ਪਿੰਡ ਭਗਵਾਨਪੁਰਾ ਵਿਖੇ ਸਮੂਹ ਸੰਗਤ ਵਲੋਂ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਪੁਰਬ ਮਨਾਇਆ ਗਿਆ

ਨਵਾਂਸ਼ਹਿਰ - ਪਿੰਡ ਭਗਵਾਨਪੁਰਾ ਵਿਖੇ ਸਮੂਹ ਸੰਗਤ ਦੇ ਸਹਿਯੋਗ ਨਾਲ ਸ਼੍ਰੋਮਣੀ ਭਗਤ, ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਦੀਵਾਨ ਸਜਾਏ ਗਏ । ਇਸ ਧਾਰਮਿਕ ਸਮਾਗਮ ਵਿੱਚ ਸ਼ਾਮਿਲ ਹੋ ਕੇ ਮਨ ਨੂੰ ਬਹੁਤ ਖੁਸ਼ੀ ਅਤੇ ਸਕੂਨ ਮਿਲਿਆ।

ਨਵਾਂਸ਼ਹਿਰ - ਪਿੰਡ ਭਗਵਾਨਪੁਰਾ ਵਿਖੇ  ਸਮੂਹ ਸੰਗਤ ਦੇ ਸਹਿਯੋਗ ਨਾਲ  ਸ਼੍ਰੋਮਣੀ ਭਗਤ, ਭਗਤ ਰਵਿਦਾਸ ਜੀ ਦੇ  ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਦੀਵਾਨ ਸਜਾਏ ਗਏ ।  ਇਸ ਧਾਰਮਿਕ ਸਮਾਗਮ ਵਿੱਚ ਸ਼ਾਮਿਲ ਹੋ ਕੇ ਮਨ ਨੂੰ ਬਹੁਤ ਖੁਸ਼ੀ ਅਤੇ ਸਕੂਨ ਮਿਲਿਆ।  
ਇਸ ਪਵਿੱਤਰ ਦਿਹਾੜੇ ਦੀ ਸਮੂਹ ਸੰਗਤ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਹਾਂ। ਆਓ, ਸ਼੍ਰੋਮਣੀ ਭਗਤ ਰਵੀਦਾਸ ਜੀ ਦੀ ਸੋਚ ਮੁਤਾਬਿਕ ਊਚ-ਨੀਚ, ਜਾਤ-ਪਾਤ ਰਹਿਤ ਬਰਾਬਰਤਾ ਵਾਲੇ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਉਣ ਲਈ ਵਿਚਾਰਾਂ ਦੀ ਸਾਂਝ ਪਾਈਏ। ਇਸ ਮੌਕੇ ਸ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਵਿਚਾਰ ਰੱਖਦਿਆਂ ਹੋਇਆਂ ਦੱਸਿਆ ਕਿ ਗੁਰੂ ਰਵਿਦਾਸ ਮਹਾਰਾਜ ਜੀ ਬਹੁਤ ਕਠਿਨ ਸਮੇਂ ਵਿੱਚ ਪੈਦਾ ਹੋਏ ਕਿ ਸਾਨੂੰ ਛੂਆ ਛਾਤ ਜ਼ਾਤ ਪਾਤ ਊਚ ਨੀਚ ਤੋਂ ਛੁਟਕਾਰਾ ਦਿਵਾਉਣ ਚਾਹੁੰਦੇ ਸਨ ਪਰ ਹਾਲੇ ਤੱਕ ਜੋ ਜ਼ਾਤੀ ਪਾਤੀ ਸਿਸਟਮ ਹੈ ਉਹ ਉਸ ਤਰ੍ਹਾਂ ਹੀ ਚੱਲੀ ਜਾਂਦਾ ਹੈ ਜਿਸ ਨੂੰ ਖਤਮ ਕਰਨ ਦੀ ਲੋੜ ਹੈ। ਇਸ ਤਰ੍ਹਾਂ ਬਾਕੀ ਸੰਗਤਾ ਨੇ ਵੀ ਹਾਜ਼ਰੀ ਭਰੀ।