ਬੀਤ ਭਲਾਈ ਕਮੇਟੀ ਦਾ ਵਫ਼ਦ ਐਕਸੀਅਨ ਬਿਜਲੀ ਬੋਰਡ ਨਾਲ ਕੀਤੀ ਮੁਲਾਕਾਤ

ਗੜ੍ਹਸ਼ੰਕਰ 4 ਜਨਵਰੀ - ਇੱਥੇ ਬੀਤ ਭਲਾਈ ਕਮੇਟੀ (ਇਲਾਕਾ ਬੀਤ) ਦਾ ਇੱਕ ਵਫ਼ਦ ਸੰਸਥਾ ਦੇ ਪ੍ਰਧਾਨ ਬਲਬੀਰ ਸਿੰਘ ਬੈਂਸ ਅਤੇ ਜਨਰਲ ਸਕੱਤਰ ਨਰਿੰਦਰ ਸੋਨੀ ਦੀ ਅਗਵਾਈ ਵਿੱਚ ਐਕਸੀਅਨ ਬਿਜਲੀ ਬੋਰਡ ਨੂੰ ਓਹਨਾਂ ਦੇ ਦਫਤਰ ਵਿੱਚ ਮਿਲਿਆ। ਵਫ਼ਦ ਵੱਲੋਂ ਐਕਸੀਅਨ ਨੂੰ ਲਿਖਤੀ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਬੀਤ ਇਲਾਕ਼ੇ ਅੰਦਰ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਮੁੱਖ ਰੱਖਦਿਆਂ ਬਿਜਲੀ ਦੇ ਲੱਗ ਰਹੇ ਅਣ ਐਲਾਨੇ ਲੰਬੇ ਲੰਬੇ ਕੱਟ ਤੁਰੰਤ ਬੰਦ ਕੀਤੇ ਜਾਣ।

ਕਮੇਟੀ ਦੇ ਪ੍ਰੈਸ ਸਕੱਤਰ ਸ੍ਰੀ ਰਾਮਜੀ ਦਾਸ ਚੌਹਾਨ ਨੇ ਪ੍ਰੈੱਸ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤ ਭਲਾਈ ਕਮੇਟੀ ਦੇ ਆਗੂਆਂ ਵੱਲੋਂ ਜ਼ੋਰ ਦੇ ਕੇ ਐਕਸੀਅਨ ਨੂੰ ਇਸ ਗੱਲ ਵਾਰੇ ਜਾਣੂ ਕਰਵਾਇਆ ਗਿਆ ਕਿ ਇਲਾਕ਼ਾ ਬੀਤ ਦੇ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦਾ ਕੋਈ ਬਦਲਵਾਂ ਪ੍ਰਬੰਧ ਨਾ ਹੋਣ ਕਾਰਨ ਲੋਕ ਜਲ ਸਪਲਾਈ ਦੀਆਂ ਸਕੀਮਾਂ ਤੇ ਹੀ ਨਿਰਭਰ ਹਨ । ਇਹ ਵਾਟਰ ਸਪਲਾਈ ਵਿਭਾਗ ਦੀਆਂ ਸਕੀਮਾਂ ਬੀਤ ਇਲਾਕ਼ੇ ਦੇ ਵੱਖ ਵੱਖ ਪਿੰਡਾਂ ਨੂੰ ਤਰਤੀਬ ਵਾਰ ਪਾਣੀ ਸਪਲਾਈ ਕਰਦੀਆਂ ਹਨ ਜਿਸ ਕਾਰਨ ਜਿਹਨਾਂ ਪਿੰਡਾਂ ਦੀ ਵਾਰੀ ਵਿੱਚ ਬਿਜਲੀ ਦਾ ਕੱਟ ਲੱਗ ਜਾਵੇ ਓਹਨਾਂ ਨੂੰ ਪੀਣ ਵਾਲਾ ਪਾਣੀ ਵੀ ਨਹੀਂ ਮਿਲਦਾ, ਆਟਾ ਚੱਕੀਆਂ ਅਤੇ ਹੋਰ ਸਾਰੇ ਕੰਮ ਠੱਪ ਹੋ ਜਾਂਦੇ ਹਨ। ਐਕਸੀਅਨ ਵਲੋਂ ਵਫ਼ਦ ਦੀਆਂ ਮੰਗਾਂ ਧਿਆਨ ਨਾਲ ਸੁਣਨ ਉਪਰੰਤ ਉਹਨਾਂ ਨੂੰ ਜਲਦੀ ਹੱਲ ਕਰਨ ਦਾ ਵਿਸ਼ਵਾਸ਼ ਦਵਾਇਆ ਗਿਆ ਅਤੇ ਉੱਚ ਅਧਿਕਾਰੀਆਂ ਨੂੰ ਅੱਜ ਹੀ ਪੱਤਰ ਲਿਖ ਕੇ ਸਮੱਸਿਆ ਦੇ ਸਥਾਈ ਹੱਲ ਦੀ ਮੰਗ ਕੀਤੀ ਗਈ। ਵਫ਼ਦ ਵਿੱਚ ਉਕਤ ਆਗੂਆਂ ਤੋਂ ਇਲਾਵਾ ਤੀਰਥ ਸਿੰਘ ਮਾਨ, ਫੁੰਮਣ ਸਿੰਘ, ਸੁਰਿੰਦਰ ਪਾਲ ਸਰਪੰਚ ਅਤੇ ਸਤਿੰਦਰ ਸਿੰਘ ਰਿੰਪੀ ਆਦਿ ਆਗੂ ਸ਼ਾਮਿਲ ਸਨ।