ਅਲਾਇੰਸ ਕਲੱਬ ਹੁਸ਼ਿਆਰਪੁਰ ਯੂਨੀਕ ਦੀ ਮੀਟਿੰਗ ਐਲੀ ਐਡਵੋਕੇਟ ਐਸ.ਪੀ.ਰਾਣਾ ਦੀ ਪ੍ਰਧਾਨਗੀ ਹੇਠ ਕੀਤੀ ਗਈ
ਹੁਸ਼ਿਆਰਪੁਰ- ਅਲਾਇੰਸ ਕਲੱਬ ਹੁਸ਼ਿਆਰਪੁਰ ਯੂਨੀਕ ਦੀ ਮੀਟਿੰਗ ਐਲੀ ਐਡਵੋਕੇਟ ਐਸ.ਪੀ.ਰਾਣਾ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਿੱਚ ਪਾਸਟ ਡਿਸਟ੍ਰਿਕ ਗਵਰਨਰ ਐਲੀ ਰਮੇਸ਼ ਕੁਮਾਰ ਅਤੇ ਇੰਟਰਨੈਸ਼ਨਲ ਡਾਇਰੈਕਟਰ ਐਲੀ ਅਸ਼ੋਕ ਪੁਰੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।ਅੱਜ ਦੀ ਇਸ ਮੀਟਿੰਗ ਵਿੱਚ 2025-26 ਲਈ ਐਲੀ ਪ੍ਰੋਫੈਸਰ ਦਲਜੀਤ ਰਾਏ ਨੂੰ ਪ੍ਰਧਾਨ ਚੁਣਿਆ ਗਿਆ।

ਹੁਸ਼ਿਆਰਪੁਰ ਯੂਨੀਕ ਕਲੱਬ ਦੇ ਪ੍ਰਧਾਨ ਦੀ ਚੋਣ ਵਿੱਚ ਐਲੀ ਬੰਦਨਾ ਰਾਣਾ ਅਤੇ ਐਲੀ ਖੁਸ਼ਬੂ ਸ਼ਰਮਾ ਨੇ ਵਿਸ਼ੇਸ਼ ਯੋਗਦਾਨ ਪਾਇਆ। ਉਨ੍ਹਾਂ ਵਿਦਿਆ ਦੇ ਖੇਤਰ ਵਿੱਚ ਅਹਿਮ ਸਥਾਨ ਪ੍ਰਾਪਤ ਕਰ ਚੁੱਕੇ ਪ੍ਰੋ.ਦਲਜੀਤ ਰਾਏ ਜੋ ਕਿ ਪਿਛਲੇ ਪੰਜ ਸਾਲਾਂ ਤੋਂ ਅਲਾਇੰਸ ਕਲੱਬ ਦੀਆਂ ਗਤੀਵਿਧੀਆਂ ਨਾਲ ਜੁੜੇ ਹੋਏ ਹਨ, ਦਾ ਨਾਮ ਪ੍ਰਪੋਜ਼ ਕੀਤਾ ਜਿਸ ਨੂੰ ਹਾਜ਼ਰ ਨੁਮਾਇੰਦਿਆ ਅਤੇ ਮੈਬਰਾਂ ਨੇ ਪਾਸ ਕੀਤਾ।
ਇਸ ਮੌਕੇ ਤੇ ਪ੍ਰੋ.ਦਲਜੀਤ ਰਾਏ ਨੇ ਦੱਸਿਆ ਕਿ ਹੁਸ਼ਿਆਰਪੁਰ ਯੂਨੀਕ ਵੱਲੋਂ ਪਿਛਲੇ ਸਾਲਾਂ ਦੀ ਤਰ੍ਹਾਂ ਖੂਨਦਾਨ, ਅੱਖਾਦਾਨ, ਸਰੀਰਦਾਨ ਦੇ ਨਾਲ-ਨਾਲ ਲੋੜਵੰਦ ਲੋਕਾਂ ਦੀ ਸਹਾਇਤਾ ਕਰਨ ਲਈ ਕੰਮ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਵਿੱਦਿਆ ਦੇ ਖੇਤਰ ਵਿੱਚ ਇਸ ਸਾਲ ਕਲੱਬ ਵੱਲੋਂ ਵਿਸ਼ੇਸ਼ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ।
ਇਸ ਮੌਕੇ ਤੇ ਐਲੀ ਅਸ਼ੋਕ ਪੁਰੀ ਅਤੇ ਐਲੀ ਰਮੇਸ਼ ਕੁਮਾਰ ਨੇ ਐਡਵੋਕੇਟ ਐਸ.ਪੀ.ਰਾਣਾ ਨੂੰ ਇਸ ਕਲੱਬ ਲਈ ਸ਼ੁਭਕਾਮਨਾਵਾਂ ਅਤੇ ਮੁਬਾਰਕਬਾਦ ਦਿੱਤੀ। ਐਲੀ ਅਸ਼ੋਕ ਪੁਰੀ ਨੇ ਪ੍ਰੋ.ਦਲਜੀਤ ਰਾਏ ਨੂੰ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਦੀ ਪਿੰਨ ਨਾਲ ਸਨਮਾਨਤ ਕੀਤਾ। ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਪ੍ਰੋ.ਦਲਜੀਤ ਰਾਏ ਨੂੰ ਹਾਰ ਪਹਿਨਾ ਕੇ ਸਨਮਾਨਤ ਕੀਤਾ ਗਿਆ।