ਚੰਡੀਗੜ੍ਹ ਮੇਅਰ ਮਾਮਲੇ 'ਚ ਸੱਚ ਦੀ ਹੋਈ ਜਿੱਤ, ਭਾਜਪਾ ਹੋਈ ਬੇਨਕਾਬ: ਰਣਜੋਧ ਸਿੰਘ ਹਡਾਣਾ

ਪਟਿਆਲਾ, 20 ਫਰਵਰੀ - ਚੇਅਰਮੈਨ ਪੀ ਆਰ ਟੀ ਸੀ ਅਤੇ ਸੂਬਾ ਸਕੱਤਰ "ਆਪ" ਰਣਜੋਧ ਸਿੰਘ ਹਡਾਣਾ ਨੇ ਸੁਪਰੀਮ ਕੋਰਟ ਦੇ ਫੈਸਲੇ ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਹੈ ਕਿ ਚੰਡੀਗੜ੍ਹ ਮੇਅਰ ਚੋਣ ਮਾਮਲੇ ਵਿੱਚ ਲੋਕਤੰਤਰ ਦੀ ਸਭ ਤੋਂ ਵੱਡੀ ਜਿੱਤ ਹੋਈ ਹੈ। ਇਹ ਸਿਰਫ ਚੰਡੀਗੜ੍ਹ ਦੀ ਜਿੱਤ ਨਹੀ ਬਲਕਿ ਪੂਰੇ ਦੇਸ਼ ਦੀ ਜਿੱਤ ਹੈ।

ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਮੇਅਰ ਚੋਣ ਮਾਮਲੇ ਵਿੱਚ ਬੀ ਜੇ ਪੀ ਨੇ "ਆਪ" ਅਤੇ ਕਾਂਗਰਸ ਵੱਲੋਂ ਜਿੱਤੀ ਬਾਜ਼ੀ ਨੂੰ ਹਰਾਉਣ ਲਈ ਆਪਣਾ ਫਾਰਮੂਲਾ ਵਰਤਦਿਆਂ ਕੁਝ ਕੌਂਸਲਰਾਂ ਨੂੰ ਬਹੁਤ ਵੱਡੇ ਵੱਡੇ ਲਾਲਚ ਦਿੱਤੇ, ਪਰ ਫੇਰ ਵੀ ਜਦੋਂ ਆਪਣੇ ਫਾਰਮੂਲੇ ਵਿੱਚ ਬੀਜੇਪੀ ਫੇਲ ਹੋਈ ਤਾਂ ਉਸਨੇ ਸਰਕਾਰੀ ਤੰਤਰ ਨਾਲ ਛੇੜਛਾੜ ਦੀ ਪਰਵਾਹ ਵੀ ਨਹੀਂ ਕੀਤੀ ਤੇ ਆਪਣੇ ਲਗਾਏ ਇੱਕ ਚੋਣ ਅਫ਼ਸਰ ਰਾਹੀਂ ਕੁਝ ਕੌਂਸਲਰਾਂ ਦੀ ਵੋਟ ਰੱਦ ਕਰਵਾ ਦਿੱਤੀ। ਜਿਸ ਕਾਰਨ ਆਪ ਨੂੰ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ। ਸੁਪਰੀਮ ਕੋਰਟ ਨੇ "ਆਪ" ਉਮੀਦਵਾਰ ਕੁਲਦੀਪ ਕੁਮਾਰ ਦੇ ਹੱਕ ਵਿਚ ਮੇਅਰ ਲਈ ਜੇਤੂ ਐਲਾਨੇ ਜਾਣ ਦਾ ਫੈਸਲਾ ਲਿਆ ਹੈ, ਕੋਰਟ ਨੇ ਚੋਣ ਅਫ਼ਸਰ ਅਨਿਲ ਮਸੀਹ ਨੂੰ ਵੀ ਸਾਰੇ ਘਟਨਾਕ੍ਰਮ ਦਾ ਦੋਸ਼ੀ ਪਾਇਆ ਗਿਆ ਹੈ ਤੇ ਉਸਦੇ ਖਿਲਾਫ ਵੀ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ।  ਬੀਜੇਪੀ ਦੀਆਂ ਗਲਤ ਨੀਤੀਆਂ ਦੇ ਖਿਲਾਫ ਇਹ ਇੱਕ ਵੱਡਾ ਤੇ ਸ਼ਲਾਘਾਯੋਗ ਫੈਸਲਾ ਹੈ।