ਸਪੈਸ਼ਲ ਬੱਚਿਆਂ ਨੂੰ ਵੀ ਅੱਗੇ ਵੱਧਣ ਦੇ ਮੌਕੇ ਮਿਲਣੇ ਚਾਹੀਦੇ ਨੇ - ਅਸ਼ੋਕ ਕੁਮਾਰ

ਹੁਸ਼ਿਆਰਪੁਰ - ਸਪੈਸ਼ਲ ਬੱਚਿਆਂ ਨੂੰ ਵੀ ਦੂਸਰੇ ਬੱਚਿਆਂ ਦੀ ਤਰ੍ਹਾਂ ਹੀ ਜ਼ਿੰਦਗੀ ਵਿੱਚ ਅੱਗੇ ਵੱਧਣ ਦੇ ਮੌਕੇ ਮਿਲਣੇ ਚਾਹੀਦੇ ਹਨ ਤੇ ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਵਿੱਚ ਪੜ੍ਹ ਰਹੇ ਸਪੈਸ਼ਲ ਬੱਚਿਆਂ ਨੂੰ ਅੱਗੇ ਵੱਧਣ ਲਈ ਸਕਾਰਾਤਮਕ ਮਾਹੌਲ ਪ੍ਰਦਾਨ ਕਰਨ ਲਈ ਸਕੂਲ ਪ੍ਰਬੰਧਨ ਵਧਾਈ ਦਾ ਪਾਤਰ ਹੈ, ਇਹ ਪ੍ਰਗਟਾਵਾ ਅਸ਼ੋਕ ਕੁਮਾਰ ਟੰਡਨ ਵੱਲੋਂ ਸਕੂਲ ਦੇ ਕੀਤੇ ਗਏ ਦੌਰੇ ਦੌਰਾਨ ਕੀਤਾ ਗਿਆ, ਇਸ ਸਮੇਂ ਉਨ੍ਹਾਂ ਦੇ ਕਈ ਸਾਥੀ ਵੀ ਮੌਜੂਦ ਰਹੇ।

ਹੁਸ਼ਿਆਰਪੁਰ - ਸਪੈਸ਼ਲ ਬੱਚਿਆਂ ਨੂੰ ਵੀ ਦੂਸਰੇ ਬੱਚਿਆਂ ਦੀ ਤਰ੍ਹਾਂ ਹੀ ਜ਼ਿੰਦਗੀ ਵਿੱਚ ਅੱਗੇ ਵੱਧਣ ਦੇ ਮੌਕੇ ਮਿਲਣੇ ਚਾਹੀਦੇ ਹਨ ਤੇ ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਵਿੱਚ ਪੜ੍ਹ ਰਹੇ ਸਪੈਸ਼ਲ ਬੱਚਿਆਂ ਨੂੰ ਅੱਗੇ ਵੱਧਣ ਲਈ ਸਕਾਰਾਤਮਕ ਮਾਹੌਲ ਪ੍ਰਦਾਨ ਕਰਨ ਲਈ ਸਕੂਲ ਪ੍ਰਬੰਧਨ ਵਧਾਈ ਦਾ ਪਾਤਰ ਹੈ, ਇਹ ਪ੍ਰਗਟਾਵਾ ਅਸ਼ੋਕ ਕੁਮਾਰ ਟੰਡਨ ਵੱਲੋਂ ਸਕੂਲ ਦੇ ਕੀਤੇ ਗਏ ਦੌਰੇ ਦੌਰਾਨ ਕੀਤਾ ਗਿਆ, ਇਸ ਸਮੇਂ ਉਨ੍ਹਾਂ ਦੇ ਕਈ ਸਾਥੀ ਵੀ ਮੌਜੂਦ ਰਹੇ। ਇਸ ਮੌਕੇ ਅਸ਼ੋਕ ਕੁਮਾਰ ਵੱਲੋਂ ਸਪੈਸ਼ਲ ਬੱਚਿਆਂ ਲਈ ਕੁਝ ਸਮਾਨ ਸਕੂਲ ਨੂੰ ਦਾਨ ਕੀਤਾ ਗਿਆ। ਅਸ਼ੋਕ ਕੁਮਾਰ ਨੇ ਅੱਗੇ ਕਿਹਾ ਕਿ ਸਮਾਜ ਦੇ ਹਰ ਵਰਗ ਨੂੰ ਚਾਹੀਦਾ ਹੈ ਕਿ ਸਪੈਸ਼ਲ ਬੱਚਿਆਂ ਦੀ ਮਦਦ ਕੀਤੀ ਜਾਵੇ। ਇਸ ਮੌਕੇ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਮੈਂਬਰ ਕਰਨਲ ਗੁਰਮੀਤ ਸਿੰਘ, ਸੰਜੀਵ ਕੁਮਾਰ ਗੁਪਤਾ, ਪ੍ਰਿੰਸੀਪਲ ਸ਼ੈਲੀ ਸ਼ਰਮਾ, ਸੀ.ਏ. ਤਰਨਜੀਤ ਸਿੰਘ ਪ੍ਰਧਾਨ ਆਸ਼ਾਦੀਪ ਵੈੱਲਫੇਅਰ ਸੁਸਾਇਟੀ, ਵਾਈਸ ਪ੍ਰਿੰਸੀਪਲ ਇੰਦੂ ਬਾਲਾ ਵੀ ਮੌਜੂਦ ਸਨ।