ਪੀ.ਆਰ.ਟੀ.ਸੀ. ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਵਲੋਂ ਸੂਬਾਈ ਪੱਧਰ ਦੀ ਜਨਰਲ ਬਾਡੀ ਮੀਟਿੰਗ ਕੀਤੀ ਗਈ

ਪਟਿਆਲਾ 09 ਸਤੰਬਰ:- ਅੱਜ ਪਟਿਆਲਾ ਵਿਖੇ ਪੁਰਾਣੇ ਬੱਸ ਸਟੈਂਡ ਵਿਖੇ ਪੀ.ਆਰ.ਟੀ.ਸੀ. ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਵਲੋਂ ਸੂਬਾਈ ਪੱਧਰ ਦੀ ਜਨਰਲ ਬਾਡੀ ਮੀਟਿੰਗ ਕੀਤੀ ਗਈ ਜਿਸ ਵਿੱਚ 300 ਤੋਂ ਵੱਧ ਸੇਵਾ ਮੁਕਤ ਕਰਮਚਾਰੀਆਂ ਨੇ ਸ਼ਿਰਕਤ ਕੀਤੀ। ਇਸ ਮੀਟਿੰਗ ਦੀ ਪ੍ਰਧਾਨਗੀ ਸਰਵ ਸ੍ਰੀ ਉਤਮ ਸਿੰਘ ਬਾਗੜੀ, ਰਾਮ ਸਰੂਪ ਅਗਰਵਾਲ, ਪਰਮਿੰਦਰ ਪਾਲ, ਬਾਬੂ ਸਿੰਘ ਤੇ ਆਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ। ਮੀਟਿੰਗ ਵਿੱਚ ਉਚੇਚੇ ਤੌਰ ਤੇ ਜਥੇਬੰਦੀ ਦੇ ਸਰਪ੍ਰਸਤ ਨਿਰਮਲ ਸਿੰਘ ਧਾਲੀਵਾਲ ਸ਼ਾਮਲ ਹੋਏ ਸਨ।

ਸੇਵਾ ਮੁਕਤ ਕਰਮਚਾਰੀਆਂ ਦੀ ਇਸ ਵਿਸ਼ਾਲ ਮੀਟਿੰਗ ਨੂੰ ਸਰਵ ਸ੍ਰੀ ਨਿਰਮਲ ਸਿੰਘ ਧਾਲੀਵਾਲ, ਮੁਹੰਮਦ ਖਲੀਲ ਅਤੇ ਰਾਮ ਸਰੂਪ ਅਗਰਵਾਲ ਨੇ ਸੰਬੋਧਨ ਕਰਦਿਆਂ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਜਿਥੇ ਇਸ ਸਰਕਾਰ ਨੇ ਪੰਜਾਬ ਦੀ ਸਮੁੱਚੀ ਮਜਦੂਰ ਜਮਾਤ ਅਤੇ ਮੁਲਾਜਮਾਂ ਦੀਆਂ ਕਾਨੂੰਨੀ ਤੌਰ ਤੇ ਵਾਜਬ ਮੰਗਾਂ ਤੇ ਮਸਲਿਆਂ ਦਾ ਹਲ ਕਰਨ ਦੀ ਬਜਾਏ ਹੋਰ ਉਲਝਾਇਆ ਹੈ। 
ਉੱਥੇ ਨਾਲ ਹੀ ਪੀ.ਆਰ.ਟੀ.