ਅਜੈ ਠਾਕੁਰ, ਵਿਸ਼ਾਲ ਭਾਰਦਵਾਜ ਅਤੇ ਅਮਰਜੀਤ ਕੌਰ ਸਵੀਪ ਆਈਕਨ ਨਿਯੁਕਤ

ਊਨਾ, 14 ਫਰਵਰੀ - ਆਗਾਮੀ ਲੋਕ ਸਭਾ ਚੋਣਾਂ ਦੌਰਾਨ ਆਮ ਲੋਕਾਂ ਨੂੰ ਚੋਣ ਪ੍ਰਕਿਰਿਆ ਵਿੱਚ ਭਾਗ ਲੈਣ ਲਈ ਜਾਗਰੂਕ ਕਰਨ ਅਤੇ ਪ੍ਰੇਰਿਤ ਕਰਨ ਲਈ ਜ਼ਿਲ੍ਹੇ ਦੇ ਤਿੰਨ ਅਹਿਮ ਵਿਅਕਤੀਆਂ ਨੂੰ ਜ਼ਿਲ੍ਹਾ ਪੱਧਰ 'ਤੇ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ ਹੈ। ਜ਼ਿਲ੍ਹਾ ਚੋਣ ਅਫ਼ਸਰ ਅਤੇ ਡਿਪਟੀ ਕਮਿਸ਼ਨਰ ਜਤਿਨ ਲਾਲ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ।

ਊਨਾ, 14 ਫਰਵਰੀ - ਆਗਾਮੀ ਲੋਕ ਸਭਾ ਚੋਣਾਂ ਦੌਰਾਨ ਆਮ ਲੋਕਾਂ ਨੂੰ ਚੋਣ ਪ੍ਰਕਿਰਿਆ ਵਿੱਚ ਭਾਗ ਲੈਣ ਲਈ ਜਾਗਰੂਕ ਕਰਨ ਅਤੇ ਪ੍ਰੇਰਿਤ ਕਰਨ ਲਈ ਜ਼ਿਲ੍ਹੇ ਦੇ ਤਿੰਨ ਅਹਿਮ ਵਿਅਕਤੀਆਂ ਨੂੰ ਜ਼ਿਲ੍ਹਾ ਪੱਧਰ 'ਤੇ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ ਹੈ। ਜ਼ਿਲ੍ਹਾ ਚੋਣ ਅਫ਼ਸਰ ਅਤੇ ਡਿਪਟੀ ਕਮਿਸ਼ਨਰ ਜਤਿਨ ਲਾਲ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਖੇਡ ਵਰਗ ਵਿੱਚ ਪਦਮਸ੍ਰੀ ਅਤੇ ਅਰਜੁਨ ਐਵਾਰਡੀ ਅਤੇ ਡੀ.ਐਸ.ਪੀ ਊਨਾ ਅਜੈ ਸਿੰਘ ਠਾਕੁਰ, ਯੁਵਾ ਖੇਡ ਵਰਗ ਵਿੱਚ ਭਾਰਤੀ ਕਬੱਡੀ ਟੀਮ ਦੇ ਖਿਡਾਰੀ ਵਿਸ਼ਾਲ ਭਾਰਦਵਾਜ ਅਤੇ ਅੰਗਹੀਣ ਵਰਗ ਵਿੱਚ ਸਪੈਸ਼ਲ ਸ਼ੈਲਟਰ ਸਪੈਸ਼ਲ ਸਕੂਲ ਦੇਹਲਾ ਦੀ ਪ੍ਰਿੰਸੀਪਲ ਮਿਸ ਅਮਰਜੀਤ ਕੌਰ  ਨੂੰ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ ਹੈ।