
ਭਾਵੇਂ ਖੇਡ ਦੇ ਮੈਦਾਨ ਵਿੱਚ ਖਿਡਾਰੀ ਹੋਣ ਜਾਂ ਯੁੱਧ ਖੇਤਰ ਵਿੱਚ ਸੈਨਿਕ, ਜਿੱਤ ਹਮੇਸ਼ਾ ਭਾਰਤ ਦੀ ਹੋਈ-ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਚੰਡੀਗੜ੍ਹ, 29 ਸਤੰਬਰ-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਖੇਡ ਦੇ ਮੈਦਾਨ ਵਿੱਚ ਸਾਡੇ ਖਿਡਾਰੀ ਹੋਣ ਜਾਂ ਯੁੱਧ ਖੇਤਰ ਵਿੱਚ ਸੈਨਿਕ, ਜਿੱਤ ਸਦਾ ਭਾਰਤ ਦੀ ਹੋਈ ਹੈ। ਏਸ਼ਿਆ ਕਪ ਵਿੱਚ ਭਾਰਤੀ ਖਿਡਾਰੀਆਂ ਨੇ ਪਾਕਿਸਤਾਨ ਨੂੰ ਹਰਾ ਕੇ ਇੱਕ ਸ਼ਾਨਦਾਰ ਜਿੱਤ ਦਰਜ ਕੀਤੀ ਹੈ।
ਚੰਡੀਗੜ੍ਹ, 29 ਸਤੰਬਰ-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਖੇਡ ਦੇ ਮੈਦਾਨ ਵਿੱਚ ਸਾਡੇ ਖਿਡਾਰੀ ਹੋਣ ਜਾਂ ਯੁੱਧ ਖੇਤਰ ਵਿੱਚ ਸੈਨਿਕ, ਜਿੱਤ ਸਦਾ ਭਾਰਤ ਦੀ ਹੋਈ ਹੈ। ਏਸ਼ਿਆ ਕਪ ਵਿੱਚ ਭਾਰਤੀ ਖਿਡਾਰੀਆਂ ਨੇ ਪਾਕਿਸਤਾਨ ਨੂੰ ਹਰਾ ਕੇ ਇੱਕ ਸ਼ਾਨਦਾਰ ਜਿੱਤ ਦਰਜ ਕੀਤੀ ਹੈ।
ਮੁੱਖ ਮੰਤਰੀ ਸੋਮਵਾਰ ਨੂੰ ਲਾਡਵਾ ਵਿਧਾਨਸਭਾ ਦੀ ਬਾਬੈਨ ਤਹਿਸੀਲ ਵਿੱਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਇੱਕ ਸੁਆਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅਨਾਜ ਮੰਡੀ ਵਿੱਚ ਕਿਸਾਨਾਂ ਨੂੰ ਕਿਸੇ ਵੀ ਤਰਾਂ੍ਹ ਦੀ ਦਿੱਕਤ ਨਾ ਹੋਵੇ, ਇਸ ਦੇ ਲਈ ਸੂਰਾ ਸਰਕਾਰ ਪੂਰਾ ਧਿਆਨ ਰੱਖ ਰਹੀ ਹੈ। ਅਨਾਜ ਮੰਡੀਆਂ ਵਿੱਚ ਝੋਨੇ ਦੀ ਖਰੀਦ ਨੂੰ ਲੈ ਕੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਮਸ਼ੀਨੀ ਯੁਗ ਵਿੱਚ ਸਾਰੇ ਕੰਮ ਮਸ਼ੀਨਾਂ ਨਾਲ ਹੁੰਦੇ ਹਨ। ਪਹਿਲੇ ਹੱਥ ਨਾਲ ਕਟਾਈ ਵਿੱਚ ਕਈ ਦਿਨਾਂ ਤੱਕ ਫਸਲ ਖੇਤਾਂ ਵਿੱਚ ਪਈ ਰਹਿੰਦੀ ਸੀ ਜਿਸ ਨਾਲ ਨਮੀ ਦੀ ਮਾਤਰਾ ਕੰਟ੍ਰੋਲ ਵਿੱਚ ਰਹਿੰਦੀ ਸੀ ਪਰ ਹੁਣ ਮਸ਼ੀਨਾਂ ਦੀ ਕਟਾਈ ਦੇ ਤੁਰੰਤ ਬਾਦ ਫਸਲ ਅਨਾਜ ਮੰਡੀ ਵਿੱਚ ਪਹੁੰਚ ਰਹੀ ਹੈ। ਝੋਨੇ ਦੀ ਖਰੀਦ ਤੋਂ ਪਹਿਲਾਂ ਫਸਲ ਵਿੱਚ ਨਮੀ ਦੀ ਮਾਤਰਾ 17 ਫੀਸਦੀ ਤੋਂ ਵੱਧ ਨਾ ਹੋਵੇ ਇਸ ਦੇ ਲਈ ਕਿਸਾਨਾਂ ਨੂੰ ਮਦਦ ਦੀ ਅਪੀਲ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਗੇਟ ਪਾਸ, ਫਸਲ ਰਜਿਸਟੇ੍ਰਸ਼ਨ ਤੋਂ ਲੈ ਕੇ ਹੋਰ ਸਾਰੀ ਸਹੂਲਤਾਂ ਆਨਲਾਇਨ ਮੁਹੱਈਆ ਕਰਵਾਈ ਜਾ ਰਹੀਆਂ ਹਨ। ਇਨ੍ਹਾਂ ਹੀ ਨਹੀਂ ਫਸਲ ਦੀ ਖਰੀਦ ਦੇ ਭੁਗਤਾਨ ਵੀ ਜਲਦ ਤੋਂ ਜਲਦ ਕਰਨ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ 3 ਅਕਤੂਬਰ ਨੂੰ ਕੇਂਦਰੀ ਗ੍ਰਹਿਮੰਤਰੀ ਸ੍ਰੀ ਅਮਿਤ ਸ਼ਾਹ ਸੂਬੇ ਦੇ ਦੌਰੇ 'ਤੇ ਆ ਰਹੇ ਹਨ ਜੋ ਪਹਿਲਾਂ ਸਹਿਕਾਰਤਾ ਵਿਭਾਗ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਣਗੇ ਅਤੇ ਇਸ ਤੋਂ ਬਾਅਦ ਕੁਰੂਕਸ਼ੇਤਰ ਵਿੱਚ ਨਵੇਂ ਆਪਰਾਧਿਕ ਕਾਨੂੰਨ ਦੀ ਉਪਲਬੱਧਤਾ 'ਤੇ ਲਗਾਈ ਜਾਣ ਵਾਲੀ ਪ੍ਰਦਰਸ਼ਨੀ ਵਿੱਚ ਹਿੱਸਾ ਲੈਣਗੇ।
ਇਸ ਮੌਕੇ 'ਤੇ ਅੰਬਾਲਾ ਕਮਿਸ਼ਨਰ ਸੰਜੀਵ ਵਰਮਾ, ਕਮੀਸ਼ਨਰ ਵਿਸ਼ਰਾਮ ਕੁਮਾਰ ਮੀਣਾ ਸਮੇਤ ਹੋਰ ਮਾਣਯੋਗ ਵਿਅਕਤੀ ਮੌਜ਼ੂਦ ਰਹੇ।
