ਗੁਰਦਿਆਲ ਸਿੰਘ ਫੁੱਲ ਦੀ ਪੁਸਤਕ ‘ਰਿਸ਼ਤਿਆਂ ਦੀ ਮਹਿਕ’ ਦਾ ਲੋਕ-ਅਰਪਣ ਤੇ ਗੋਸ਼ਟੀ ਸਮਾਗਮ ਕਰਵਾਇਆ

ਹੁਸ਼ਿਆਰਪੁਰ:- ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ ਵੱਲੋਂ ਦਫ਼ਤਰ, ਜ਼ਿਲ੍ਹਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਰਚਾਏ ਸਮਾਗਮ ਵਿੱਚ ਪ੍ਰਿੰਸੀਪਲ ਗੁਰਦਿਆਲ ਸਿੰਘ ਫੁੱਲ ਦੀ ਪੁਸਤਕ ‘ਰਿਸ਼ਤਿਆਂ ਦੀ ਮਹਿਕ’ ਦਾ ਲੋਕ-ਅਰਪਣ ਅਤੇ ਗੋਸ਼ਟੀ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਡਾ. ਕਰਮਜੀਤ ਸਿੰਘ, ਮਦਨ ਵੀਰਾ, ਤ੍ਰਿਪਤਾ ਕੇ ਸਿੰਘ, ਡਾ. ਜਸਵੰਤ ਰਾਏ ਅਤੇ ਡਾ. ਹਰਪ੍ਰੀਤ ਸਿੰਘ ਨੇ ਕੀਤੀ। ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਖੋਜ ਅਫ਼ਸਰ ਡਾ. ਜਸਵੰਤ ਰਾਏ ਨੇ ਪੰਜਾਬੀ ਸਾਹਿਤ ਜਗਤ ਨੂੰ ਸਦੀਵੀ ਵਿਛੋੜਾ ਦੇ ਗਏ ਸ਼ਾਇਰ ਸ਼੍ਰੀਰਾਮ ਅਰਸ਼, ਕਾਮੇਡੀ ਕਲਾਕਾਰ ਅਤੇ ਫਿਲਮੀ ਹਸਤੀ ਜਸਵਿੰਦਰ ਭੱਲਾ, ਸਭਾ ਦੇ ਸਰਪ੍ਰਸਤ ਕੁਲਤਾਰ ਸਿੰਘ ਦੇ ਭਾਣਜੇ ਡਾ. ਹਰਦੀਪ ਸਿੰਘ ਸੇਠੀ ਅਤੇ ਪੰਜਾਬ ਵਿੱਚ ਹੜ੍ਹਾਂ ਦੀ ਮਾਰ ਕਾਰਨ ਅਣਿਆਈ ਮੌਤ ਦਾ ਸ਼ਿਕਾਰ ਹੋਏ ਪੰਜਾਬੀਆਂ ਦੇ ਹੱਕ ਵਿੱਚ ਸ਼ੋਕ ਮਤਾ ਪੜ੍ਹਿਆ ਅਤੇ ਹਾਜ਼ਰ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ।

ਇਸ ਤੋਂ ਬਾਅਦ ਸਭਾ ਦੀ ਪ੍ਰਧਾਨ ਤ੍ਰਿਪਤਾ ਕੇ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਸ਼ਬਦ ਆਖੇ ਅਤੇ ਲੇਖਕ ਨੂੰ ਵਾਰਤਕ ਪੁਸਤਕ ਲਈ ਮੁਬਾਰਕਾਂ ਦਿੱਤੀਆਂ।ਪੁਸਤਕ ’ਤੇ ਪਰਚਾ ਪੇਸ਼ ਕਰਦਿਆਂ ਡਾ. ਹਰਪ੍ਰੀਤ ਸਿੰਘ ਨੇ ਕਿਹਾ ਕਿ ਫੁੱਲ ਹੁਰਾਂ ਦੀ ਪੁਸਤਕ ਜਿਸਦੇ ਵਿਭਿੰਨ ਅਤੇ ਵਿਆਪਕ ਵਿਸ਼ੇ ਇਹ ਦੱਸ ਪਾਉਂਦੇ ਹਨ ਲੇਖਕ ਕੋਲ ਵਿਸ਼ਿਆਂ ਦੀ ਵਿਭਿੰਨਤਾ ਹੈ। ਨਾਲ ਹੀ ਨਾਲ ਇਹ ਲੇਖ ਉਨ੍ਹਾਂ ਦੀ ਮਾਨਵੀ ਪਹੁੰਚ ਵਿਧੀ ਦੀ ਵੀ ਝਾਤ ਪਾਉਂਦੇ ਹਨ। 
