
ਖੇਡਾਂ ਵਿੱਚਲੇ ਮਾੜੇ ਪ੍ਰਦਰਸ਼ਨ ਵਿੱਚ ਸੁਧਾਰ ਲਈ ਲੋੜੀਂਦੇ ਕਦਮ ਚੁੱਕੇ ਸਰਕਾਰ : ਪਰਮਦੀਪ ਸਿੰਘ ਬੈਦਵਾਣ
ਐਸ ਏ ਐਸ ਨਗਰ, 31 ਜਨਵਰੀ - ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਸਕੱਤਰ ਅਤੇ ਐਥਲੇਟਿਕਸ ਐਸ਼ੋਸੀਏਸ਼ਨ ਮੁਹਾਲੀ ਦੇ ਮੀਤ ਪ੍ਰਧਾਨ ਸz. ਪਰਮਦੀਪ ਸਿੰਘ ਬੈਦਵਾਣ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਖੇਡਾਂ ਵਿੱਚ ਪੰਜਾਬ ਦੇ ਮਾੜੇ ਪ੍ਰਦਰਸ਼ਨ ਤੇ ਦੁਖ ਜਾਹਿਰ ਕਰਦਿਆਂ ਇਸ ਖੇਤਰ ਵਿੱਚ ਲੋੜੀਂਦੇ ਸੁਧਾਰ ਕਰਨ ਦੀ ਮੰਗ ਕੀਤੀ ਹੈ।
ਐਸ ਏ ਐਸ ਨਗਰ, 31 ਜਨਵਰੀ - ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਸਕੱਤਰ ਅਤੇ ਐਥਲੇਟਿਕਸ ਐਸ਼ੋਸੀਏਸ਼ਨ ਮੁਹਾਲੀ ਦੇ ਮੀਤ ਪ੍ਰਧਾਨ ਸz. ਪਰਮਦੀਪ ਸਿੰਘ ਬੈਦਵਾਣ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਖੇਡਾਂ ਵਿੱਚ ਪੰਜਾਬ ਦੇ ਮਾੜੇ ਪ੍ਰਦਰਸ਼ਨ ਤੇ ਦੁਖ ਜਾਹਿਰ ਕਰਦਿਆਂ ਇਸ ਖੇਤਰ ਵਿੱਚ ਲੋੜੀਂਦੇ ਸੁਧਾਰ ਕਰਨ ਦੀ ਮੰਗ ਕੀਤੀ ਹੈ।
ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਉਹਨਾਂ ਕਿਹਾ ਹੈ 67ਵੀਂ ਸਕੂਲ ਖੇਡਾਂ ਤਹਿਤ 26 ਤੋਂ 30 ਦਸੰਬਰ ਤਕ ਚੰਦਨਪੁਰ (ਮਹਾਰਾਸ਼ਟਰ) ਵਿੱਚ ਕਰਵਾਏ ਗਏ ਅਥਲੈਟਿਕਸ ਦੇ ਅੰਡਰ 19 ਲੜਕਾ ਅਤੇ ਲੜਕੀਆਂ ਦੇ ਮੁਕਾਬਲੇ (ਜਿਹਨਾਂ ਵਿੱਚ ਪੰਜਾਬ ਵਿੱਚੋਂ 33 ਲੜਕੇ ਅਤੇ 34 ਲੜਕੀਆਂ ਸਮੇਤ ਕੁੱਲ 67 ਅਥੈਲੀਟਾਂ ਨੇ ਭਾਗ ਲਿਆ ਸੀ) ਵਿੱਚ ਭਾਵੇਂ ਪੰਜਾਬ ਦੀ ਦਾਅਵੇਦਾਰੀ ਮਜਬੂਤ ਮੰਨੀ ਜਾ ਰਹੀ ਸੀ ਪਰੰਤੂ ਇਹਨਾਂ ਮੁਕਾਬਲਿਆਂ ਦੌਰਾਨ ਪੰਜਾਬ ਸਿਰਫ ਇੱਕ 1 ਚਾਂਦੀ ਦਾ ਤਗਮੇ ਜਿੱਤ ਪਾਇਆ ਅਤੇ 18 ਵੇਂ ਸਥਾਨ ਤੇ ਖਿਸਕ ਗਿਆ।
