ਮੌਨਸੂਨ ਤੋਂ ਪਹਿਲਾਂ ਹਰਿਆਣਾ ਸਰਕਾਰ ਦੀ ਵੱਡੀ ਤਿਆਰੀ, ਹੜ੍ਹ ਅਤੇ ਜਨਭਰਾਓ ਨਾਲ ਨਿਜੱਠਣ ਨਾਲ ਅਧਿਕਾਰੀ ਅਲਰਟ ਮੋੜ ਵਿੱਚ ਰਹਿਣ-ਸਿੰਚਾਈ ਮੰਤਰੀ ਸ਼ਰੁਤੀ ਚੌਧਰੀ

ਚੰਡੀਗੜ੍ਹ, 9 ਜੂਨ- ਹਰਿਆਣਾ ਦੀ ਸਿੰਚਾਈ ਅਤੇ ਜਲ ਸਰੋਤ ਮੰਤਰੀ ਸ਼ਰੁਤੀ ਚੌਧਰੀ ਨੇ ਕਿਹਾ ਕਿ ਆਗਾਮੀ ਮੌਨਸੂਨ ਸੀਜ਼ਨ ਦੌਰਾਨ ਸੰਭਾਵਿਤ ਜਲਭਰਾਓ ਅਤੇ ਹੜ੍ਹ ਦੀ ਸਥਿਤੀ ਨਾਲ ਪ੍ਰਭਾਵੀ ਢੰਗ ਨਾਲ ਨਿਜੱਠਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਪੂਰੀ ਸਾਵਧਾਨੀ ਅਤੇ ਤੱਤਪਰਤਾ ਨਾਲ ਫੀਲਡ ਵਿੱਚ ਸਰਗਰਮੀ ਨਾਲ ਜਰੂਰੀ ਤਿਆਰੀਆਂ ਯਕੀਨੀ ਕਰਨ। ਉਨ੍ਹਾਂ ਨੇ ਕਿਹਾ ਕਿ ਹੜ੍ਹ ਕੰਟੋ੍ਰਲ ਨਾਲ ਸਬੰਧਿਤ ਕੰਮ ਦੀ ਵੰਡ ਦੀ ਸਾਰੀ ਪਰਿਯੋਜਨਾਵਾਂ ਨੂੰ ਸਮੇ ਸਿਰ ਪੂਰਾ ਕੀਤਾ ਜਾਵੇ ਤਾਂ ਜੋ ਸੂਬੇ ਵਿੱਚ ਮੌਨਸੂਨ ਦੌਰਾਨ ਕੋਈ ਜਲਭਰਾਓ ਦੀ ਸਥਿਤੀ ਪੈਦਾ ਨਾ ਹੋਵੇ।

ਸਿੰਚਾਈ ਅਤੇ ਜਲ ਸਰੋਤ ਮੰਤਰੀ ਸ਼ਰੁਤੀ ਚੌਧਰੀ ਨੇ ਸੋਮਵਾਰ ਨੂੰ ਚੰਡੀਗੜ੍ਹ ਵਿੱਚ ਮੌਨਸੂਨ ਦੌਰਾਨ ਸੰਭਾਵਿਤ ਜਲਭਰਾਓ ਦੀ ਸਥਿਤੀ ਨਾਲ ਨਿਜੱਠਣ ਲਈ ਅਤੇ ਸੂਬੇ ਵਿੱਚ ਪਾਣੀ ਦੀ ਵਿਵਸਥਾ ਨੂੰ ਲੈਅ ਕੇ ਸਿੰਚਾਈ ਵਿਭਾਗ ਅਤੇ ਪਬਲਿਕ ਹੈਲਥ ਵਿਭਾਗ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ।
ਮੀਟਿੰਗ ਵਿੱਚ ਸਿੰਚਾਈ ਮੰਤਰੀ ਨੂੰ ਜਾਣੂ ਕਰਵਾਇਆ ਗਿਆ ਕਿ ਸੂਬੇ ਵਿੱਚ ਕੁਲ੍ਹ 873 ਡ੍ਰੇਨਾਂ ਵਿੱਚੋਂ 676 ਸਾਫ਼ ਕੀਤੇ ਜਾਣੇ ਹਨ ਜਿਨ੍ਹਾਂ ਵਿੱਚੋਂ 470 ਡ੍ਰੇਨ ਸਾਫ਼ ਕੀਤੀ ਜਾ ਚੁੱਕੀਆਂ ਹਨ, ਬਾਕੀ ਡੇ੍ਰਨ ਦੀ ਸਫਾਈ 20 ਜੂਨ ਤੱਕ ਕਰਨ ਦਾ ਟੀਚਾ ਰੱਖਿਆ ਗਿਆ ਹੈ। ਹੜ੍ਹ ਕੰਟੋ੍ਰਲ ਲਈ ਅਮਰਜੈਂਸੀ, ਮੀਡੀਅਮ ਸਮਾਂ ਅਤੇ ਲੰਮੇ ਸਮੇ ਦੀਆਂ ਪਰਿਯੋਜਨਾਵਾਂ ਨਾਲ ਸਬੰਧ ਵਿੱਚ ਸਾਰੇ ਜ਼ਿਲ੍ਹਾ ਅਧਿਕਾਰੀਆਂ ਤੋਂ ਜ਼ਿਲ੍ਰਾਵਾਰ ਰਿਪੋਰਟ ਵੀ ਮੰਗੀ।
