ਫੈਡਰੇਸ਼ਨ ਏਟਕ ਪੰਜਾਬ ਨੇ ਐਰੋ ਸਿਟੀ ਡਵੀਜ਼ਨ ਸੈਕਟਰ 82 ਦੇ ਦਫਤਰ ਅੱਗੇ ਜਥੇਬੰਦੀ ਦਾ ਝੰਡਾ ਲਹਿਰਾਇਆ

ਐਸ ਏ ਐਸ ਨਗਰ, 27 ਜੂਨ- ਜਥੇਬੰਦੀ ਫੈਡਰੇਸ਼ਨ ਏਟਕ ਪੰਜਾਬ ਨੇ ਸਰਕਲ ਮੁਹਾਲੀ ਦੇ ਅਧੀਨ ਐਰੋ ਸਿਟੀ ਡਵੀਜ਼ਨ ਸੈਕਟਰ 82 ਦੇ ਦਫਤਰ ਅੱਗੇ ਜਥੇਬੰਦੀ ਵੱਲੋਂ ਝੰਡਾ ਲਹਿਰਾਇਆ ਗਿਆ। ਝੰਡਾ ਲਹਿਰਾਉਣ ਦੀ ਰਸਮ ਸਰਕਲ ਮੁਹਾਲੀ ਦੇ ਸੀਨੀਅਰ ਮੀਤ ਪ੍ਰਧਾਨ ਅਮਰਨਾਥ ਨੇ ਨਿਭਾਈ।

ਇਸ ਮੌਕੇ ਸਰਕਲ ਪ੍ਰਧਾਨ ਮੋਹਨ ਸਿੰਘ ਗਿੱਲ, ਸਤਪਾਲ, ਸਰਕਲ ਕੈਸ਼ੀਅਰ ਰਾਮ ਕੁਮਾਰ, ਲਵਦੀਪ ਮੈਨਨ, ਵਿਸ਼ਾਲ ਅੰਤਰੀ, ਮਨਜੀਤ ਸਿੰਘ ਜ਼ੀਰਕਪੁਰ ਆਦਿ ਨੇ ਹਿੱਸਾ ਲਿਆ। 
ਜਥੇਬੰਦੀ ਦੇ ਜਨਰਲ ਸਕੱਤਰ ਸੁਰਿੰਦਰਪਾਲ ਸਿੰਘ ਲਹੌਰੀਆ ਨੇ ਦੱਸਿਆ ਕਿ 9 ਜੁਲਾਈ ਨੂੰ ਦੇਸ਼ ਵਿਆਪੀ ਹੜਤਾਲ ਨੂੰ ਕਾਮਯਾਬ ਕਰਨ ਲਈ ਸਬ ਡਵੀਜ਼ਨ, ਡਵੀਜ਼ਨ ਸਰਕਲ ਪ੍ਰਧਰ ਰੋਸ ਰੈਲੀਆਂ ਕਰਕੇ ਦੇਸ਼ ਵਿਆਪੀ ਹੜਤਾਲ ਨੂੰ ਕਾਮਯਾਬ ਕਰਨ ਲਈ ਸਾਥੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।