ਸੀ. ਉਪਰ ਜ਼ੋ ਮੁਫ਼ਤ ਸਫਰ ਸਹੂੂਲਤਾਂ ਦਾ ਬੋਝ ਪਾਕੇ ਬਣਦੇ ਪੈਸੇ ਨਾ ਦੇ ਕੇ ਵਰਕਰਾਂ ਦੀ ਤਨਖਾਹਾਂ ਅਤੇ ਪੈਨਸ਼ਨ ਦਾ ਕਦੇ ਵੀ ਭੁਗਤਾਨ ਸਮੇਂ ਸਿਰ ਨਹੀਂ ਕੀਤਾ ਜਾਂਦਾ। ਇਸ ਤੋਂ ਇਲਾਵਾ ਮੌਜੂਦਾ ਅਤੇ ਸੇਵਾ ਮੁਕਤ ਕਰਮਚਾਰੀਆਂ ਦੇ 150 ਕਰੋੜ ਰੁਪਏ ਤੋਂ ਵੱਧਦੇ ਬਕਾਏ ਵੀ ਸਾਲਾਬੱਧੀ ਸਮੇਂ ਤੋਂ ਨਹੀਂ ਦਿੱਤੇ ਜਾ ਰਹੇ। ਜਿਨ੍ਹਾਂ ਵਿੱਚ ਪੇ ਕਮਿਸ਼ਨ ਦਾ ਏਰੀਅਰ, ਗੁਰੈਚੂਟੀ, ਲੀਵ ਇਨ ਕੈਸ਼ਮੈਂਟ, ਮੈਡੀਕਲ ਬਿੱਲਾਂ ਦਾ ਭੁਗਤਾਨ, ਡੀ.ਏ. ਦਾ ਬਕਾਇਆ ਆਦਿ ਸ਼ਾਮਲ ਹਨ। 
ਸਰਕਾਰ ਵੱਲੋਂ ਪੀ.ਆਰ.ਟੀ.ਸੀ. ਵਿੱਚ ਨਵੀਆਂ ਬੱਸਾਂ ਪਾਉਣ ਵਿੱਚ ਕੋਈ ਦਿਲਚਸਪੀ ਨਹੀਂ ਜਦ ਕਿ ਸਰਕਾਰ ਨੇ ਬੱਸਾਂ ਦੀ ਖਰੀਦ ਲਈ ਕੋਈ ਪੈਸਾ ਵੀ ਨਹੀਂ ਦੇਣਾ। ਜਿਸ ਤੋਂ ਸਾਫ ਹੈ ਕਿ ਸਰਕਾਰ ਦੀ ਪ੍ਰਾਈਵੇਟ ਬੱਸ ਮਾਫੀਆ ਨਾਲ ਗੁੰਢ ਤੁੱਪ ਪਿਛਲੀਆਂ ਸਰਕਾਰਾਂ ਵਾਂਗ ਹੀ ਹੈ। ਪੰਜਾਬ ਸਰਕਾਰ ਪੀ.ਆਰ.ਟੀ.ਸੀ. ਦੇ 300—400 ਵਰਕਰਾਂ ਨੂੰ 1992 ਦੀ ਪੈਨਸ਼ਨ ਦਾ ਲਾਭ ਦੇਣ ਤੋਂ ਇਨਕਾਰੀ ਹੈ। ਜਦ ਕਿ ਇਹ ਇੱਕ ਮਾਮੂਲੀ ਜਿਹਾ ਵਿੱਤੀ ਬੋਝ ਹੀ ਹੈ। ਆਗੂਆਂ ਨੇ ਕਿਹਾ ਕਿ ਕਲ ਮੈਨੇਜਮੈਂਟ ਨੇ ਵਾਅਦਾ ਕੀਤਾ ਸੀ ਕਿ ਤਨਖਾਹ — ਪੈਨਸ਼ਨ 9 ਸਤੰਬਰ ਨੂੰ ਪਾ ਦਿੱਤੀ ਜਾਵੇਗੀ ਪਰ ਅੱਜ ਇਕੱਲੀ ਪੈਨਸ਼ਨ ਹੀ ਪਾਈ ਹੈ। 
ਤਨਖਾਹ ਨਹੀਂ ਦਿੱਤੀ ਜਦ ਕਿ ਹੜ੍ਹਾ ਦੇ ਪ੍ਰਕੋਪ ਦੇ ਸਮੇਂ ਵਿੱਚ ਤਨਖਾਹ ਦਾ ਭੁਗਤਾਨ ਤੁਰੰਤ ਕਰਨਾ ਬਣਦਾ ਸੀ। ਇਸ ਤੋਂ ਪਤਾ ਲਗਦਾ ਹੈ ਕਿ ਸਰਕਾਰ ਅਤੇ ਮੈਨੇਜਮੈਂਟ ਕਿੰਨੀ ਗੈਰ ਸੰਜੀਦਾ ਹੈ। ਭਾਈਚਾਰਾ ਯੂਨੀਅਨ ਇਸ ਅਨਿਆ ਦੀ ਨਿਖੇਧੀ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਤਨਖਾਹ ਦੀ ਅਦਾਇਗੀ ਤੁਰੰਤ ਕੀਤੀ ਜਾਵੇ। ਅੱਜ ਦੀ ਮੀਟਿੰਗ ਦਾ ਮੰਚ ਸੰਚਾਲਣ, ਸੁਖਦੇਵ ਰਾਮ ਸੁੱਖੀ ਨੇ ਕੀਤਾ, ਅੰਤ ਵਿੱਚ ਧੰਨਵਾਦ ਉਤਮ ਸਿੰਘ ਬਾਗੜੀ ਨੇ ਕੀਤਾ।