ਸਰਕਾਰੀ ਪ੍ਰਾਇਮਰੀ ਸਕੂਲ ਭੂੰਨੋਂ ਵਿਖੇ ਸਲਾਨਾ ਸਮਾਰੋਹ ਕਰਵਾਇਆ ਗਿਆ।

ਹੁਸ਼ਿਆਰਪੁਰ- ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿੱ.) ਹੁਸ਼ਿਆਰਪੁਰ ਸ਼੍ਰੀ ਹਰਜਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਭੂੰਨੋਂ ਵਿਖੇ ਸਕੂਲ ਇੰਚਾਰਜ ਸ਼੍ਰੀਮਤੀ ਕਰਮਜੀਤ ਕੌਰ ਸਹੋਤਾ ਦੀ ਅਗਵਾਈ ਹੇਠ ਸਕੂਲ ਸਟਾਫ, ਗ੍ਰਾਮ ਪੰਚਾਇਤ ਭੂੰਨੋਂ ਅਤੇ ਐੱਨ.ਆਰ.ਆਈ ਐਜੂਕੇਸ਼ਨ ਸੁਸਾਇਟੀ ਭੂੰਨੋਂ ਦੇ ਸਹਿਯੋਗ ਨਾਲ ਸਲਾਨਾ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.) ਹੁਸ਼ਿਆਰਪੁਰ ਸ਼੍ਰੀ ਹਰਜਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਬੀ ਪੀ ਈ ਓ ਸ਼੍ਰੀ ਚਰਨਜੀਤ ਸਿੱਧੂ ਅਤੇ ਬਲਾਕ ਨੋਡਲ ਅਫ਼ਸਰ ਸ਼੍ਰੀ ਜਸਵੀਰ ਸਿੰਘ ਵਿਸ਼ੇਸ਼ ਤੌਰ ਤੇ ਇਸ ਸਮਾਰੋਹ ਵਿੱਚ ਸ਼ਾਮਲ ਹੋਏ। ਸਮਾਰੋਹ ਦੀ ਸ਼ੁਰੂਆਤ ਧਾਰਮਿਕ ਗੀਤ ਨਾਲ ਕੀਤੀ ਗਈ।*

 *ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਵਲੋਂ ਸਵਾਗਤੀ ਗੀਤ ਪੇਸ਼ ਕੀਤਾ ਗਿਆ। ਸਕੂਲ ਦੇ ਵਿਦਿਆਰਥੀਆਂ ਵਲੋਂ ਬਾਬਲ ਦਾ ਵਿਹੜਾ, ਸ਼ਹੀਦਾਂ ਨੂੰ ਸਮਰਪਿਤ ਅਤੇ "ਭਾਰਤ ਮਾਤਾ" ਕੋਰਿਓਗ੍ਰਾਫੀ ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤੀਆਂ ਗਈਆਂ। ਚੌਥੀ ਜਮਾਤ ਦੀ ਵਿਦਿਆਰਥਣ ਗੁਰਜੋਤ ਕੌਰ ਵਲੋਂ ਸੋਲੋ ਡਾਂਸ ਪੇਸ਼ ਕੀਤਾ ਗਿਆ। ਬੱਚਿਆਂ ਵਲੋਂ ਪੇਸ਼ ਕੀਤਾ ਗਿਆ ਗਿੱਧਾ ਪ੍ਰੋਗਰਾਮ ਦੀ ਸਭ ਤੋਂ ਵਧੀਆ ਪੇਸ਼ਕਾਰੀ ਰਹੀ। ਬੱਚਿਆਂ ਵਲੋਂ ਪੇਸ਼ ਕੀਤੀਆਂ ਗਈਆਂ ਸਾਰੀਆਂ ਹੀ ਗਤੀਵਿਧੀਆਂ ਦੀ ਤਿਆਰੀ ਸਕੂਲ ਇੰਚਾਰਜ ਸ਼੍ਰੀਮਤੀ ਕਰਮਜੀਤ ਕੌਰ ਸਹੋਤਾ ਅਤੇ ਸਕੂਲ ਸਟਾਫ ਵਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਕਰਵਾਈ ਗਈ। 
