ਹੜ੍ਹ ਪ੍ਰਭਾਵਿਤ ਖੇਤਰ ਵਿੱਚ ਪਸ਼ੂਆਂ ਲਈ ਹਰਾ ਚਾਰਾ ਤੇ ਰਾਸ਼ਨ ਭੇਜਿਆ

ਘਨੌਰ, 8 ਸਤੰਬਰ- ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਸਿੰਘ ਤੇ ਉਨ੍ਹਾਂ ਦੀ ਟੀਮ ਵੱਲੋਂ ਪਿੰਡ ਸਰਾਲਾ ਦੇ ਦਰਜਨਾਂ ਪਰਿਵਾਰਾਂ ਨੂੰ ਪਸ਼ੂਆਂ ਲਈ ਦੋ ਟਰਾਲੇ ਲਗਭਗ ਹਰਾ ਚਾਰਾ, ਮੱਕੀ ਦਾ ਅਚਾਰ ਅਤੇ ਲੋਕਾਂ ਦੇ ਪੀਣ ਲਈ ਪਾਣੀ ਦੀਆਂ ਬੋਤਲਾਂ ਦੀਆਂ ਪੇਟੀਆਂ, ਰਾਸ਼ਨ, ਤਰਪਾਲਾਂ ਭੇਜੀਆਂ ਗਈਆਂ।

ਇਸ ਮੌਕੇ ਉਨ੍ਹਾਂ ਕਿਹਾ ਕਿ ਹੜ੍ਹਾਂ ਦੀ ਮਾਰ ਝੱਲ ਰਹੇ ਚਮਾਰੂ, ਜੰਡਮੰਗੋਲੀ, ਕਾਮੀ ਖੁਰਦ, ਉਟਸਰ ਪਿੰਡਾਂ ਦੇ ਪਰਿਵਾਰਾਂ ਦੀ ਹਰ ਪ੍ਰਕਾਰ ਮਦਦ ਕੀਤੀ ਜਾ ਰਹੀ ਹੈ। ਇਸ ਮੌਕੇ ਇੰਦਰਜੀਤ ਸਿੰਘ ਸਰਪੰਚ ਸਿਆਲੂ, ਪਿੰਦਰ ਸਰਪੰਚ ਬਘੋਰਾ, ਹਰਚਰਨ ਸਿੰਘ ਸਰਪੰਚ ਸੌਂਟਾ, ਦਰਸ਼ਨ ਮੰਜੋਲੀ, ਅਮਰਜੀਤ ਕੌਰ ਸਰਪੰਚ, ਸੋਹਣ ਲਾਲ ਵੱਲੋਂ ਪਿੰਡ ਸਰਾਲਾ ਕਲਾਂ ਵਾਸੀ ਓਮ ਪ੍ਰਕਾਸ਼, ਮਨਜੀਤ ਸਿੰਘ ਕਾਕਾ, ਕੁਲਦੀਪ ਸਿੰਘ, ਗੁਰਮੇਲ ਸਿੰਘ, ਵਸਾਖਾ ਸਿੰਘ, ਗੁਰਦੇਵ ਸਿੰਘ, ਜਸਪਾਲ ਸਿੰਘ, ਲਖਵਿੰਦਰ ਸਿੰਘ, ਮੇਜਰ ਸਿੰਘ, ਸਿਆਮ ਲਾਲ, ਮੇਵਾ ਸਿੰਘ, ਬਲਕਾਰ ਸਿੰਘ, ਬਲਵਿੰਦਰ ਸਿੰਘ ਵੀ ਹਾਜ਼ਰ ਸਨ।