸਵੰਤ ਰਾਏ, ਮਦਨ ਮੱਦੀ ਕੌਂਸਲਰ, ਹਰਜਿੰਦਰ ਸਿੰਘ ਬਿੱਲਾ ਮਹਿਮਦਪੁਰ, ਜਸਵੀਰ ਸਿੰਘ ਪੰਡੋਰੀ ਸਮੇਤ ਵੱਡੀ ਗਿਣਤੀ 'ਚ ਪਾਰਟੀ ਆਗੂ ਤੇ ਵਰਕਰ ਮੌਜ਼ੂਦ ਸਨ।