ਉਹਨਾਂ ਕਿਹਾ ਕਿ ਇਸ ਦੌਰਾਨ ਖਾਲਸਾ ਕਾਲਜ ਫਾਰ ਵੂਮੈਨ ਅੰਮ੍ਰਿਤਸਰ ਦੀ ਵਿਦਿਆਰਥਣ ਰਿੰਪਲ ਕੌਰ ਨੇ ਤਮਿਲਨਾਡੂ ਦੀ ਅਲਾਈਸ ਦਿਣਾ ਨਾਲ ਉੱਚੀ ਛਾਲ ਵਿੱਚ 1.68 ਮੀਟਰ ਨਾਲ ਜਬਰਦਸਤ ਮੁਕਾਬਲਾ ਕਰਦੇ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ ਅਤੇ ਇਸ ਇੱਕਲੌਤੇ ਤਗਮੇ ਦੀ ਬਦੌਲਤ ਪੰਜਾਬ ਤਗਮਾ ਸੂਚੀ ਵਿੱਚ ਆਪਣਾ ਨਾਮ ਚਮਕਾਉਣ ਅਤੇ 18ਵਾਂ ਸਥਾਨ ਪ੍ਰਾਪਤ ਕਰਨ ਵਿੱਚ ਕਾਮਯਾਬ ਰਿਹਾ, ਜਦੋਂਕਿ ਕੇਰਲ 11 ਸੋਨੇ, 5 ਚਾਂਦੀ ਅਤੇ 8 ਕਾਂਸੀ (ਕੁੱਲ 24) ਦੇ ਤਗਮਿਆ ਨਾਲ ਪਹਿਲੇ, ਮਹਾਰਾਸ਼ਟਰ 9 ਸੋਨੇ, 3 ਚਾਂਦੀ ਅਤੇ 7 ਕਾਂਸੀ (ਕੁੱਲ 19 )ਤਗਮਿਆਂ ਨਾਲ ਦੂਜੇ ਸਕਾਨ ਤੇ ਰਿਹਾ। ਹਰਿਆਣਾ ਨੇ 6 ਸੋਨੇ, 9 ਚਾਂਦੀ ਅਤੇ 1 ਕਾਂਸੀ (ਕੁੱਲ 16) ਤਗਮਿਆ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।
ਉਹਨਾਂ ਕਿਹਾ ਕਿ ਅਥਲੈਟਿਕਸ ਨੂੰ ਮਾਂ ਖੇਡ ਵੱਜੋ ਜਾਣਿਆ ਜਾਂਦਾ ਹੈ। ਦੋੜਨਾ, ਉੱਛਲਣਾ ਅਤੇ ਸੁੱਟਣਾ ਇਸ ਦਾ ਸਮੈਲ ਹੈ। ਹਰ ਖੇਡ ਦਾ ਖਿਡਾਰੀ ਪਹਿਲਾਂ ਦੋੜਨਾ ਸਿੱਖਦਾ ਹੈ ਫੇਰ ਅਗਲੀ ਪ੍ਰੀਕਿਰਿਆ ਵਿੱਚ ਪੈਰ ਰੱਖਦਾ ਹੈ ਪਰੰਤੂ ਪੰਜਾਬ ਅੱਜ ਸਕੂਲ ਖੇਡਾ ਵਿੱਚ ਪਿਛੜਦਾ ਜਾ ਰਿਹਾ ਹੈ।
ਕੇਰਲ ਨੇ 11 ਸੋਨਾ, 5 ਚਾਂਦੀ, 8 ਕਾਂਸੀ ਕੁੱਲ 24 ਤਗਮਿਆ ਨਾਲ ਸ਼ਾਨਦਾਰ ਪ੍ਰਦਰਸ਼ਨ ਕਰ ਦਿਆ ਪਹਿਲਾ ਸਥਾਨ ਪ੍ਰਾਪਤ ਕੀਤਾ। ਦੂਜੇ ਸਥਾਨ ਨੂੰ ਮਹਾਰਾਸ਼ਟਰ ਵੀ 9 ਸੋਨਾ, 3 ਚਾਂਦੀ 7 ਕਾਂਸੀ ਕੁੱਲ 19 ਤਗਮੇ ਪ੍ਰਾਪਤ ਕਰਨ ਵਿੱਚ ਕਾਮਯਾਬ ਰਿਹਾ । ਪੰਜਾਬ ਨਾਲੋ 1966 ਵਿੱਚ ਵੱਖ ਹੋਏ ਗੁਆਂਢੀ ਰਾਜ ਹਰਿਆਣਾ ਨੇ 6 ਸੋਨਾ, 9 ਚਾਂਦੀ,1 ਕਾਂਸੀ ਕੁੱਲ 16 ਤਗਮਿਆ ਨਾਲ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੀ ਹੋਂਦ ਨੂੰ ਕਾਇਮ ਰੱਖਿਆ।
