ਗਰਮੀਆਂ ਵਿੱਚ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਤੇ ਪਾਬੰਦੀ ਦੇ ਹੁਕਮ ਜਾਰੀ
ਐਸ ਏ ਐਸ ਨਗਰ, 17 ਅਪ੍ਰੈਲ- ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਮੁਹਾਲੀ ਦੇ ਸ਼ਹਿਰ ਨਿਵਾਸੀਆਂ ਲਈ ਸਾਫ, ਸੁਰੱਖਿਅਤ ਅਤੇ ਸਹੀ ਪ੍ਰੈਸ਼ਰ ਨਾਲ ਪਾਣੀ ਦੀ ਸਪਲਾਈ ਮੁਹਈਆ ਕਰਵਾਉਣ ਲਈ ਗਰਮੀਆਂ ਦੇ ਮੌਸਮ ਵਿੱਚ ਪਾਣੀ ਦੀ ਥੁੜ੍ਹ ਨੂੰ ਧਿਆਨ ਵਿੱਚ ਰੱਖਦਿਆਂ ਸਵੇਰ ਦੀ ਸਪਲਾਈ ਦੌਰਾਨ 15 ਅਪ੍ਰੈਲ ਤੋਂ ਅਗਲੇ ਹੁਕਮਾਂ ਤੱਕ ਪਾਣੀ ਦੀ ਦੁਰਵਰਤੋਂ ਕਰਨ ਦੀ ਸਖਤ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ।

ਇਸ ਸੰਬੰਧੀ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰ: 2 ਦੇ ਕਾਰਜਕਾਰੀ ਇੰਜੀਨੀਅਰ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਘਰ ਵਿੱਚ ਬਗੀਚਿਆਂ, ਗਮਲਿਆਂ ਆਦਿ ਨੂੰ ਸਵੇਰ ਦੀ ਸਪਲਾਈ ਦੌਰਾਨ ਪਾਣੀ ਲਗਾਉਣਾ, ਸਕੂਟਰ, ਕਾਰਾਂ ਜਾਂ ਹੋਰ ਗੱਡੀਆਂ ਦਾ ਟੂਟੀ ਉਪਰ ਪਾਈਪ ਲਗਾ ਕੇ ਧੋਣਾ, ਵਿਹੜੇ, ਫਰਸ਼, ਸੜਕਾਂ ਆਦਿ ਦਾ ਧੌਣਾ, ਟੂਲੂ ਪੰਪ ਦੀ ਸਿੱਧੇ ਪਾਈਪ ਲਾਈਨ ਉਪਰ ਲਗਾ ਕੇ ਵਰਤੋਂ ਕਰਨਾ, ਫਰੂਲ ਤੋਂ ਮੀਟਰ ਤੱਕ ਪਾਈਪ ਵਿਚ ਕੋਈ ਵੀ ਲੀਕੇਜ, ਘਰ ਦੇ ਛੱਤ ਉਪਰ ਰੱਖੇ ਗਏ ਟੈਂਕ, ਡੈਜਰਟ ਕੂਲਰਾਂ ਦਾ ਓਵਰ ਫਲੋਅ ਕਰਨਾ ਪਾਣੀ ਦੀ ਦੁਰਵਰਤੋਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਮਕਾਨ ਜਾਂ ਕੋਠੀ ਵਿੱਚ ਕੋਈ ਕਿਰਾਏਦਾਰ ਜਾਂ ਘਰ ਵਿਚ ਕੰਮ ਕਰਨ ਵਾਲਾ ਨੌਕਰ, ਨੌਕਰਾਣੀ ਪਾਣੀ ਦੀ ਦੁਰਵਰਤੋਂ ਕਰਦਾ ਪਾਇਆ ਗਿਆ ਤਾਂ ਉਸ ਦੀ ਉਲੰਘਣਾ ਕਾਰਨ ਹੋਣ ਵਾਲਾ ਜੁਰਮਾਨਾ ਮਕਾਨ ਮਾਲਕ ਨੂੰ ਪਾਇਆ ਜਾਵੇਗਾ।
ਪਹਿਲੀ ਉਲੰਘਣਾ ਉਪਰੰਤ ਖਪਤਕਾਰ ਨੂੰ 1000/- ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ। ਦੂਸਰੀ ਉਲੰਘਣਾ ਕਰਨ ਉਪਰੰਤ ਖਪਤਕਾਰ ਨੂੰ 2000/- ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ ਜਿਹੜਾ ਕਿ ਪਾਣੀ ਦੇ ਬਿੱਲ ਵਿੱਚ ਲਗਾ ਕੇ ਭੇਜਿਆ ਜਾਵੇਗਾ। ਤੀਸਰੀ ਵਾਰ ਉਲੰਘਣਾ ਕਰਨ ਬਾਅਦ ਖਪਤਕਾਰ ਨੂੰ ਕਿਸੇ ਤਰ੍ਹਾਂ ਦਾ ਨੋਟਿਸ ਦਿੱਤੇ ਬਿਨਾਂ ਉਸਦਾ ਪਾਣੀ ਦਾ ਕੁਨੈਕਸ਼ਨ ਕੱਟ ਕੇ ਸੂਚਿਤ ਕਰ ਦਿੱਤਾ ਜਾਵੇਗਾ। ਖਪਤਕਾਰ ਨੂੰ 5000/- ਰੁਪਏ ਜੁਰਮਾਨਾ ਅਤੇ ਹਲਫੀਆ ਬਿਆਨ ਲੈਣ ਤੋਂ ਬਾਅਦ ਹੀ ਕੁਨੈਕਸ਼ਨ ਲਗਾਉਣ ਉਪਰ ਵਿਚਾਰ ਕੀਤਾ ਜਾਵੇਗਾ ਜਿਸ ਸੰਬੰਧੀ ਫੈਸਲਾ ਕਰਨ ਦਾ ਅਧਿਕਾਰ ਸਿਰਫ਼ ਕਾਰਜਕਾਰੀ ਇੰਜੀਨੀਅਰ ਨੂੰ ਹੀ ਹੋਵੇਗਾ।