ਘਰ ਦਾ ਬਣਿਆ ਖਾਣਾ ਹੀ ਸਰਬਉੱਤਮ ਹੈ - ਏ.ਡੀ.ਸੀ ਰਾਹੁਲ ਚਾਬਾ

ਹੁਸ਼ਿਆਰਪੁਰ - ਸਿਹਤ ਵਿਭਾਗ ਪੰਜਾਬ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਡਮਾਣਾ ਦੀ ਯੋਗ ਅਗਵਾਈ ਵਿਚ ਸਰਕਾਰੀ ਸਕੂਲ ਆਫ ਐਮੀਨੈਂਸ ਬਾਗਪੁਰ ਵਿਖੇ “ਅਨੀਮੀਆ ਮੁਕਤ ਭਾਰਤ” ਪ੍ਰੋਗਰਾਮ ਅਧੀਨ ਸਮਾਗਮ ਕਰਵਾਇਆ ਗਿਆ। ਪ੍ਰੋਗਰਾਮ ਦੇ ਸ਼ੁਰੂਆਤ ਵਿਚ ਸਕੂਲ ਦੇ ਪ੍ਰਿੰਸੀਪਲ ਸ.ਸੁਰਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ।

ਹੁਸ਼ਿਆਰਪੁਰ - ਸਿਹਤ ਵਿਭਾਗ ਪੰਜਾਬ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਡਮਾਣਾ ਦੀ ਯੋਗ ਅਗਵਾਈ ਵਿਚ ਸਰਕਾਰੀ ਸਕੂਲ ਆਫ ਐਮੀਨੈਂਸ ਬਾਗਪੁਰ ਵਿਖੇ “ਅਨੀਮੀਆ ਮੁਕਤ ਭਾਰਤ” ਪ੍ਰੋਗਰਾਮ ਅਧੀਨ ਸਮਾਗਮ ਕਰਵਾਇਆ ਗਿਆ। ਪ੍ਰੋਗਰਾਮ ਦੇ ਸ਼ੁਰੂਆਤ ਵਿਚ ਸਕੂਲ ਦੇ ਪ੍ਰਿੰਸੀਪਲ ਸ.ਸੁਰਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ। 
ਇਸ ਮੌਕੇ ਏਡੀਸੀ (ਜ) ਸ਼੍ਰੀ ਰਾਹੁਲ ਚਾਬਾ ਵੱਲੋਂ ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਡਮਾਣਾ ਦੇ ਸਹਿਯੋਗ ਨਾਲ 104 ਵਿਦਿਆਰਥਣਾਂ ਜਿਹਨਾਂ ਦਾ ਐਚ.ਬੀ. 10 ਤੋਂ ਘੱਟ ਹੈ ਨੂੰ ਆਇਰਨ ਦੀਆਂ ਗੋਲੀਆਂ ਵੰਡੀਆਂ ਗਈਆਂ। ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਰਾਹੁਲ ਚਾਬਾ ਨੇ ਕਿਹਾ ਕਿ ਭਵਿੱਖ ਵਿਚ ਬੱਚਿਆਂ ਵਿਚ ਅਨੀਮੀਆ ਦਾ ਖਾਤਮਾ ਕਰਨ ਲਈ ਅੱਜ ਤੋਂ ਹੀ ਕਿਸ਼ੋਰ ਅਵਸਥਾ ਵਾਲੀਆਂ ਲੜਕੀਆਂ ਨੂੰ ਅਨੀਮੀਆ ਮੁਕਤ ਕਰਨਾ ਜ਼ਰੂਰੀ ਹੈ। ਇੱਕ ਤੰਦਰੁਸਤ ਔਰਤ ਹੀ ਤੰਦਰੁਸਤ ਬੱਚੇ ਨੂੰ ਜਨਮ ਦੇ ਸਕਦੀ ਹੈ। ਜੇਕਰ ਮਾਂ ਹੀ ਅਨੀਮਿਕ ਹੋਵੇਗੀ ਤਾਂ ਬੱਚੇ ਵਿਚ ਵੀ ਖੂਨ ਘੱਟ ਹੋਵੇਗਾ। ਉਹਨਾਂ ਕਿਹਾ ਕਿ ਹੁਸ਼ਿਆਰਪੁਰ ਜ਼ਿਲੇ ਵਿਚ ਸਿਹਤ ਵਿਭਾਗ ਤੇ ਸਿੱਖਿਆ ਵਿਭਾਗ ਰਲ ਕੇ ਕਿਸ਼ੋਰ ਲੜਕੀਆਂ ਵਿਚ ਅਨੀਮੀਆ ਦੇ ਖਾਤਮੇ ਲਈ ਤਤਪਰ ਹੈ। 
