ਮਾਤਾ ਕਲਿਆਣੀ ਵੈਲਫੇਅਰ ਸੋਸਾਇਟੀ ਖੰਨੀ ਨੇ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਕੇ ਕੀਤਾ ਪੁੰਨ ਦਾ ਕਾਰਜ

ਮਾਹਿਲਪੁਰ, (3 ਫਰਵਰੀ) - ਮਾਹਿਲਪੁਰ- ਜੇਜੋ ਦੁਆਬਾ ਮੁੱਖ ਮਾਰਗ ਤੇ ਸਥਿਤ ਮਾਤਾ ਕਲਿਆਣੀ ਮੰਦਰ ਖੰਨੀ ਵਿਖੇ ਅੱਜ ਮਾਤਾ ਕਲਿਆਣੀ ਵੈਲਫੇਅਰ ਸੋਸਾਇਟੀ ਵੱਲੋ ਹਰ ਸਾਲ ਦੀ ਤਰ੍ਹਾਂ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਕੇ ਪੁੰਨ ਦਾ ਕਾਰਜ ਕੀਤਾ ਗਿਆl

ਇਸ ਮੌਕੇ ਕਮੇਟੀ ਦੇ ਪ੍ਰਧਾਨ ਤਿਲਕ ਰਾਜ ਖੰਨੀ,ਉਪ ਪ੍ਰਧਾਨ ਰਾਮ ਲਭਾਇਆ, ਰਜੇਸ਼ ਕੁਮਾਰ ਰਾਜਾ, ਹਰਭਜਨ ਲਾਲ, ਸ਼ਿਵਚਰਨ, ਬਲਦੇਵ ਸਿੰਘ, ਕੈਪਟਨ ਸ਼ਸ਼ੀ ਕੁਮਾਰ, ਕੈਪਟਨ ਪਵਨਜੀਤ, ਬੂਟਾ ਰਾਮ, ਸ਼ਿਵ ਕੁਮਾਰ ਸਮੇਤ ਕਮੇਟੀ ਮੈਂਬਰ ਪਿੰਡ ਖੰਨੀ ਦੀਆਂ ਸੰਗਤਾਂ ਅਤੇ ਲਾਗਲੇ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਮੌਕੇ ਗੱਲਬਾਤ ਕਰਦਿਆਂ ਕਮੇਟੀ ਪ੍ਰਧਾਨ ਤਿਲਕ ਰਾਜ ਖੰਨੀ ਨੇ ਕਿਹਾ ਕਿ ਅੱਜ ਇਹਨਾਂ ਵਿਆਹਾਂ ਸਮਾਗਮਾਂ ਵਿੱਚ ਲੜਕੀਆਂ ਨੂੰ ਘਰ ਦਾ ਘਰੇਲੂ ਸਮਾਨ ਵੀ ਦਿੱਤਾ ਗਿਆl ਉਹਨਾਂ ਕਿਹਾ ਕਿ ਪਿਛਲੇ ਦਿਨਾਂ ਤੋਂ ਚੱਲ ਰਹੀ ਸ਼੍ਰੀ ਮੱਧ ਭਗਵਤ ਕਥਾ ਦੇ ਪਾਠ ਦੀ ਅੱਜ ਸਮਾਪਤੀ ਕੀਤੀ ਗਈl 4 ਫਰਵਰੀ ਨੂੰ ਮੰਦਰ ਵਿਖੇ ਵਿਸ਼ਾਲ ਭੰਡਾਰਾ ਹੋਵੇਗਾl ਇਸ ਮੌਕੇ ਪ੍ਰਸਿੱਧ ਗਾਇਕ ਕਨਵਰ ਗਰੇਵਾਲ ਅਤੇ ਹੋਰ ਗਾਇਕ ਆਪੋ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਕੇ ਸੰਗਤਾਂ ਨੂੰ ਅਧਿਆਤਮਿਕ ਰੰਗ ਵਿੱਚ ਰੰਗਣਗੇl ਮਾਤਾ ਜੀ ਦੇ ਦਰਬਾਰ ਤੇ ਪਿਛਲੇ ਦਿਨਾਂ ਤੋਂ ਲੰਗਰ ਅਤੁੱਟ ਚੱਲ ਰਿਹਾ ਹੈl ਇਸ ਮੌਕੇ ਸਮੂਹ ਕਮੇਟੀ ਮੈਂਬਰਾਂ ਨੇ ਇਸ ਸਮਾਗਮ ਦੀਆਂ ਸਹਿਯੋਗੀ ਸੰਗਤਾਂ ਦਾ ਧੰਨਵਾਦ ਕੀਤਾl