ਪੰਡਿਤਰਾਓ ਧਰੇਨਵਰ ਨੇ ਆਪਣੀ ਬੇਟੀ ਖੀਵੀ ਦਾ ਜਨਮ ਦਿਨ ਅਨੋਖੇ ਢੰਗ ਨਾਲ ਮਨਾਇ
ਐਸ.ਏ.ਐਸ. ਨਗਰ, 8 ਅਪ੍ਰੈਲ: ਮਾਤਾ ਖੀਵੀ ਜੀ ਦੇ ਨਾਮ 'ਤੇ ਆਪਣੀ ਬੇਟੀ ਦਾ ਨਾਮ ਖੀਵੀ ਰੱਖਣ ਵਾਲੇ ਕਰਨਾਟਕ ਦੇ ਪੰਡਿਤਰਾਓ ਧਰੇਨਵਰ ਨੇ ਆਪਣੀ ਬੇਟੀ ਦਾ 11ਵਾਂ ਜਨਮ ਦਿਨ ਅਨੋਖੇ ਢੰਗ ਨਾਲ ਮਨਾਇਆ। ਇਸ ਦਿਨ ਦੇਸੀ ਘੀ ਵਿੱਚ ਖੀਰ ਬਣਾ ਕੇ ਲੋਕਾਂ ਨੂੰ ਵੰਡੀ ਗਈ ਅਤੇ ਲੋਕਾਂ ਨੂੰ ਮਾਤਾ ਖੀਵੀ ਦੀ ਮਹਾਨ ਸੇਵਾ ਬਾਰੇ ਦੱਸਿਆ ਗਿਆ।

ਲੋਕਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੇਕਰ ਕੋਈ ਮਹਿਲਾ ਦਾ ਨਾਮ ਦਰਜ ਹੈ ਤਾਂ ਉਹ ਸਿਰਫ ਮਾਤਾ ਖੀਵੀ ਦਾ ਨਾਮ ਦਰਜ ਹੈ ਅਤੇ ਮਾਤਾ ਖੀਵੀ ਨੇ ਅਨਜਾਣ ਲੋਕਾਂ ਲਈ ਦੇਸੀ ਘੀ ਨਾਲ ਬਣਿਆ ਲੰਗਰ ਬਣਾਉਂਦੇ ਸਨ।
ਸਰਕਾਰੀ ਸਕੂਲ ਸੈਕਟਰ 37 ਵਿੱਚ ਛੇਵੀਂ ਜਮਾਤ ਵਿੱਚ ਪੜ੍ਹਣ ਵਾਲੀ ਖੀਵੀ ਪੰਜਾਬੀ ਭਾਸ਼ਾ ਵਿੱਚ ਰੂਚੀ ਰੱਖਦੀ ਹੈ ਅਤੇ ਸ੍ਰੀ ਜਪੁਜੀ ਸਾਹਿਬ ਜੀ ਦਾ ਪਾਠ ਵੀ ਕਰਦੀ ਹੈ।