ਮੀਟਿੰਗ ਵਿੱਚ ਮੰਤਰੀ ਨੂੰ ਇਸ ਗੱਲ ਨਾਲ ਵੀ ਜਾਣੂ ਕਰਾਇਆ ਕਿ 56ਵੀਂ ਹਰਿਆਣਾ ਸੂਖਾ ਰਾਹਤ ਅਤੇ ਹੜ੍ਹ ਕੰਟ੍ਰੋਲ ਬੋਰਡ ਦੀ ਮੀਟਿੰਗ ਵਿੱਚ 209 ਛੋਟੀ ਅਵਧਿ ਦੀ ਪਰਿਯੋਜਨਾਵਾਂ ਨੂੰ ਮੰਜ਼ੂਰੀ ਪ੍ਰਦਾਨ ਕੀਤੀ ਗਈ ਸੀ ਜਿਨ੍ਹਾਂ ਵਿੱਚੋਂ 194 ਦਾ ਕੰਮ ਪ੍ਰਗਤੀ 'ਤੇ ਹੈ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀ ਕੁਸ਼ਲਤਾ ਨਾਲ ਕੰਮ ਕਰਨ ਅਤੇ ਯਕੀਨੀ ਕਰਨ ਕਿ ਇਹ ਪਰਿਯੋਜਨਾਵਾਂ ਤੈਅ ਸਮੇ ਸਿਰ ਅੰਦਰ ਪੂਰੀ ਹੋਵੇ। ਜੇਕਰ ਸਮਾਂ ਰਹਿੰਦੇ ਕੰਮ ਪੂਰੇ ਨਾ ਹੋਏ ਤਾਂ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜਨ ਸਿਹਤ ਇੰਜੀਨਿਅਰਿੰਗ ਵਿਭਾਗ ਦੇ ਕਮੀਸ਼ਨਰ ਅਤੇ ਸਕੱਤਰ ਸ੍ਰੀ ਮੁਹੰਮੱਦ ਸ਼ਾਈਨ ਨੇ ਮੰਤਰੀ ਨੂੰ ਜਾਣੂ ਕਰਵਾਇਆ ਕਿ ਅਜਿਹੇ ਜ਼ਿਲੇ ਜਿੱਥੇ ਬਰਸਾਤ ਨਾਲ ਜਲਭਰਾਓ ਦੀ ਸੰਭਾਵਨਾ ਵੱਧ ਰਹਿੰਦੀ ਹੈ ਉੱਥੇ ਪਾਣੀ ਦੀ ਨਿਕਾਸੀ ਲਈ ਵੱਖ ਵੱਖ ਪ੍ਰਕਾਰ ਦੇ ਪੰਪ, ਮੋਟਰ, ਪੈਨਲ ਆਦੀ ਦੀ ਖਰੀਦ ਅਤੇ ਪਾਇਪਲਾਇਨ ਵਿਛਾਉਣ, ਡੇ੍ਰਨ ਦੀ ਸਫਾਈ ਅਤੇ ਸੀਵਰੇਜ ਦੀ ਸਫਾਈ ਦਾ ਕੰਮ ਵੀ ਜਲਦ ਤੋਂ ਜਲਦ ਪੂਰਾ ਕਰ ਲਿਆ ਜਾਵੇਗਾ।
ਸਿੰਚਾਈ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜਿੱਥੇ ਜਿੱਥੇ ਡ੍ਰੇਨ ਸਫਾਈ ਦਾ ਕੰਮ ਹੋ ਰਿਹਾ ਹੈ, ਉੱਥੇ ਸੁਪਰਡੈਂਟ ਇੰਜੀਨੀਅਰ ਪੱਧਰ ਦੇ ਅਧਿਕਾਰੀ ਮੌਕੇ 'ਤੇ ਜਾਣ ਅਤੇ ਇਸ ਕੰਮ ਦੀ ਜਾਣਕਾਰੀ ਆਮਜਨ ਤੱਕ ਪਹੁੰਚਾਉਣ ਲਈ ਸੋਸ਼ਲ ਮੀਡੀਆ 'ਤੇ ਲਾਇਵ ਅਤੇ ਪੋਸਟ ਕਰਨ ਤਾਂ ਜੋ ਲੋਕਾਂ ਨੂੰ ਵੀ ਜਾਣਕਾਰੀ ਹੋਵੇ ਕਿ ਕੰਮ ਪੂਰੀ ਪਾਰਦਰਸ਼ਿਤਾ ਨਾਲ ਹੋ ਰਿਹਾ ਹੈ। ਸ਼ਰੁਤੀ ਚੌਧਰੀ ਨੇ ਅੰਤ ਵਿੱਚ ਇਹ ਕਿਹਾ ਕਿ ਹੜ੍ਹ ਤੋਂ ਪਹਿਲਾਂ ਤਿਆਰੀ, ਜਨਤਾ ਦੀ ਸੁਰੱਖਿਆ ਦੀ ਗਾਰੰਟੀ ਹੈ।
ਮੀਟਿੰਗ ਵਿੱਚ ਹਰਿਆਣਾ ਜਲ ਸਰੋਤ ਅਤੇ ਅਥਾਰਿਟੀ ਦੀ ਚੇਅਰਮੈਨ ਸ੍ਰੀਮਤੀ ਕੇਸ਼ਨੀ ਆਨੰਦ ਅਰੋੜਾ ਅਤੇ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜ਼ੂਦ ਸਨ।