ਇਹਨਾਂ ਰਾਜਾਂ ਦਾ ਮੁਕਾਬਲਾ ਕਰਨ ਵਾਲਾ ਪੰਜਾਬ ਅੱਜ ਸਕੂਲ ਖੇਡਾਂ ਵਿੱਚ ਕਿਉਂ ਵਿਛੜਦਾ ਜਾ ਰਿਹਾ ਹੈ। ਖੇਡ ਮਹਿਰਾ ਅਨੁਸਾਰ ਅਥਲੈਟਿਕਸ ਨੂੰ ਮਾਂ ਖੇਡ ਵੱਜੋਂ ਜਾਣਿਆ ਜਾਂਦਾ ਹੈ। ਦੌੜਨਾ, ਉੱਛਲਣਾ ਅਤੇ ਸੁੱਟਣਾ ਇਸ ਦਾ ਸਮੈਲ ਹੈ। ਹਰ ਖੇਡ ਦਾ ਖਿਡਾਰੀ ਪਹਿਲਾਂ ਦੌੜਨਾ ਸਿੱਖਦਾ ਹੈ ਫੇਰ ਅਗਲੀ ਪ੍ਰੀਕਿਰਿਆ ਵਿੱਚ ਪੈਰ ਰੱਖਦਾ ਹੈ।
ਉਹਨਾਂ ਲਿਖਿਆ ਹੈ ਕਿ ਖੇਡ ਨੀਤੀਆਂ ਬਣਾਉਣਾ ਉਸਾਰੂ ਉਪਰਾਲਾ ਹੈ ਪਰੰਤੂ ਜੇਕਰ ਨਤੀਜੇ ਸਾਰਥਕ ਨਹੀ ਹਨ ਤਾਂ ਸੋਧ ਹੋਣੀ ਯਕੀਨੀ ਬਣਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜੇਕਰ ਸਵੇਰ ਜਾ ਸ਼ਾਮ ਨੂੰ ਕਸਰਤ ਕਰਵਾਉਣ ਵਾਲੇ ਅਧਿਆਪਕ ਨੂੰ ਦੋ ਘੰਟੇ ਡਿਊਟੀ ਨੂੰ ਛੱਡ ਦਿੱਤਾ ਜਾਵੇ ਤਾਂ ਚੰਗੇ ਨਤੀਜੇ ਮਿਲ ਸਕਦੇ ਹਨ। ਇਸਦੇ ਨਾਲ ਹੀ ਖੇਡ ਵਿੰਗ ਵਿੱਚ ਵਾਧਾ ਕਰਦੇ ਹੋਏ ਹਰ ਦਸ ਕਿੱਲੋਮੀਟਰ ਖੇਡ ਵਿੰਗ ਕੇਂਦਰ ਖੋਲ੍ਹਣ ਅਤੇ ਇਹਨਾਂ ਕੇਂਦਰਾਂ ਵਿੱਚ ਖੇਡ ਮਾਹਰ ਅਧਿਆਪਕ ਨਿਯੁਕਤ ਕੀਤੇ ਜਾਣੇ ਚਾਹੀਦੇ ਹਨ। ਇਸਦੇ ਨਾਲ ਹੀ ਖੇਡ ਅਧਿਆਪਕਾ ਦੀਆ ਅਸਾਮੀਆ ਵਿੱਚ ਵਾਧਾ ਕਰਨ ਦੀ ਲੋੜ ਹੈ।
ਉਹਨਾਂ ਮੰਗ ਕੀਤੀ ਹੈ ਕਿ ਇਸ ਸੰਬੰਧੀ ਲੋੜੀਦੇ ਕਦਮ ਚੁੱਕੇ ਜਾਣ ਤਾਂ ਜੋ ਖੇਡਾਂ ਦੀ ਲਗਾਤਾਰ ਮਾੜੀ ਹੁੰਦੀ ਹਾਲਤ ਨੁੰ ਸੁਧਾਰਿਆ ਜਾ ਸਕੇ ਅਤੇ ਸਕੂਲ ਖੇਡਾਂ ਵਿੱਚ ਪੰਜਾਬ ਨੂੰ ਪੁਰਾਣਾ ਰੁਤਬਾ ਹਾਸਿਲ ਹੋ ਸਕੇ।