ਘਰ ਦੇ ਬਣੇ ਖਾਣੇ ਨੂੰ ਤਰਜੀਹ ਦਿੰਦਿਆ ਉਹਨਾਂ ਕਿਹਾ ਜੰਕ ਫੂਡ ਤੋਂ ਦੂਰੀ ਬਣਾਈ ਜਾਵੇ ਤੇ ਘਰ ਦਾ ਬਣਿਆ ਸੰਤੁਲਿਤ ਭੋਜਨ ਹੀ ਖਾਧਾ ਜਾਵੇ ।ਉਹਨਾਂ ਕਿਹਾ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਕਿਸ਼ੋਰ ਲੜਕੀਆਂ ਨੂੰ ਅਨੀਮੀਆ ਮੁਕਤ ਤੇ ਤੰਦਰੁਸਤ ਜੀਵਨ ਦੇਣਾ ਸਾਡਾ ਟੀਚਾ ਹੈ। ਡਾ. ਬਲਵਿੰਦਰ ਕੁਮਾਰ ਡਮਾਣਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਲੜਕੀਆਂ ਨੂੰ ਅਨੀਮੀਆ ਤੋਂ ਮੁਕਤ ਕਰਨ ਲਈ ਮੁਹਿੰਮ ਆਰੰਭ ਕੀਤੀ ਗਈ ਹੈ। ਇਸ ਤਹਿਤ ਕਿਸ਼ੋਰ ਅਵਸਥਾ ਵਾਲੀਆਂ ਲੜਕੀਆਂ ਦੇ ਐਚ.ਬੀ. ਟੈਸਟ ਕਰਕੇ ਘੱਟ ਐਚ.ਬੀ. ਵਾਲੀਆਂ ਲੜਕੀਆਂ ਨੂੰ ਆਇਰਨ ਦੀਆਂ ਗੋਲੀਆਂ ਦੇ ਕੇ ਅਨੀਮੀਆ ਮੁਕਤ ਕੀਤਾ ਜਾਂਦਾ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾ.ਬਲਦੇਵ ਸਿੰਘ ਨੇ ਦੱਸਿਆ ਕਿ ਪੀ.ਐਚ.ਸੀ. ਚੱਕੋਵਾਲ ਅਧੀਨ ਆਉਂਦੇ ਸਾਰੇ ਸਰਕਾਰੀ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ 10 ਤੋਂ 19 ਸਾਲ ਦੀਆਂ ਵਿਦਿਆਰਥਣਾਂ ਦਾ ਐਚ.ਬੀ. ਟੈਸਟ ਕੀਤਾ ਗਿਆ ਜਿਸ ਵਿਚੋਂ 34 ਵਿਦਿਆਰਥਣਾਂ ਦਾ ਐਚ.ਬੀ. 8 ਗ੍ਰਾਮ ਤੋਂ ਘੱਟ ਤੇ 976 ਵਿਦਿਆਰਥਣਾਂ ਦਾ ਐਚ.ਬੀ. 10 ਗ੍ਰਾਮ ਤੋਂ ਘੱਟ ਨਿਕਲਿਆ । ਇਹਨਾਂ ਵਿਦਿਆਰਥਣਾਂ ਨੂੰ ਆਇਰਨ ਦੀਆਂ ਗੋਲੀਆਂ ਵੰਡੀਆਂ ਗਈਆਂ ਹਨ ਤੇ 3 ਮਹੀਨੇ ਬਾਅਦ ਫਿਰ ਐਚ.ਬੀ. ਟੈਸਟ ਕੀਤੇ ਜਾਣਗੇ। ਇਸ ਮੌਕੇ ਡੀ.ਈ.ਓ ਸੈਕੰਡਰੀ ਹਰਭਗਵੰਤ ਸਿੰਘ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਸ਼ੁਕਰੀਆ ਕਰਦਿਆਂ ਕਿਹਾ ਕਿ ਇਹ ਸਰਕਾਰ ਦਾ ਇਕ ਸਾਰਥਕ ਉਪਰਾਲਾ ਹੈ ਜਿਸ ਨਾਲ ਅਨੀਮਿਕ ਬੱਚਿਆਂ ਦੀ ਸਿਹਤ ਵਿਚ ਸੁਧਾਰ ਕੀਤਾ ਜਾ ਸਕਦਾ ਹੈ। ਸਮਾਗਮ ਦੌਰਾਨ ਡਿਪਟੀ ਮਾਸ ਮੀਡੀਆ ਅਫ਼ਸਰ ਤ੍ਰਿਪਤਾ ਦੇਵੀ , ਡਿਪਟੀ ਮਾਸ ਮੀਡੀਆ ਅਫ਼ਸਰ ਰਮਨਦੀਪ ਕੌਰ, ਹਰਦੀਪ ਸਿੰਘ ਬੀ.ਈ.ਈ., ਏਐਮਓ ਡਾ ਕਪਿਲ ਸ਼ਰਮਾ ਤੇ ਡਾ ਹਰਪ੍ਰੀਤ ਕੌਰ, ਡਾ ਦੀਪਤੀ ਕੰਵਰ ਆਯੂਰਵੈਦਿਕ ਮਾਹਿਰ, ਅਮਨਦੀਪ ਸਿੰਘ ਜਿਲਾ ਬੀਸੀਸੀ ਕੁਆਰਡੀਨੇਟਰ ਅਤੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।