ਸਟੇਜ ਸਕੱਤਰ ਦੀ ਭੂਮਿਕਾ ਮਨਜੀਤ ਸਿੰਘ ਲੱਲੀਆ ਈ.ਟੀ.ਟੀ ਅਧਿਆਪਕ ਵਲੋਂ ਬਖੂਬੀ ਨਿਭਾਈ ਗਈ।ਜ਼ਿਲ੍ਹਾ ਸਿੱਖਿਆ ਅਫ਼ਸਰ  ਹਰਜਿੰਦਰ ਸਿੰਘ ਜੀ ਨੇ ਬੱਚਿਆਂ ਵਲੋਂ ਪੇਸ਼ ਕੀਤੀਆਂ ਗਤੀਵਿਧੀਆਂ, ਸਕੂਲ ਸਟਾਫ ਅਤੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ ਦੀ ਸ਼ਲਾਘਾ ਕਰਦਿਆਂ ਸਮਾਰੋਹ ਦੀ ਸਫਲਤਾ ਲਈ ਐੱਨ.ਆਰ.ਆਈਜ਼, ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ ਗਈ।ਬੀ ਪੀ ਈ ਓ ਸ਼੍ਰੀ ਚਰਨਜੀਤ ਸਿੱਧੂ ਜੀ ਵਲੋਂ ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਲਈ ਐੱਨ.ਆਰ.ਆਈਜ਼, ਗ੍ਰਾਮ ਪੰਚਾਇਤ ਅਤੇ ਸਕੂਲ ਸਟਾਫ ਦੀ ਪ੍ਰਸ਼ੰਸਾ ਕੀਤੀ ਗਈ। 
ਉੱਚ ਅਧਿਕਾਰੀਆਂ ਵਲੋਂ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸਕੂਲ ਇੰਚਾਰਜ ਸ਼੍ਰੀਮਤੀ ਕਰਮਜੀਤ ਕੌਰ ਸਹੋਤਾ ਵਲੋਂ ਦੱਸਿਆ ਗਿਆ ਕਿ ਸਲਾਨਾ ਸਮਾਰੋਹ ਵਿੱਚ ਪੇਸ਼ ਕੀਤੀਆਂ ਗਈਆਂ ਸੱਭਿਆਚਾਰਕ ਗਤੀਵਿਧੀਆਂ ਸੈਂਟਰ ਹੈੱਡ ਟੀਚਰ ਜਸਵੀਰ ਸਿੰਘ, ਸਕੂਲ ਸਟਾਫ ਅਤੇ ਮਾਪਿਆਂ ਦੇ ਸਹਿਯੋਗ ਨਾਲ ਤਿਆਰ ਕੀਤੀਆਂ ਗਈਆਂ। ਸਕੂਲ ਦੇ ਵਿਦਿਆਰਥੀਆਂ ਵਲੋਂ ਸਮਾਰੋਹ ਦੀ ਤਿਆਰੀ ਲਈ ਅਣਥੱਕ ਮਿਹਨਤ ਕੀਤੀ ਗਈ। 
ਉਹਨਾਂ ਵਲੋਂ ਐੱਨ.ਆਰ.ਆਈਜ਼, ਗ੍ਰਾਮ ਪੰਚਾਇਤ ਭੂੰਨੋਂ,ਐੱਸ.ਐੱਮ.ਸੀ ਭੂੰਨੋਂ ਅਤੇ ਵਿਸ਼ੇਸ਼ ਤੌਰ ਬੱਚਿਆਂ ਦੇ ਮਾਪਿਆਂ ਵਲੋਂ ਸਮਾਰੋਹ ਦੀ ਸਫਲਤਾ ਲਈ ਦਿੱਤੇ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਇਸ ਮੌਕੇ ਦਲਜੀਤ ਸਿੰਘ ਸਰਪੰਚ ਗ੍ਰਾਮ ਪੰਚਾਇਤ ਭੂੰਨੋਂ,ਪਰਮਜੀਤ ਸਿੰਘ ਸਾਬਕਾ ਸਰਪੰਚ,ਕੈਪਟਨ ਰੇਸ਼ਮ ਚੰਦ, ਦਰਸ਼ਨ ਸਿੰਘ ਸਾਬਕਾ ਸਰਪੰਚ, ਸਰਵਣ ਸਿੰਘ ਮੰਡੇਰ ਯੂ ਕੇ,ਬਲਵੀਰ ਸਿੰਘ ਸਹੋਤਾ ਜਰਮਨ., ਅਮਰੀਕ ਸਿੰਘ ਕੈਨੇਡਾ,  ਹਰਪ੍ਰੀਤ ਸਿੰਘ ਕਿੱਕਾ, ਬਲਵੀਰ ਸਿੰਘ ਸਹੋਤਾ,ਅਮਨਜੋਤ ਕੌਰ ਕਨੇਡਾ ਨਿਵਾਸੀ,ਬਲਵੀਰ ਸਿੰਘ ,ਕਰਨੈਲ ਸਿੰਘ ਨੰਬਰਦਾਰ,ਜਗਤਾਰ ਸਿੰਘ ਬਾਹੋਵਾਲ, ਰਵਿੰਦਰ ਸਿੰਘ ਨੌਨਾ, ਮੈਡਮ ਸ਼ਿਵਾਨੀ, ਮੈਡਮ ਆਰਤੀ ਦੇਵੀ, ਗਗਨਦੀਪ ਕੌਰ, ਸਿਮਰਨਜੀਤ ਕੌਰ, ਕੁਲਵਿੰਦਰ ਕੌਰ ਆਂਗਨਵਾੜੀ ਵਰਕਰ, ਆਸ਼ਾ ਰਾਣੀ, ਤਜਿੰਦਰ ਕੌਰ, ਸਤਨਾਮ ਸਿੰਘ, ਬੱਚਿਆਂ ਦੇ ਮਾਪੇ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ।