ਲਘੂ ਤੇ ਛੋਟੀਆਂ ਫ਼ੂਡ ਪ੍ਰੋਸੈਸਿੰਗ ਇਕਾਈਆਂ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਹਨ ਯਤਨ -ਵਧੀਕ ਡਿਪਟੀ ਕਮਿਸ਼ਨਰ

ਨਵਾਂਸ਼ਹਿਰ, - ਵਧੀਕ ਡਿਪਟੀ ਕਮਿਸ਼ਨਰ (ਜ), ਰਜੀਵ ਵਰਮਾਂ ਦੀ ਅਗਵਾਈ ਹੇਠ ਡੀ.ਸੀ ਦਫਤਰ ਕੰਪਲੈਕਸ ਵਿਖੇ ਲਘੂ ਅਤੇ ਛੋਟੀਆਂ ਫੂੱਡ ਪ੍ਰੋਸੈਸਿੰਗ ਇਕਾਈਆਂ ਨੂੰ ਪ੍ਰਫੁੱਲਿਤ ਕਰਨ ਲਈ ਕੈਂਪ ਲਗਾਇਆ ਗਿਆ । ਇਸ ਸਕੀਮ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਵਿਆਪਕ ਪੱਧਰ ਉੱਤੇ ਯਤਨ ਕੀਤੇ ਜਾ ਰਹੇ ਹਨ।

ਨਵਾਂਸ਼ਹਿਰ, - ਵਧੀਕ ਡਿਪਟੀ ਕਮਿਸ਼ਨਰ (ਜ), ਰਜੀਵ  ਵਰਮਾਂ  ਦੀ  ਅਗਵਾਈ ਹੇਠ ਡੀ.ਸੀ ਦਫਤਰ ਕੰਪਲੈਕਸ ਵਿਖੇ ਲਘੂ ਅਤੇ ਛੋਟੀਆਂ ਫੂੱਡ ਪ੍ਰੋਸੈਸਿੰਗ ਇਕਾਈਆਂ ਨੂੰ ਪ੍ਰਫੁੱਲਿਤ ਕਰਨ ਲਈ ਕੈਂਪ ਲਗਾਇਆ ਗਿਆ । ਇਸ ਸਕੀਮ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਵਿਆਪਕ ਪੱਧਰ ਉੱਤੇ ਯਤਨ ਕੀਤੇ ਜਾ ਰਹੇ ਹਨ। 
ਇਸ ਵਿੱਚ ਪੰਜਾਬ ਸਟੇਟ ਲੀਡ ਪ੍ਰਜੈਕਟ ਮੈਨੇਜਰ, ਰਜਨੀਸ ਤੂਲੀ, ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ, ਜਿਲ੍ਹਾ ਲੀਡ ਬੈਂਕ ਮੈਨੇਜਰ, ਬਲਾਕ ਪੱਧਰ ਪ੍ਰਸਾਰ ਅਫ਼ਸਰ, ਨਵਾਂਸਹਿਰ ਅਤੇ ਬੰਗਾਂ, ਅਤੇ ਜਿਲ੍ਹਾ ਰਿਸੋਰਸ ਪਰਸਨ ਤੋਂ ਇਲਾਵਾ ਇਲਾਕੇ ਦੇ ਪਤਵੰਤ ਅਤੇ ਲੜਵੰਦ ਨੌਜਵਾਨ ਹਾਜਰ ਹੋਏ। ਸ੍ਰੀ ਰਜਨੀਸ ਤੂਲੀ ਵੱਲੋਂ ਪੀ.ਐਮ.ਐਫ ਐਮ.ਈ. ਸਕੀਮ ਅਧੀਨ ਉਦਮੀਆਂ ਨੂੰ ਦਿੱਤੀ ਜਾਣ ਵਾਲੀ ਤਕਨੀਕੀ ਅਤੇ ਵਪਾਰਕ ਸਹਾਇਤਾ ਬਾਰੇ ਜਾਣੂ ਕਰਵਾਇਆ ਗਿਆ ਅਤੇ ਦੱਸਿਆ ਗਿਆ ਕਿ ਇਸ ਸਕੀਮ ਅਧੀਨ ਪ੍ਰੋਜੈਕਟ ਦੀ ਲਾਗਤ ਦਾ 35 ਫੀਸਦੀ ਕਰੈਡਿਟ ਲਿੰਕਡ ਕੈਪੀਟਲ ਸਬਸਿਡੀ ਜੇ ਵੱਧ ਤੋਂ ਵੱਧ 3 ਕਰੋੜ ਰੁਪਏ ਦਿੱਤੀ ਜਾਂਦੀ ਹੈ।  ਬਿਨੇਕਾਰ ਦੀ ਪ੍ਰੋਜੈਕਟ ਲਾਗਤ 10 ਕਰੋੜ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਸੇ ਤਰ੍ਹਾਂ ਲਾਭਪਾਤਰੀ ਨੂੰ ਘੱਟ ਘੱਟ 10 ਪ੍ਰਤੀਸ਼ਤ ਦਾ ਹਿੱਸਾ ਆਪਣੇ ਕੋਲ ਪਾਉਣਾ ਪਵੇਗਾ। ਬਿਨੈਕਾਰ ਵੱਲੋਂ ਅਪਣੀ ਅਰਜੀ ਆਨਲਾਇਨ ਪੋਰਟਲ ਪਮਡਮੲ.ਮੋਡਪi.ਗੋਵ.ਨਿ ਤੇ ਕਰਨੀ ਹੁੰਦੀ ਹੈ ਅਤੇ ਲਾਭਪਾਤਰੀ ਨੂੰ ਪੰਜਾਬ ਐਗਰੇ ਵੱਲੋਂ ਨਿਯੁਕਤ ਕੀਤੇ ਡੀ.ਆਰ.ਪੀ. ਵੱਲੋਂ ਇਹ ਕੇਸ ਤਿਆਰ ਕਰਨ ਵਿਚ ਮਦਦ ਕੀਤੀ ਜਾਂਦੀ ਹੈ ਕਿਉਂ ਜੋ ਪੰਜਾਬ ਅੰਗਰੇ ਸਕੀਮ ਵਿੱਚ ਸਟੇਟ ਨੈਡਲ ਏਜੰਸੀ ਜਿਲ੍ਹੇ ਦੇ ਰਿਸੋਰਸ ਪਰਸਨ ਵੱਲੋਂ ਪੋਰਟਲ ਤੇ ਕੇਸ ਅਪਲਾਈ ਕੀਤਾ ਜਾਂਦਾ ਹੈ ਜੋ ਕਿ ਜਨਰਲ ਮੈਨੇਸਰ ਜਿਲ੍ਹਾ ਉਦਯੋਗ ਕੇਂਦਰ ਨੂੰ ਫਾਵਰਡ ਕਰ ਦਿੱਤਾ ਜਾਂਦਾ ਹੈ। ਇਸ ਉਪਰੰਤ ਕੇਸ ਸਹੀ ਹੋਣ ਸਹੂਲਤ ਵਿੱਚ ਜਨਰਲ ਜ਼ਿਲ੍ਹਾ ਉਦਯੋਗ ਕੇਂਦਰ ਵੱਲੋਂ ਸਬੰਧਤ ਬੈਂਕ ਨੂੰ ਭੇਜ ਦਿੱਤਾ ਜਾਂਦਾ ਹੈ।