ਪੂੰਜੀਵਾਦੀ ਯੁਗ ਵਿੱਚ ਖ਼ੁਰਦੇ ਜਾ ਰਹੇ ਰਿਸ਼ਤਿਆਂ ਦੀ ਪਾਕੀਜ਼ਗੀ ਬਣਾਈ ਰੱਖਣ ਦਾ ਇਹ ਪੁਸਤਕ ਸਿਰਨਾਵਾਂ ਹੈ। ਮਦਨ ਵੀਰਾ ਨੇ ਪੁਸਤਕ ਬਾਰੇ ਆਪਣੀ ਆਲੋਚਨਾਤਮਕ ਟਿੱਪਣੀ ਦਿੰਦਿਆਂ ਕਿਹਾ ਕਿ ਪੁਸਤਕ ਵਿੱਚ ਜਿੱਥੇ ਗੁਰਦਿਆਲ ਸਿੰਘ ਇੱਕ ਅਧਿਆਪਕ ਵਜੋਂ ਬਿਰਤਾਂਤ ਸਿਰਜਦੇ ਹਨ, ਉਥੇ ਉਨ੍ਹਾਂ ਦਾ ਨਜ਼ਰੀਆ ਉਸਾਰੂ ‘ਤੇ  ਗੰਭੀਰ ਜਾਪਦਾ ਹੈ, ਪਰ ਜਿੱਥੇ ਸਭਿਆਚਾਰ ਨੂੰ ਲੈ ਕੇ ਮੱਧਕਾਲੀ ਸੋਚ ਅਪਣਾਉਂਦੇ ਹਨ, ਉਥੇ ਪੇਤਲੇ ਨਜ਼ਰ ਆਉਂਦੇ ਹਨ। 
ਤ੍ਰਿਪਤਾ ਕੇ ਸਿੰਘ ਤੇ ਹੋਰ ਦੋਸਤਾਂ ਨੇ ਵੀ ਪੁਸਤਕ ਬਾਰੇ ਆਪਣੇ ਵਿਚਾਰ ਰੱਖੇ। ਬਹਿਸ ਨੂੰ ਸਮੇਟਦਿਆਂ ਡਾ. ਕਰਮਜੀਤ ਸਿੰਘ ਨੇ ਇਸ ਵਾਰਤਕ ਪੁਸਤਕ ਦੇ ਵੱਖ-ਵੱਖ ਪੱਖਾਂ ’ਤੇ ਗੱਲ ਕਰਦਿਆਂ ਕਿਹਾ ਕਿ ਵਾਰਤਕ ਲਿਖਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਇਹਦੇ ਲਈ ਪੜ੍ਹਨਾ ਬਹੁਤ ਪੈਂਦਾ ਹੈ। ਪੰਜਾਬੀ ਸਾਹਿਤ ਵਿੱਚ ਇਸਦੀ ਸਭ ਤੋਂ ਵੱਡੀ ਉਦਾਹਰਣ ਪ੍ਰਿੰਸੀਪਲ ਤੇਜਾ ਸਿੰਘ ਹੈ। ਫੁਲ ਹੁਰਾਂ ਨੂੰ ਇਸ ਪੁਸਤਕ ਲਈ ਮੁਬਾਰਵਾਦ ਪਰ ਇਸਦੇ ਅਗਲੇ ਅਡੀਸ਼ਨ ਤੋਂ ਪਹਿਲਾਂ ਸਭਿਆਚਾਰਕ ਤੱਤਾਂ ਨੂੰ ਹੋਰ ਜ਼ਿਆਦਾ ਪੜ੍ਹਨ ਅਤੇ ਗੌਲ਼ਣ ਦੀ ਜ਼ਰੂਰਤ ਹੈ।
  ਸਮਾਗਮ ਦੇ ਦੂਜੇ ਸੈਸ਼ਨ ਵਿੱਚ ਕਰਵਾਏ ਗਏ ਕਵੀ ਦਰਬਾਰ ਵਿੱਚ ਪ੍ਰਿੰਸੀਪਲ ਦਾਸ ਭਾਰਤੀ, ਹਰਦਿਆਲ ਹੁਸ਼ਿਆਰਪੁਰੀ, ਸੁਰਿੰਦਰ ਕੰਗਵੀ, ਮੀਨਾਕਸ਼ੀ ਮੈਨਨ, ਰਾਜ ਕੁਮਾਰ ਘਾਸੀਪੁਰੀਆ, ਤੀਰਥ ਚੰਦ ਸਰੋਆ, ਜਸਵੰਤ ਸਿੰਘ, ਭੁਪਿੰਦਰਪ੍ਰੀਤ ਕੌਰ, ਸਤੀਸ਼ ਕੁਮਾਰ ਆਦਿ ਨੇ ਆਪਣੀਆਂ ਸੱਜਰੀਆਂ ਰਚਨਾਵਾਂ ਨਾਲ ਮਨ ਮੋਹ ਲਿਆ।
ਇਸ ਮੌਕੇ ਲੇਖਕ ਦੇ ਨਾਲ ਨਾਲ ਪ੍ਰਧਾਨਗੀ ਮੰਡਲ ਨੂੰ  ਵੀ ਲੋਈਆਂ ਅਤੇ ਕਿਤਾਬਾਂ ਦੇ ਸੈੱਟਾਂ ਨਾਲ ਸਨਮਾਨਿਤ ਕੀਤਾ ਗਿਆ। ਸਟੇਜ ਦੀ ਕਾਰਵਾਈ ਡਾ. ਜਸਵੰਤ ਰਾਏ ਨੇ ਬਾਖ਼ੂਬੀ ਨਿਭਾਈ। ਇਸ ਸਮੇਂ ਹਰਵਿੰਦਰ ਸਾਬੀ, ਗੁਰਪ੍ਰੀਤ ਸਿੰਘ, ਇੰਸਪੈਕਟਰ ਮਨਿੰਦਰ ਸਿੰਘ, ਰਵੀ ਸਿੰਘ, ਮੰਗਲ ਸਿੰਘ, ਸ਼ਕੁੰਤਲਾ ਦੇਵੀ, ਮਨਹਰਪ੍ਰੀਤ ਕੌਰ, ਰਵਨੂਰ ਕੌਰ, ਅਨਹਦਨਾਦ ਕੌਰ ਸਾਹਿਤ ਪ੍ਰੇਮੀ ਹਾਜ਼ਰ ਸਨ।