ਅੰਮ੍ਰਿਤਾ ਵੜਿੰਗ ਵੱਡੇ ਫਰਕ ਨਾਲ ਗਿੱਦੜਬਾਹਾ ਦੀ ਉਪ ਚੋਣ ਜਿੱਤਣਗੇ : ਨਰਿੰਦਰ ਲਾਲੀ
ਪਟਿਆਲਾ, 16 ਨਵੰਬਰ - ਗਿੱਦੜਬਾਹਾ ਜ਼ਿਮਨੀ ਚੋਣ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਦੀ ਧਰਮ ਪਤਨੀ ਅਤੇ ਕਾਂਗਰਸ ਪਾਰਟੀ ਦੀ ਉਮੀਦਵਾਰ ਅੰਮ੍ਰਿਤਾ ਵੜਿੰਗ ਦੇ ਚੋਣ ਪ੍ਰਚਾਰ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਆਲ ਇੰਡੀਆ ਕਾਂਗਰਸ ਓ.ਬੀ.ਸੀ. ਸੈਲ ਦੇ ਕੋਆਰਡੀਨੇਟਰ ਨਰਿੰਦਰ ਪਾਲ ਲਾਲੀ (ਪਟਿਆਲਾ) ਤੇ ਉਹਨਾਂ ਦੀ ਟੀਮ ਨੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ ਵੱਖ ਵੱਖ ਵਾਰਡਾਂ ਵਿੱਚ ਮੀਟਿੰਗਾਂ ਕੀਤੀਆਂ।

ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਗਿੱਦੜਬਾਹਾ ਹਲਕੇ ਵਿੱਚ ਵੋਟਰਾਂ ਅਤੇ ਖਾਸ ਕਰਕੇ ਮਹਿਲਾ ਵੋਟਰਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਅਤੇ ਅੰਮ੍ਰਿਤਾ ਵੜਿੰਗ ਵੱਡੇ ਮਾਰਜਨ ਨਾਲ ਚੋਣ ਜਿੱਤਣਗੇ। ਇਸ ਮੌਕੇ ਨਰਿੰਦਰ ਲਾਲੀ ਨੇ ਕਿਹਾ ਕਿ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਦਾ ਪ੍ਰਚਾਰ ਸਿਖਰਾਂ 'ਤੇ ਹੈ ਅਤੇ ਹਰ ਮੀਟਿੰਗ ਵਿੱਚ ਵੋਟਰ ਵਧ ਚੜ ਕੇ ਹਿੱਸਾ ਲੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਚਾਰੋ ਵਿਧਾਨ ਸਭਾ ਹਲਕਿਆਂ ਦੀਆਂ ਚੋਣਾਂ ਕਾਂਗਰਸ ਪਾਰਟੀ ਵੱਡੇ ਫਰਕ ਨਾਲ ਜਿੱਤੇਗੀ। ਇਸ ਮੌਕੇ ਸੱਤਪਾਲ ਮਹਿਤਾ, ਸੰਜੇ ਸ਼ਰਮਾ, ਨਰਿੰਦਰ ਪੱਪਾ, ਗੋਪੀ ਰੰਗੀਲਾ, ਅਨੁਜ ਤ੍ਰਿਵੇਦੀ, ਨਰਿੰਦਰ ਨੀਟੂ, ਸ਼ਿਵ ਖੰਨਾ, ਡਿੰਪੀ ਵੜਿੰਗ, ਲਲਿਤ ਭਾਰਦਵਾਜ਼, ਆਗਿਆਕਾਰ ਸਿੰਘ, ਪ੍ਰਦੀਪ ਦੀਵਾਨ, ਅਸ਼ੋਕ ਖੰਨਾ ਸਵੀਟੀ ਮਦਨ ਭਾਂਬਰੀ, ਬਲਿਹਾਰ ਸਿੰਘ, ਇਕਰਾਰ ਸੱਦੀਕੀ ਅਨਿਲ ਬੱਬੀ, ਐਡ: ਦੇਵੀਦਾਸ ਸਤੀਸ਼ ਕੰਬੋਜ, ਜਸਵਿੰਦਰ ਜਰਗੀਆ, ਪਰਵੀਨ ਸਿੰਗਲਾ ਆਦਿ ਮੈਂਬਰ ਹਾਜ਼ਰ ਸਨ।