ਡਾਕਟਰ ਅੰਬੇਡਕਰ ਦੀ ਸ਼ਾਨ ਖਿਲਾਫ ਬੋਲਣ ਤੇ ਅਮਿਤ ਸ਼ਾਹ ਦਾ ਪੁਤਲਾ ਫੂਕ ਕੇ ਵਿਰੋਧ ਜਤਾਇਆ

ਹੁਸ਼ਿਆਰਪੁਰ- ਅੱਜ ਇਥੇ ਸ਼ਹੀਦ ਸਾਥੀ ਚੰਨਣ ਸਿੰਘ ਧੂਤ ਭਵਨ ਦਫਤਰ ਸੀ.ਪੀ.ਆਈ (ਐਮ) ਜ਼ਿਲ੍ਹਾ ਹੁਸ਼ਿਆਰਪੁਰ ਵਿਖੇ 3 ਖੱਬੇ ਪੱਖੀ ਪਾਰਟੀਆਂ ਦੇ ਸਦੇ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੀ ਲਈ ਦੇਸ਼ ਦੀ ਪਾਰਲੀਮੈਂਟ ਅੰਦਰ ਵਰਤੇ ਗੲੋ ਅਪਮਾਨਜਨਕ ਸ਼ਬਦਾਂ ਦੇ ਵਿਰੋਧ ਵਿਚ ਪੂਰੇ ਪੰਜਾਬ ਅੰਦਰ ਵਿਰੋਧ ਪ੍ਰਦਰਸ਼ਨ ਕਹਦਿਆਂ ਅਰਥੀ ਫੂਕ ਮੁਜਾਹਰਿਆਂ ਦਾ ਜੋ ਸੱਦਾ ਦਿਤਾ ਸੀ।

ਉਸ ਉਪਰ ਅਮਲ ਕਰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਪਾਰਟੀ ਦਫਤਰ ਤੋੰ ਲਿਜਾ ਕੇ ਡਾ ਭੀਮ ਰਾਓ ਅੰਬੇਡਕਰ ਦੇ ਸਮਾਰਿਕ ਸਾਹਮਣੇ ਨੇੜੇ ਬੱਸ ਸਟੈਂਡ ਹੁਸ਼ਿਆਰਪੁਰ ਫੂਕਿਆ ਗਿਆ। ਇਸ ਮੌਕੇ ਸੀਪੀਆਈ ਐਮ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਗੁਰਮੇਸ਼ ਸਿੰਘ, ਸੀਪੀਆਈ ਦੇ ਆਗੂ ਉਂਕਾਰ ਸਿੰਘ, ਲੇਬਰ ਪਾਰਟੀ ਦੇ ਪ੍ਰਧਾਨ ਸਾਥੀ ਜੈ ਗੋਪਾਲ ਧੀਮਾਨ ਤੇ ਸੀਟੂ ਆਗੂ ਸਾਥੀ ਧਨਪੱਤ ਬੱਸੀ ਦੋਲਤ ਖਾਂ ਨੇ ਅਪਣੇ ਵਿਚਾਰ ਪੇਸ਼ ਕੀਤੇ। ਸਾਰੇ ਬੁਲਾਰਿਆਂ ਨੇ ਗ੍ਰਹਿ ਮੰਤਰੀ ਦੀ ਘੋਰ  ਨਿੰਦਾ ਕਰਦਿਆਂ ਹੋਇਆਂ ਖੱਬੀਆਂ ਤੇ ਧਰਮ-ਨਿਰਪੇਖ ਧਿਰਾਂ ਵਲੋਂ ਇਕ ਜੁੱਟ ਹੋ ਕੇ ਸੰਵਿਧਾਨ ਦੀ ਰਾਖੀ ਕਰਨ ਦੀ ਅਪੀਲ ਕੀਤੀ।
 ਇਸ ਮੌਕੇ ਸਾਥੀ ਬਲਵਿੰਦਰ ਸਿੰਘ, ਗੁਰਮੇਲ ਸਿੰਘ, ਪ੍ਰੇਮ ਲਤਾ, ਸੁਰਿੰਦਰ ਕੌਰ, ਕ੍ਰਿਸ਼ਨ  ਗੋਪਾਲ, ਸੁਖਦੇਵ ਸਿੰਘ ਧਾਮੀ, ਮਲਕੀਤ ਸਿੰਘ, ਤੀਰਥ ਸਿੰਘ ਸਤੌਰ, ਇੰਦਰਪਾਲ ਸਿੰਘ ਅਹਿਰਾਣਾ, ਪਰਸ਼ਨ ਸਿੰਘ ਲਹੀ, ਰਾਮ ਨਿਵਾਸ, ਸੁਰਿੰਦਰ ਕੁਮਾਰ ਅਤੇ ਬਲਜੀਤ ਕੁਮਾਰ ਆਦਿ ਹਾਜ਼ਰ ਸਨ।