ਭਾਖੜਾ ਵਿਚ ਡੁੱਬਣ ਨਾਲ ਮਾਂ ਤੇ ਉਸਦੇ ਡੇਢ ਸਾਲ ਦੇ ਬੱਚੇ ਦੀ ਮੌਤ
ਸਮਾਣਾ (ਪਟਿਆਲਾ), 15 ਜਨਵਰੀ : ਅੱਜ ਸਵੇਰੇ ਇੱਥੇ ਭਾਖੜਾ ਨਹਿਰ ਵਿਚ ਡੁੱਬਣ ਨਾਲ ਇੱਕ ਔਰਤ ਗੁਰਪ੍ਰੀਤ ਕੌਰ ਤੇ ਉਸਦੇ ਡੇਢ ਸਾਲ ਦੇ ਬੱਚੇ ਦੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਇਹ ਔਰਤ ਆਪਣੇ ਪਰਿਵਾਰ ਸਮੇਤ ਕੈਥਲ ਤੋਂ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਲਈ ਜਾ ਰਹੀ ਸੀ। ਜਦੋਂ ਇਹ ਪਰਿਵਾਰ ਸਮਾਣੇ ਭਾਖੜਾ ਨਹਿਰ ਕੋਲ ਪਹੁੰਚਿਆ ਤਾਂ ਔਰਤ ਨੇ ਗੱਡੀ ਰੁਕਵਾਈ ਤੇ ਕਿਹਾ ਕਿ ਉਸਨੇ ਨਹਿਰ ਵਿਚ ਨਾਰੀਅਲ ਪ੍ਰਵਾਹ ਕਰਨਾ ਹੈ।

ਜਾਂਦੇ ਹੋਏ ਉਹ ਆਪਣੇ ਡੇਢ ਸਾਲ ਦੇ ਬੱਚੇ ਗੁਰਨਾਜ਼ ਨੂੰ ਵੀ ਨਾਲ ਲੈ ਗਈ, ਉਸਦਾ ਪਤੀ ਤੇ ਦੂਜਾ ਬੱਚਾ ਗੱਡੀ ਵਿੱਚ ਹੀ ਬੈਠੇ ਰਹੇ। ਪੈਰ ਤਿਲਕਣ ਨਾਲ ਗੁਰਪ੍ਰੀਤ ਕੌਰ ਤੇ ਬੱਚਾ ਗੁਰਨਾਜ਼ ਦੋਵੇਂ ਨਹਿਰ ਵਿੱਚ ਡੁੱਬ ਗਏ। ਇਸ ਮੌਕੇ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਗਏ। ਸਮਾਣਾ ਦੀ ਡੀ ਐਸ ਪੀ ਨੇਹਾ ਅਗਰਵਾਲ ਨੇ ਦੱਸਿਆ ਹੈ ਕਿ ਔਰਤ ਦੀ ਲਾਸ਼ ਤਾਂ ਖਨੌਰੀ ਵਿਖੇ ਕੱਢ ਲਈ ਗਈ ਪਰ ਬੱਚਾ ਅਜੇ ਤਕ ਨਹੀਂ ਮਿਲਿਆ। ਮ੍ਰਿਤਕਾ ਦੇ ਪਿਤਾ ਬਲਕਾਰ ਸਿੰਘ ਨੇ ਦੱਸਿਆ ਕਿ ਉਸਦੀ ਬੇਟੀ ਦਾ ਸਹੁਰਾ ਪਿੰਡ ਜਨੇਤਪੁਰ (ਹਰਿਆਣਾ) ਹੈ। ਪੋਸਟ ਮਾਰਟਮ ਮਗਰੋਂ ਪੁਲਿਸ ਨੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।