ਮੋਹਾਲੀ ਦੇ CP67 ਸ਼ੌਪਿੰਗ ਮਾਲ ਦੇ ਸਾਹਮਣੇ ਇੱਕ ਨੌਜਵਾਨ ਦਾ ਗੋਲ਼ੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਹੈ।

ਮੋਹਾਲੀ ਦੇ CP67 ਸ਼ੌਪਿੰਗ ਮਾਲ ਦੇ ਸਾਹਮਣੇ ਇੱਕ ਨੌਜਵਾਨ ਦਾ ਗੋਲ਼ੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ 15 ਦੇ ਕਰੀਬ ਗੋਲ਼ੀਆਂ ਚੱਲੀਆਂ ਹਨ ਜਿਸ ਵਿੱਚ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਨੇ ਪੀਸੀਆਰ 'ਤੇ ਮੈਸੇਜ ਫਲੈਸ਼ ਕਰਵਾ ਕੇ ਸਾਰਾ ਇਲਾਕਾ ਸੀਲ ਕਰ ਦਿੱਤਾ ਹੈ।

ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਇੱਥੇ  15 ਦੇ ਕਰੀਬ  ਗੋਲ਼ੀਆਂ ਚੱਲਣ ਦੀ ਆਵਾਜ਼ ਆਈ ਜਿਸ ਤੋਂ ਬਾਅਦ ਪੂਰੇ ਇਲਾਕੇ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ।  ਇਸ ਵਾਰਦਾਤ ਵਿੱਚ ਮਾਰੇ ਜਾਣ ਵਾਲੇ ਨੌਜਵਾਨ ਦੀ ਪਛਾਣ ਰਾਜੇਸ਼ ਡੋਗਰਾ ਵਜੋਂ ਹੋਈ ਹੈ, ਜੋ ਜੰਮੂ ਦਾ ਰਹਿਣ ਵਾਲਾ ਹੈ,ਪਰ ਫਾਇਰਿੰਗ ਕਿਸ ਨੇ ਕੀਤੀ ਫਿਲਹਾਲ ਪੁਲਿਸ ਮੋਕੇ ਤੇ ਜਾਂਚ ਜੁਟੀ ਹੋਈ ਹੈ।
ਏਡੀਜੀਪੀ ਜਸਕਰਨ ਸਿੰਘ ਨੇ ਕਿਹਾ- ਗੈਂਗ ਵਾਰ ਦੇ ਕੋਣ ਤੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਰਾਜੇਸ਼ ਡੋਗਰਾ ਉਰਫ਼ ਮੋਹਨ ਆਪਣੇ ਦੋ ਸਾਥੀਆਂ ਨਾਲ ਪੈਦਲ ਜਾ ਰਿਹਾ ਸੀ। ਇਸ ਦੌਰਾਨ ਜੰਮੂ ਕਸ਼ਮੀਰ ਨੰਬਰ ਵਾਲੀ ਸਕਾਰਪੀਓ ਗੱਡੀ ਅਤੇ ਚੰਡੀਗੜ੍ਹ ਨੰਬਰ ਵਾਲੀ ਗੱਡੀ ਆ ਗਈ। ਬਦਮਾਸ਼ਾਂ ਨੇ ਡੋਗਰਾ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਡੋਗਰਾ ਦੇ ਸਾਥੀ ਮੌਕੇ ਤੋਂ ਫਰਾਰ ਹੋ ਗਏ। ਗੋਲੀਬਾਰੀ ਕਰਨ ਵਾਲੇ ਕਰੀਬ 4 ਬਦਮਾਸ਼ ਸਨ।
ਐਸਐਸਪੀ ਸੰਦੀਪ ਗਰਗ ਨੇ ਦੱਸਿਆ- ਵਾਰਦਾਤ ਵਾਲੀ ਥਾਂ ਤੋਂ ਡੋਗਰਾ ਦਾ ਆਧਾਰ ਕਾਰਡ ਬਰਾਮਦ ਹੋਇਆ ਹੈ। ਕੁਝ ਅਹਿਮ ਸੂਚਨਾ ਮਿਲੀ ਹੈ, ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਿਸ ਨੇ ਕਤਲ ਅਤੇ ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਡੋਗਰਾ ਨੂੰ ਕਰੀਬ 10 ਗੋਲੀਆਂ ਲੱਗੀਆਂ। ਜਿਸ ਕਾਰਨ ਉਸ ਦੀ ਮੌਤ ਹੋ ਗਈ।