
ਪਿੰਡ ਬਾਰਾਪੁਰ ਵੱਲੋਂ ਅਧਿਆਪਕਾ ਤੇ ਬੱਚਿਆਂ ਦਾ ਸਨਮਾਨ
ਗੜੁਸ਼ੰਕਰ - “ਸਰਕਾਰੀ ਐਂਲੀਮੈਂਟਰੀ ਸਕੂਲ ਬਾਰਾਪੁਰ ਵਿਚ ਸਨਮਾਨ ਸਮਾਰੋਹ ਪਿੰਡ ਵਾਸੀਆਂ ਵਲੋਂ ਕਰਵਾਇਆ ਗਿਆ ਜਿਸ ਵਿਚ ਸੀ. ਐਚ. ਵੀ. ਸ਼੍ਰੀ ਜਸਵੀਰ ਸਿੰਘ ਖਾਨਪੁਰ, ਹੈੱਡ ਟੀਚਰ ਸ. ਹ. ਸਕੂਲ ਪੰਡੋਰੀ ਬੀਤ ਸ਼੍ਰੀ ਦਿਲਦਾਰ ਸਰ, ਐਚ. ਟੀ· ਕੋਟ ਸ਼੍ਰੀ ਸੁਦੇਸ਼ ਕੁਮਾਰ, ਅਧਿਆਪਕ ਸ੍ਰੀ ਹਰਜਿੰਦਰ ਅਲਫਾਜ ਸਾਧੋਵਾਲ ਮੁੱਖ ਮਹਿਮਾਨ ਵਜੋਂ ਹਾਜਰ ਹੋਏ।
ਗੜੁਸ਼ੰਕਰ - “ਸਰਕਾਰੀ ਐਂਲੀਮੈਂਟਰੀ ਸਕੂਲ ਬਾਰਾਪੁਰ ਵਿਚ ਸਨਮਾਨ ਸਮਾਰੋਹ ਪਿੰਡ ਵਾਸੀਆਂ ਵਲੋਂ ਕਰਵਾਇਆ ਗਿਆ ਜਿਸ ਵਿਚ ਸੀ. ਐਚ. ਵੀ. ਸ਼੍ਰੀ ਜਸਵੀਰ ਸਿੰਘ ਖਾਨਪੁਰ, ਹੈੱਡ ਟੀਚਰ ਸ. ਹ. ਸਕੂਲ ਪੰਡੋਰੀ ਬੀਤ ਸ਼੍ਰੀ ਦਿਲਦਾਰ ਸਰ, ਐਚ. ਟੀ· ਕੋਟ ਸ਼੍ਰੀ ਸੁਦੇਸ਼ ਕੁਮਾਰ, ਅਧਿਆਪਕ ਸ੍ਰੀ ਹਰਜਿੰਦਰ ਅਲਫਾਜ ਸਾਧੋਵਾਲ ਮੁੱਖ ਮਹਿਮਾਨ ਵਜੋਂ ਹਾਜਰ ਹੋਏ। ਜਿਹੜੇ ਬੱਚਿਆਂ ਨੇ ਬਲਾਕ ਪੱਧਰੀ ਖੇਡਾਂ ਵਿਚ ਵਧੀਆ ਕਾਰਗੁਜ਼ਾਰੀ ਦਿਖਾਈ ਸੀ, ਉਹਨਾਂ ਬੱਚਿਆਂ ਦਾ ਮੈਡਲਾਂ ਨਾਲ ਨਕਦ ਰਾਸ਼ੀ ਦੇ ਕੇ ਸਨਮਾਨ ਕੀਤਾ ਗਿਆ । ਇਸ ਮੋਕੇ ਸ: ਜਸਪਾਲ ਸਿੰਘ ਬਾਰਾਪੁਰ ਨੇ ਬੋਲਦਿਆ ਕਿਹਾ ਕਿ ਅੱਜ ਇਸ ਤਰ੍ਹਾਂ ਦੇ ਉਪਰਾਲਿਆਂ ਦੀ ਲੋੜ ਹੈ, ਕਿਉਂਕਿ ਇਸ ਨਾਲ ਪਿੰਡ ਦਾ ਭਵਿੱਖ ਜੁੜਿਆ ਹੁੰਦਾ ਹੈ। ਸ਼੍ਰੀ ਕੁਲਵੰਤ ਸਿੰਘ ਆਰਮੀ ਵਿਚ ਰਿਟਾ: ਜਵਾਨ ਨੇ ਬੱਚਿਆ ਨੂੰ ਵਧਾਈ ਦਿੰਦਿਆਂ ਕਿਹਾ ਤੁਸੀਂ ਜਿੰਦਗੀ ਵਿਚ ਅੱਗੇ ਵਧਣਾ ਹੈ। ਸੀ. ਐਚ. ਟੀ. ਸ਼੍ਰੀ ਜਸਵੀਰ ਸਿੰਘ ਨੇ ਕਿਹਾ ਕਿ ਖੇਡਾਂ ਬੱਚੇ ਦਾ ਸਰਬਪੱਖੀ ਵਿਕਾਸ ਕਰਦੀਆਂ ਹਨ । ਇਹ ਸਮਾਰੋਹ ਉਦੋ ਹੋਰ ਰੋਚਕ ਬਣ ਗਿਆ ਜਦੋਂ ਪਿੰਡ ਦੇ ਸਰਪੰਚ, ਪਿੰਡ ਵਾਸੀਆਂ ਵਲੋਂ ਅਧਿਆਪਕਾ ਦਾ ਸਨਮਾਨ ਦੇਣ ਬਾਰੇ ਉਸੇ ਸਮੇਂ ਦੱਸਿਆ । ਪਿੰਡ ਵਾਸੀਆਂ ਵਲੋਂ ਮਾਸਟਰ ਦਿਲਬਾਗ ਸਿੰਘ ਮੋਜੀਪੁਰ, ਮਾਸਟਰ ਹਰੀ ਰਾਮ ਜੀ ਬੀਰਮਪੁਰ, ਸ. ਹ· ਸ. ਬਾਰਾਪੁਰ ਦੇ ਸਕੂਲ ਇੰਚਾਰਜ ਸ੍ਰੀ ਰਾਮ ਕਿਸਨ ਪਾਰੋਵਾਲ, ਗਣਿਤ ਅਧਿਆਪਿਕਾ ਮੈਡਮ ਮਨਪ੍ਰੀਤ ਕੋਰ ਮੱਖਣਗੜ੍ਹ, ਸਾਇੰਸ਼ ਅਧਿਆਪਕਾ ਮੈਡਮ ਕ੍ਰੀਆ ਨੰਗਲ ਦਾ ਸਨਮਾਨ ਕੀਤਾ ਗਿਆ । ਸਕੂਲ ਮੀਡ-ਡੇ ਮੀਲ ਕੁੱਕ ਸੁਨੀਤਾ ਦੇਵੀ, ਰਮਨਪ੍ਰੀਤ ਕੋਰ, ਰਜਵਿੰਦਰ ਕੌਰ, ਮਨਪ੍ਰੀਤ ਕੋਰ ਦੇ ਲਾਲ ਆਂਗਣਵਾੜੀ ਮੈਡਮ ਕਮਲੇਸ ਕੌਰ, ਹੈਲਪਰ ਸਿਮਰਨ ਕੋਰ ਦਾ ਵੀ ਸਨਮਾਨ ਹੋਇਆ। ਪਿੰਡ ਵਾਸੀਆਂ ਵਲੋ ਬਹੁਤ ਹੀ ਸਤਿਕਾਰਤ ਸ਼ਖਸੀਅਤ ਸੁਨੀਤਾ ਦੇਵੀ ਪਤਨੀ ਸ੍ਰੀ ਨਿਰਮਲ ਸਿੰਘ ਦਾ ਵੀ ਸਤਿਕਾਰ ਹੋਇਆ। ਮੁੱਖ ਅਧਿਆਪਕ ਸ਼੍ਰੀ ਦਿਲਦਾਰ ਸਰ ਨੇ ਅਧਿਆਪਕ ਦੀ ਮਿਹਨਤ ਦੀ ਪ੍ਰਸ਼ੰਸਾ ਕਰਦਿਆ ਹੋਰ ਮਿਹਨਤ ਕਰਾਉਣ ਦੀ ਜ਼ਿੰਮੇਵਾਰੀ ਦੀ ਗੱਲ ਆਖੀ। ਇਸ ਮੌਕੇ ਸ: ਜੋਗਿੰਦਰ ਸਿੰਘ ਅਸਟਰੇਲੀਆ, ਚਰਨਜੀਤ ਸਿੰਘ, ਪੰਚ ਸ੍ਰੀ ਰਾਮ, ਆਸ਼ਾ ਵਰਕਰ ਭੈਣ ਆਸ਼ਾ ਜੀ, ਫੌਜੀ ਕੁਲਵੰਤ ਸਿੰਘ, ਭੀ ਜਸਪਾਲ, ਲੰਬੜਦਾਰ ਪ੍ਰੀਤਮ ਜੀ, ਹਾਜਰ ਸਨ, ਤੇ ਪਿੰਡ ਦਾ ਠਾਠਾ ਮਾਰਦਾ ਇੱਕਠ ਸੀ। ਪਿੰਡ ਦੇ ਸਰਪੰਚ ਸ: ਬਲਦੇਵ ਸਿੰਘ ਜੀ ਨੇ ਆਏ ਹੋਏ ਮਹਿਮਾਨਾਂ ਦੇ ਸਨਮਾਨ ਦੇ ਨਾਲ-ਨਾਲ ਧੰਨਵਾਦ ਵੀ ਕੀਤਾ। ਸਟੇਜ ਸੈਕਟਰੀ ਦੀ ਭੂਮਿਕਾ ਮਾਸਟਰ ਹਰਜਿੰਦਰ ਅਲਫ਼ਾਜ਼ ਸਾਧੋਵਾਲ ਤੇ ਦਿਲਬਾਗ ਸਿੰਘ ਮੌਜੀਪੁਰ ਨੇ ਨਿਭਾਈ।
