ਕਾਲੇਵਾਲ ਫੱਤੂ ਵਿਖੇ 12 ਵਾਂ ਖੂਨਦਾਨ ਕੈਂਪ 1 ਮਾਰਚ ਨੂੰ
ਜਸਵਿੰਦਰ ਸਿੰਘ ਹੀਰ ਮਾਹਿਲਪੁਰ ਨੌਜਵਾਨ ਸਭਾ ਸਪੋਰਟਸ ਕਲੱਬ, ਸ਼੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਕਾਲੇਵਾਲ ਫ਼ੱਤੂ ਵਲੋਂ ਸਮੂਹ ਨਗਰ ਨਿਵਾਸੀਆਂ, ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਆਗਮਨ ਪੁਰਬ ਨੂੰ ਸਮਰਪਿਤ ਖ਼ੂਨਦਾਨ ਕੈਂਪ ਪਹਿਲੀ ਮਾਰਚ ਨੂੰ 10 ਤੋਂ 2 ਵਜੇ ਤੱਕ ਲਗਾਇਆ ਜਾ ਰਿਹਾ ਹੈ। ਜਿਸ ਦਾ ਉਦਘਾਟਨ ਡਾਕਟਰ ਦਰਬਾਰੀ ਲਾਲ ਵਲੋਂ ਕੀਤਾ ਜਾਵੇਗਾ। ਖ਼ੂਨਦਾਨ ਕੈਂਪ ਵਿੱਚ ਸਰਕਾਰੀ ਹਸਪਤਾਲ ਬੰਗਾ ਦੀ ਬਲੱਡ ਬੈਂਕ ਟੀਮ ਵਲੋਂ ਖੂਨ ਦੇ ਯੂਨਿਟ ਇਕੱਤਰ ਕੀਤੇ ਜਾਣਗੇ।

ਇਸ ਮੌਕੇ ਐਸ ਜੀ ਆਰ ਹੌਸਪੀਟਲ ਕੋਟ ਫਤੂਹੀ ਵਲੋਂ ਡਾਕਟਰ ਪਰਮਿੰਦਰ ਸੂਦ ਦੀ ਅਗਵਾਈ ਹੇਠ ਮੈਡੀਕਲ ਕੈਂਪ ਲਗਾਇਆ ਜਾਵੇਗਾ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਪਰਦੀਪ ਬੰਗਾ ਤੇ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਦੇ ਸਬੰਧ ਵਿੱਚ 29 ਫ਼ਰਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ।ਉਨ੍ਹਾਂ ਦੇ ਭੋਗ 2 ਮਾਰਚ ਨੂੰ ਪਾਏ ਜਾਣਗੇ ਉਪਰੰਤ ਸੰਤ ਸਤਨਾਮ ਦਾਸ ਗੱਜਰ ਮਹਿਦੂਦ ਵਾਲੇ ਆਪਣੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਪ੍ਰਧਾਨ ਬਲਵੀਰ ਸਿੰਘ ਪੁਰੇਵਾਲ, ਪ੍ਰਧਾਨ ਹਰਭਜਨ ਸਿੰਘ, ਪਰਦੀਪ ਬੰਗਾ ਬਲੱਡ ਮੋਟੀਵੇਟਰ, ਜਸਪਾਲ ਸਿੰਘ, ਤਰਸੇਮ ਰਾਮ, ਪਰਸ਼ੋਤਮ ਲਾਲ, ਕਮਲ ਬੰਗਾ, ਅਮਨ ਬੰਗਾ, ਕਿਰਪਾਲ ਸਿੰਘ, ਪ੍ਰੀਤ ਬੰਗਾ, ਪੈਵਨ ਪੁਰੇਵਾਲ, ਹੈਰੀ ਥਿੰਦ, ਕਰਨ ਥਿੰਦ, ਹਰਮਨ ਥਿੰਦ, ਹੇਮ ਰਾਜ ਹਾਜ਼ਰ ਸਨ।